ਏਸ਼ੀਆ ਕੱਪ ਸ਼੍ਰੀਲੰਕਾ ਨੂੰ ਲੱਗਾ ਇਕ ਹੋਰ ਝਟਕਾ, ਸਟਾਰ ਗੇਂਦਬਾਜ਼ ਹੋਇਆ ਜ਼ਖਮੀ

Tuesday, Aug 29, 2023 - 10:50 AM (IST)

ਏਸ਼ੀਆ ਕੱਪ ਸ਼੍ਰੀਲੰਕਾ ਨੂੰ ਲੱਗਾ ਇਕ ਹੋਰ ਝਟਕਾ, ਸਟਾਰ ਗੇਂਦਬਾਜ਼ ਹੋਇਆ ਜ਼ਖਮੀ

ਕੋਲੰਬੋ- ਸਹਿ-ਮੇਜ਼ਬਾਨ ਸ਼੍ਰੀਲੰਕਾ ਦੀਆਂ ਏਸ਼ੀਆ ਕੱਪ ਦੀਆਂ ਤਿਆਰੀਆਂ ਨੂੰ ਇਕ ਹੋਰ ਝਟਕਾ ਲੱਗਾ ਜਦੋਂ ਤੇਜ਼ ਗੇਂਦਬਾਜ਼ ਦਿਲਸ਼ਾਨ ਮਦੁਸ਼ਨਾਕਾ ਸੋਮਵਾਰ ਨੂੰ ਟੀਮ ਦੇ ਜ਼ਖਮੀ ਗੇਂਦਬਾਜ਼ਾਂ ਦੀ ਸੂਚੀ 'ਚ ਸ਼ਾਮਲ ਹੋ ਗਏ ਜਿਨ੍ਹਾਂ 'ਚ ਲਾਹਿਰੂ ਕੁਮਾਰਾ, ਦੁਸ਼ਮੰਤਾ ਚਮੀਰਾ ਅਤੇ ਵਨਿੰਦੂ ਹਸਾਰੰਗਾ ਸ਼ਾਮਲ ਹਨ। ਸ਼੍ਰੀਲੰਕਾ ਕ੍ਰਿਕੇਟ ਦੀ ਮੈਡੀਕਲ ਕਮੇਟੀ ਦੇ ਚੇਅਰਮੈਨ ਅਰਜੁਨ ਡੀ ਸਿਲਵਾ ਨੇ ਕਿਹਾ ਕਿ ਮਦੁਸ਼ਨਾਕਾ ਨੂੰ ਸ਼ੁੱਕਰਵਾਰ ਨੂੰ ਅਭਿਆਸ ਮੈਚ ਦੌਰਾਨ ਸੱਟ ਲੱਗੀ ਸੀ ਅਤੇ ਹੋ ਸਕਦਾ ਹੈ ਕਿ ਉਹ ਕ੍ਰਿਕਟ ਵਿਸ਼ਵ ਕੱਪ ਤੋਂ ਪਹਿਲਾਂ ਫਿਟਨੈੱਸ ਨੂੰ ਮੁੜ ਹਾਸਲ ਨਾ ਕਰ ਸਕੇ।

ਇਹ ਵੀ ਪੜ੍ਹੋ- ਲਿਓਨਲ ਮੇਸੀ ਨੇ ਮੇਜਰ ਲੀਗ ਸੌਕਰ ਮੀਡੀਆ ਨਿਯਮਾਂ ਦਾ ਕੀਤਾ ਉਲੰਘਣ
ਖ਼ਬਰਾਂ ਮੁਤਾਬਕ ਚਾਮੀਰਾ ਸੱਟ ਕਾਰਨ ਏਸ਼ੀਆ ਕੱਪ ਵੀ ਨਹੀਂ ਖੇਡ ਸਕਣਗੇ ਅਤੇ ਵਿਸ਼ਵ ਕੱਪ ਦੇ ਸ਼ੁਰੂਆਤੀ ਹਿੱਸੇ 'ਚ ਉਨ੍ਹਾਂ ਦੀ ਸ਼ਮੂਲੀਅਤ ਵੀ ਸ਼ੱਕੀ ਨਜ਼ਰ ਆ ਰਹੀ ਹੈ। ਲੈੱਗ ਸਪਿਨਰ ਹਸਾਰੰਗਾ ਵੀ ਪੱਟ ਦੀ ਸੱਟ ਤੋਂ ਉਭਰ ਰਿਹਾ ਹੈ ਅਤੇ ਰਿਪੋਰਟਾਂ ਮੁਤਾਬਕ ਉਸ ਦੇ ਵੀ ਏਸ਼ੀਆ ਕੱਪ ਤੋਂ ਕੁਝ ਹਿੱਸਾ ਖੁੰਝਣ ਦੀ ਸੰਭਾਵਨਾ ਹੈ।

PunjabKesari

ਇਹ ਵੀ ਪੜ੍ਹੋ- ਮੈਚ ਦੇਖਣ ਪਾਕਿ ਜਾਣਗੇ ਰੋਜਰ ਬਿੰਨੀ ਤੇ ਰਾਜ਼ੀਵ ਸ਼ੁਕਲਾ, BCCI ਨੇ PCB ਦਾ ਸੱਦਾ ਕੀਤਾ ਸਵੀਕਾਰ
ਕੁਮਾਰਾ, ਚਮੀਰਾ ਅਤੇ ਮਦੁਸ਼ਨਾਕਾ ਦੀ ਤਿਕੜੀ ਜੂਨ ਅਤੇ ਜੁਲਾਈ 'ਚ ਟੀਮ ਦੀ ਵਿਸ਼ਵ ਕੱਪ ਕੁਆਲੀਫਾਇਰ ਸਫ਼ਲਤਾ ਲਈ ਅਹਿਮ ਰਹੀ ਸੀ। ਉਨ੍ਹਾਂ ਦੀ ਗੈਰ-ਮੌਜੂਦਗੀ 'ਚ ਸ਼੍ਰੀਲੰਕਾ ਨੂੰ ਕਾਸੁਨ ਰਜੀਤਾ, ਪ੍ਰਮੋਦ ਮਦੁਸ਼ਾਨ ਅਤੇ ਮਾਥਿਸ਼ਾ ਪਾਥਿਰਾਨਾ 'ਤੇ ਨਿਰਭਰ ਕਰਨਾ ਪੈ ਸਕਦਾ ਹੈ ਜਦੋਂ ਕਿ ਉਨ੍ਹਾਂ ਕੋਲ ਹਸਾਰੰਗਾ ਦੀ ਥਾਂ ਲੈਣ ਲਈ ਦੁਨਿਥ ਵੇਲਾਲਾਗੇ ਅਤੇ ਦੁਸ਼ਾਨ ਹੇਮੰਤਾ ਦੇ ਵਿਕਲਪ ਮੌਜੂਦ ਹਨ। ਸ਼੍ਰੀਲੰਕਾ ਆਪਣੀ ਏਸ਼ੀਆ ਕੱਪ ਮੁਹਿੰਮ ਦੀ ਸ਼ੁਰੂਆਤ ਵੀਰਵਾਰ ਨੂੰ ਬੰਗਲਾਦੇਸ਼ ਖ਼ਿਲਾਫ਼ ਕਰੇਗਾ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Aarti dhillon

Content Editor

Related News