ਭਾਰਤ-ਪਾਕਿ ਮੈਚ ਲਈ ਰਿਜ਼ਰਵ ਡੇ ਰੱਖਣ 'ਤੇ ਪਿਆ ਬਖੇੜਾ, ਇਨ੍ਹਾਂ ਦੇਸ਼ਾਂ ਨੇ ਜ਼ਾਹਰ ਕੀਤੀ ਨਾਰਾਜ਼ਗੀ

Saturday, Sep 09, 2023 - 12:54 PM (IST)

ਸਪੋਰਟਸ ਡੈਸਕ- ਸ਼੍ਰੀਲੰਕਾ ਦੇ ਮੁੱਖ ਕੋਚ ਕ੍ਰਿਸ ਸਿਲਵਰਵੁੱਡ ਅਤੇ ਬੰਗਲਾਦੇਸ਼ ਦੇ ਮੁੱਖ ਕੋਚ ਚੰਡਿਕਾ ਹਥੁਰਾਸਿੰਘਾ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਸੁਪਰ-4 ਦੌਰ ਦੇ ਮੈਚ ਲਈ ਰਿਜ਼ਰਵ ਡੇਅ ਰੱਖਣ 'ਤੇ ਨਾਰਾਜ਼ਗੀ ਜਤਾਈ ਹੈ। ਏਸ਼ੀਆਈ ਕ੍ਰਿਕਟ ਪਰਿਸ਼ਦ (ਏ. ਸੀ. ਸੀ.) ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਸੀ ਕਿ ਜੇਕਰ 10 ਸਤੰਬਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮੈਚ 'ਚ ਬਾਰਿਸ਼ ਵਿਘਨ ਪਾਉਂਦੀ ਹੈ ਤਾਂ ਮੈਚ 11 ਸਤੰਬਰ ਨੂੰ ਦੁਬਾਰਾ ਖੇਡਿਆ ਜਾਵੇਗਾ। ਹਾਲਾਂਕਿ ਟੂਰਨਾਮੈਂਟ ਦੇ ਹੋਰ ਮੈਚਾਂ ਲਈ ਕੋਈ ਰਿਜ਼ਰਵ ਡੇਅ ਨਹੀਂ ਰੱਖਿਆ ਗਿਆ ਹੈ। ਸੁਪਰ-4 ਪੜਾਅ ਦੇ ਸਾਰੇ ਮੈਚ ਕੋਲੰਬੋ 'ਚ ਹੋਣੇ ਹਨ ਅਤੇ ਅਗਲੇ ਕੁਝ ਦਿਨਾਂ ਤੱਕ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ।

ਇਹ ਵੀ ਪੜ੍ਹੋ- Asia Cup 2023: ਪਾਕਿ ਖ਼ਿਲਾਫ਼ ਮੈਚ ਤੋਂ ਪਹਿਲਾਂ ਭਾਰਤੀ ਪ੍ਰਸ਼ੰਸਕਾਂ ਲਈ ਚੰਗੀ ਖ਼ਬਰ, ਬੁਮਰਾਹ ਦੀ ਟੀਮ 'ਚ ਹੋਈ ਵਾਪਸੀ
ਬੰਗਲਾਦੇਸ਼ ਦੇ ਮੁੱਖ ਕੋਚ ਚੰਡਿਕਾ ਹਥੁਰਾਸਿੰਘਾ ਨੇ ਕਿਹਾ ਕਿ ਉਹ ਏਸ਼ੀਆ ਕੱਪ ਦੇ 'ਖੇਡਣ ਦੇ ਹਾਲਾਤ' (ਮੈਚਾਂ ਲਈ ਤੈਅ ਨਿਯਮ) 'ਚ ਅਚਾਨਕ ਬਦਲਾਅ ਦੇ ਕਾਰਨ ਤੋਂ ਜਾਣੂ ਨਹੀਂ ਹਨ। ਸ਼੍ਰੀਲੰਕਾ ਦੇ ਖ਼ਿਲਾਫ਼ ਸੁਪਰ-4 ਪੜਾਅ ਦੇ ਮੈਚ ਦੀ ਪੂਰਵ ਸੰਧਿਆ 'ਤੇ ਉਨ੍ਹਾਂ ਨੇ ਕਿਹਾ, "ਏਸ਼ੀਆ ਕੱਪ ਵਿੱਚ ਇੱਕ ਤਕਨੀਕੀ ਕਮੇਟੀ ਹੈ, ਜਿਸ ਦੀ ਅਗਵਾਈ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੀਆਂ ਛੇ ਟੀਮਾਂ ਦੁਆਰਾ ਕੀਤੀ ਜਾਂਦੀ ਹੈ। ਉਨ੍ਹਾਂ ਨੇ ਇਹ ਫ਼ੈਸਲਾ ਕਿਸੇ ਹੋਰ ਕਾਰਨ ਕਰਕੇ ਲਿਆ ਹੈ।" ਹਥੁਰਾਸਿੰਘਾ ਨੇ ਸੰਕੇਤ ਦਿੱਤਾ ਕਿ ਇਸ ਮੁੱਦੇ 'ਤੇ ਸਰਬਸੰਮਤੀ ਨਾਲ ਕੋਈ ਫ਼ੈਸਲਾ ਨਹੀਂ ਲਿਆ ਗਿਆ ਅਤੇ ਉਨ੍ਹਾਂ ਦੀ ਟੀਮ ਮੈਚਾਂ ਲਈ ਰਿਜ਼ਰਵ ਡੇਅ ਵੀ ਰੱਖਣਾ ਚਾਹੇਗੀ। ਉਨ੍ਹਾਂ ਨੇ ਕਿਹਾ ਕਿ “ਇਹ ਆਦਰਸ਼ ਨਹੀਂ ਹੈ ਅਤੇ ਅਸੀਂ ਇੱਕ ਵਾਧੂ ਦਿਨ ਵੀ ਚਾਹਾਂਗੇ।

