ਏਸ਼ੀਆ ਕੱਪ ਦੀ ਜਗ੍ਹਾ 'ਤੇ 3 ਮਾਰਚ ਨੂੰ ਏ. ਸੀ. ਸੀ. ਲਵੇਗੀ ਫੈਸਲਾ : ਪੀ. ਸੀ. ਬੀ.

03/01/2020 5:26:41 PM

ਸਪੋਰਟਸ ਡੈਸਕ— ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਕਿਹਾ ਹੈ ਕਿ ਸਿਰਫ ਏਸ਼ੀਅਨ ਕ੍ਰਿਕਟ ਕਾਊਂਸਲ (ਏ ਸੀ. ਸੀ.) ਹੀ ਏਸ਼ੀਆ ਕੱਪ 2020 ਦੀ ਮੇਜ਼ਬਾਨੀ ਨੂੰ ਲੈ ਕੇ ਫੈਸਲਾ ਕਰ ਸਕਦੀ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਬੀ. ਸੀ. ਸੀ. ਆਈ ਪ੍ਰਧਾਨ ਸੌਰਵ ਗਾਂਗੁਲੀ ਨੇ ਕਿਹਾ ਸੀ ਕਿ ਇਸ ਵਾਰ ਦਾ ਏਸ਼ੀਆ ਕੱਪ ਦੁਬਈ 'ਚ ਹੋਵੇਗਾ ਅਤੇ ਇਸ 'ਚ ਭਾਰਤ ਅਤੇ ਪਾਕਿਸਤਾਨ ਦੋਵੇਂ ਹਿੱਸਾ ਲੈਣਗੇ। ਇਸ ਸਾਲ ਅਕਤੂਬਰ 'ਚ ਆਸਟਰੇਲੀਆ 'ਚ ਖੇਡੇ ਜਾਣ ਵਾਲੇ ਟੀ-20 ਵਰਲਡ ਕੱਪ ਨੂੰ ਧਿਆਨ 'ਚ ਰੱਖਦੇ ਹੋਏ ਏਸ਼ੀਆ ਕੱਪ ਟੀ-20 ਫਾਰਮੈਟ 'ਚ ਖੇਡਿਆ ਜਾਵੇਗਾ। 

PunjabKesari 3 ਮਾਰਚ ਨੂੰ ਹੋਵੇਗਾ ਏਸ਼ੀਆ ਕੱਪ ਅਯੋਜਨ ਦੀ ਜਗ੍ਹਾ 'ਤੇ ਫੈਸਲਾ 
ਆਈ. ਏ. ਐੱਨ. ਐੱਸ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਕ੍ਰਿਕਟ ਬੋਰਡ ਦੇ ਅਧਿਕਾਰੀ ਨੇ ਕਿਹਾ ਪਾਕਿਸਤਾਨ ਹੁਣ ਵੀ ਮੇਜ਼ਬਾਨ ਹੈ ਅਤੇ ਸਿਰਫ ਏ. ਸੀ. ਸੀ. ਹੀ ਇਸ 'ਚ ਸ਼ਾਮਲ ਸਾਰਿਆਂ ਦੇਸ਼ਾਂ ਦੇ ਹਿੱਤਾਂ ਦਾ ਖਿਆਲ ਰੱਖਦੇ ਹੋਏ ਇਸ ਮਾਮਲੇ 'ਤੇ ਫੈਸਲਾ ਲੈ ਸਕਦਾ ਹੈ। PunjabKesariਇਸ ਅਧਿਕਾਰੀ ਨੇ ਕਿਹਾ, ਏ. ਸੀ. ਸੀ. ਹੀ ਇਸ ਈਵੈਂਟ ਦੀ ਅਥਾਰਿਟੀ ਹੈ ਅਤੇ ਇਸ ਲਈ ਉਹੀ ਸਤੰਬਰ 'ਚ ਹੋਣ ਵਾਲੇ ਏਸ਼ੀਆ ਕੱਪ ਦੇ ਅਯੋਜਨ ਦੀ ਜਗ੍ਹਾ 'ਚ ਬਦਲਾਅ ਦਾ ਫੈਸਲਾ ਕਰ ਸਕਦਾ ਹੈ। ਏ. ਸੀ. ਸੀ. ਦੀ ਬੈਠਕ 3 ਮਾਰਚ ਨੂੰ ਦੁਬਈ 'ਚ ਨਜ਼ਮੁਲ ਹਸਨ ਦੀ ਅਗਵਾਈ 'ਚ ਹੋਣੀ ਹੈ, ਜਿਸ 'ਚ ਚਰਚੇ ਤੋਂ ਬਾਅਦ ਅਤੇ ਸਾਰਿਆਂ ਮੈਬਰਾਂ ਦੇ ਹਿੱਤਾਂ ਦਾ ਧਿਆਨ ਰੱਖਦੇ ਹੋਏ ਅਯੋਜਨ ਦਾ ਫੈਸਲਾ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਮੀਡੀਆ ਨਾਲ ਗੱਲ ਕਰਦੇ ਹੋਏ ਗਾਂਗੁਲੀ ਨੇ ਕਿਹਾ ਸੀ, ਏਸ਼ੀਆ ਕੱਪ ਦੁਬਈ 'ਚ ਹੋਵੇਗਾ ਅਤੇ ਇਸ 'ਚ ਭਾਰਤ ਅਤੇ ਪਾਕਿਸਤਾਨ ਦੋਵੇਂ ਖੇਡਣਗੇ।


Related News