ਭਾਰਤ ਨੂੰ ਹਰਾਉਣ ਲਈ ਪਾਕਿਸਤਾਨੀ ਟੀਮ ਨੂੰ ਸ਼ੋਇਬ ਅਖਤਰ ਨੇ ਦਿੱਤੀ ਇਹ ਸਲਾਹ

Friday, Sep 21, 2018 - 10:37 AM (IST)

ਭਾਰਤ ਨੂੰ ਹਰਾਉਣ ਲਈ ਪਾਕਿਸਤਾਨੀ ਟੀਮ ਨੂੰ ਸ਼ੋਇਬ ਅਖਤਰ ਨੇ ਦਿੱਤੀ ਇਹ ਸਲਾਹ

ਨਵੀਂ ਦਿੱਲੀ— ਏਸ਼ੀਆ ਕੱਪ 'ਚ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਮੁਕਾਬਲੇ ਤੋਂ ਪਹਿਲਾਂ ਸਾਰੇ ਦਿੱਗਜਾਂ ਅਤੇ ਫੈਨਜ਼ ਟੀਮ ਇੰਡੀਆ ਨੂੰ ਕਮਜ਼ੋਰ ਅਤੇ ਪਾਕਿਸਤਾਨ ਨੂੰ ਤਾਕਤਵਰ ਮੰਨ ਰਹੇ ਸਨ, ਹਾਲਾਂਕਿ ਮੈਚ ਤੋਂ ਬਾਅਦ ਕੁਝ ਹੋਰ ਹੀ ਦੇਖਣ ਨੂੰ ਮਿਲਿਆ, ਟੀਮ ਇੰਡੀਆ ਨੇ ਵੱਡੀ ਆਸਾਨੀ ਤੋਂ ਪਾਕਿਸਤਾਨ ਨੂੰ 8 ਵਿਕਟ ਤੋਂ ਰੋਂਦ ਦਿੱਤਾ। ਪਾਕਿਸਤਾਨ ਨੇ ਭਾਰਤ ਖਿਲਾਫ ਗੇਂਦ ਅਤੇ ਬੱਲੇ ਨਾਲ ਬਹੁਤ ਖਰਾਬ ਪ੍ਰਦਰਸ਼ਨ ਕੀਤਾ। ਇਸ ਲਈ ਹੁਣ ਸਰਫਰਾਜ ਅਹਿਮਦ ਦੀ ਟੀਮ ਨੂੰ ਕਈ ਸਲਾਹਾਂ ਮਿਲ ਰਹੀਆਂ ਹਨ।

ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਨੇ ਵੀ ਭਾਰਤ ਖਿਲਾਫ ਅਗਲੇ ਮੁਕਾਬਲੇ ਤੋਂ ਪਹਿਲਾਂ ਆਪਣੀ ਟੀਮ ਨੂੰ ਸਲਾਹ ਦਿੱਤੀ ਹੈ। ਸ਼ੋਇਬ ਨੇ ਕਿਹਾ,' ਟੀਮ ਇੰਡੀਆ ਖਿਲਾਫ ਅਗਲੇ ਮੈਚ 'ਚ ਪਾਕਿਸਤਾਨੀ ਟੀਮ ਵਾਪਸੀ ਕਰ ਸਕਦੀ ਹੈ, ਪਿਛਲੇ ਮੈਚ 'ਚ ਪਾਕਿਸਤਾਨ ਖਿਡਾਰੀ ਜਲਦਬਾਜ਼ੀ 'ਚ ਦਿਖੇ, ਮੈਨੂੰ ਨਹੀਂ ਲੱਗਦਾ ਕਿ ਟੀਮ ਨੂੰ ਜਲਦਬਾਜ਼ੀ ਕਰਨ ਦੀ ਜ਼ਰੂਰਤ ਸੀ। ਖਿਡਾਰੀਆਂ ਨੂੰ ਹਾਰ ਨਾਲ ਹਤੋਸਾਹਿਤ ਨਹੀਂ ਹੋਣਾ ਚਾਹੀਦਾ। ਸਾਨੂੰ ਆਪਣੇ ਬੱਲੇਬਾਜ਼ਾਂ ਨੂੰ ਕ੍ਰੀਜ 'ਤੇ ਟਿਕ 50 ਓਵਰ ਖੇਡਣ ਦੀ ਸਲਾਹ ਦੇਣੀ ਚਾਹੀਦੀ ਹੈ।'

 

ਸ਼ੋਇਬ ਅਖਤਰ ਨੇ ਪਾਕਿਸਤਾਨ ਦੇ ਕਪਤਾਨ ਸਰਫਰਾਜ ਅਹਿਮਦ ਨੂੰ ਵੀ ਸਾਂਝੇਦਾਰੀ ਨਾਲ ਕਪਤਾਨੀ ਕਰਨ ਦੀ ਸਲਾਹ ਦਿੱਤੀ। ਸ਼ੋਇਬ ਅਖਤਰ ਮੁਤਾਬਕ ਪਾਕਿਸਤਾਨੀ ਗੇਂਦਬਾਜ਼ੀ ਜ਼ਿਆਦਾ ਅਸਰਦਾਰ ਨਹੀਂ ਦਿੱਖੀ। ਸ਼ੋਇਬ ਨੇ ਚੰਗਾ ਗੇਂਦਬਾਜ਼ੀ ਲਈ ਸਰਫਰਾਜ ਨੂੰ ਚੰਗੀ ਕਪਤਾਨੀ ਕਰਨ ਦੀ ਗੱਲ ਕਹੀ। ਤੁਹਾਨੂੰ ਦੱਸ ਦਈਏ ਏਸ਼ੀਆ ਕੱਪ ਦੇ ਲੀਗ ਦੌਰੇ ਤੋਂ ਬਾਅਦ ਹੁਣ ਸੁਪਰ ਫੋਰ ਰਾਉਂਡ ਸ਼ੁਰੂ ਹੋਵੇਗਾ, ਜਿਸ 'ਚ ਐਤਵਾਰ, 23 ਸਤੰਬਰ ਨੂੰ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਇਕ ਵਾਰ ਫਿਰ ਆਹਮੋਂ-ਸਾਹਮਣੇ ਹੋਣਗੀਆਂ। ਇਹ ਮੁਕਾਬਲਾ ਵੀ ਦੁਬਈ ਇੰਟਰਨੈਸ਼ਨਲ ਸਟੇਡੀਅਮ 'ਚ ਖੇਡਿਆ ਜਾਵੇਗਾ।


Related News