ਲਾਹੌਰ ''ਚ ਵਿਰਾਟ ਕੋਹਲੀ! PAK vs BAN ਮੈਚ ''ਚ ਵਿਰਾਟ ਦੀ ਜਰਸੀ ਪਹਿਨ ਕੇ ਪਹੁੰਚਿਆ ਪਾਕਿਸਤਾਨੀ ਪ੍ਰਸ਼ੰਸਕ

Thursday, Sep 07, 2023 - 12:37 PM (IST)

ਲਾਹੌਰ ''ਚ ਵਿਰਾਟ ਕੋਹਲੀ! PAK vs BAN ਮੈਚ ''ਚ ਵਿਰਾਟ ਦੀ ਜਰਸੀ ਪਹਿਨ ਕੇ ਪਹੁੰਚਿਆ ਪਾਕਿਸਤਾਨੀ ਪ੍ਰਸ਼ੰਸਕ

ਸਪੋਰਟਸ ਡੈਸਕ- ਪਾਕਿਸਤਾਨ ਨੇ ਲਾਹੌਰ ਦੇ ਗੱਦਾਫੀ ਸਟੇਡੀਅਮ 'ਚ ਏਸ਼ੀਆ ਕੱਪ 2023 ਦੇ ਸੁਪਰ ਫੋਰ ਪੜਾਅ ਦੇ ਉਦਘਾਟਨ ਮੈਚ 'ਚ  ਬੰਗਲਾਦੇਸ਼ ਨਾਲ ਖੇਡਿਆ। ਟੂਰਨਾਮੈਂਟ 'ਚ ਪਾਕਿਸਤਾਨ ਵਲੋਂ ਆਯੋਜਿਤ ਕੀਤਾ ਜਾਣ ਵਾਲਾ ਇਹ ਆਖਰੀ ਮੈਚ ਸੀ। ਹੁਣ ਅਗਲਾ ਭਾਗ ਸ਼੍ਰੀਲੰਕਾ 'ਚ ਹੋਵੇਗਾ। ਮੈਚ ਦੌਰਾਨ ਗੱਦਾਫੀ ਸਟੇਡੀਅਮ 'ਚ ਇਕ ਪ੍ਰਸ਼ੰਸਕ ਵਿਰਾਟ ਕੋਹਲੀ ਦੇ ਨਾਮ ਵਾਲੀ ਜਰਸੀ ਅਤੇ 18 ਨੰਬਰ ਵਾਲੀ ਜਰਸੀ ਪਹਿਨੇ ਦੇਖਿਆ ਗਿਆ। ਪ੍ਰਸ਼ੰਸਕਾਂ ਨੇ ਇਹ ਪਸੰਦ ਕੀਤਾ ਕਿ ਕਿਵੇਂ ਵਿਰਾਟ ਕੋਹਲੀ ਲਈ ਪਿਆਰ ਨੇ ਹੱਦਾਂ ਪਾਰ ਕਰ ਦਿੱਤੀਆਂ ਅਤੇ ਇਸ ਨੂੰ ਕੁਝ ਹੀ ਸਮੇਂ 'ਚ ਵਾਇਰਲ ਕਰ ਦਿੱਤਾ। ਦੇਖੋ ਵੀਡੀਓ-

 

ਇਹ ਵੀ ਪੜ੍ਹੋ- ਹਾਰਿਸ ਰਊਫ ਨੇ ਕੀਤੀ ਵਕਾਰ ਦੀ ਬਰਾਬਰੀ, ਵਨਡੇ 'ਚ ਅਜਿਹਾ ਕਰਨ ਵਾਲੇ ਤੀਜੇ ਸਭ ਤੋਂ ਗੇਂਦਬਾਜ਼ ਬਣੇ
ਤੁਹਾਨੂੰ ਦੱਸ ਦੇਈਏ ਕਿ ਏਸ਼ੀਆ ਕੱਪ 2023 ਦੇ ਸੁਪਰ ਫੋਰ ਓਪਨਰ 'ਚ ਪਾਕਿਸਤਾਨ ਨੇ ਬੰਗਲਾਦੇਸ਼ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੰਗਲਾਦੇਸ਼ ਨੇ ਪਾਕਿਸਤਾਨ ਨੂੰ 193 ਦੌੜਾਂ ਦਾ ਟੀਚਾ ਦਿੱਤਾ ਸੀ। ਕਪਤਾਨ ਸ਼ਾਕਿਬ ਅਲ ਹਸਨ ਨੇ 53 ਦੌੜਾਂ ਅਤੇ ਮੁਸ਼ਫਿਕਰ ਰਹੀਮ ਨੇ 64 ਦੌੜਾਂ ਬਣਾਈਆਂ। ਹਰਿਸ ਰਾਊਫ ਅਤੇ ਨਸੀਮ ਸ਼ਾਹ ਕ੍ਰਮਵਾਰ 4 ਅਤੇ 3 ਵਿਕਟਾਂ ਲੈ ਕੇ ਸਭ ਤੋਂ ਸਫ਼ਲ ਗੇਂਦਬਾਜ਼ ਸਾਬਤ ਹੋਏ। ਜਵਾਬ 'ਚ ਪਾਕਿਸਤਾਨ ਨੇ ਇਮਾਮ ਉਲ ਹੱਕ ਦੇ 78 ਅਤੇ ਮੁਹੰਮਦ ਰਿਜ਼ਵਾਨ ਦੇ ਅਰਧ ਸੈਂਕੜੇ ਦੀ ਬਦੌਲਤ 7 ਵਿਕਟਾਂ ਨਾਲ ਜਿੱਤ ਦਰਜ ਕੀਤੀ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News