ਇਹ ਵੀ ਪੜ੍ਹੋ- ਵਿਸ਼ਵ ਕੱਪ ਦੇ ਲਈ ਸਚਿਨ ਨੂੰ ਮਿਲਿਆ ਗੋਲਡਨ ਟਿਕਟ, BCCI ਨੇ ਜੈ ਸ਼ੰਕਰ ਨਾਲ ਸਾਂਝੀ ਕੀਤੀ ਤਸਵੀਰ
ਹਥੁਰਾਸਿੰਘਾ ਨੇ ਇਹ ਵੀ ਸੰਕੇਤ ਦਿੱਤਾ ਕਿ ਸਬੰਧਤ ਅਧਿਕਾਰੀਆਂ ਨੇ ਫ਼ੈਸਲੇ 'ਤੇ ਪਹੁੰਚਣ ਤੋਂ ਪਹਿਲਾਂ ਹੋਰ ਟੀਮਾਂ ਨਾਲ ਸਲਾਹ ਨਹੀਂ ਕੀਤੀ। ਉਨ੍ਹਾਂ ਕਿਹਾ, "ਮੇਰੇ ਕੋਲ ਇਸ ਬਾਰੇ ਹੋਰ ਕੋਈ ਟਿੱਪਣੀ ਨਹੀਂ ਹੈ ਕਿਉਂਕਿ ਉਹ ਪਹਿਲਾਂ ਹੀ ਫ਼ੈਸਲਾ ਲੈ ਚੁੱਕੇ ਹਨ। ਜੇਕਰ ਉਨ੍ਹਾਂ ਨੇ ਪਹਿਲਾਂ ਸਾਡੇ ਨਾਲ ਸਲਾਹ ਕੀਤੀ ਹੁੰਦੀ ਤਾਂ ਅਸੀਂ ਆਪਣੀ ਰਾਏ ਦਿੰਦੇ।"
ਸ਼੍ਰੀਲੰਕਾ ਦੇ ਕੋਚ ਕ੍ਰਿਸ ਸਿਲਵਰਵੁੱਡ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਭਾਰਤ-ਪਾਕਿਸਤਾਨ ਮੈਚ ਲਈ ਵਾਧੂ ਦਿਨ ਰੱਖਣ ਦੇ ਫ਼ੈਸਲੇ ਦੀ ਜਾਣਕਾਰੀ ਦਿੱਤੀ ਗਈ ਤਾਂ ਉਹ ਹੈਰਾਨ ਰਹਿ ਗਏ। ਉਨ੍ਹਾਂ ਨੇ ਕਿਹਾ, "ਜ਼ਾਹਿਰ ਹੈ ਕਿ ਜਦੋਂ ਮੈਂ ਪਹਿਲੀ ਵਾਰ ਇਹ ਸੁਣਿਆ ਤਾਂ ਮੈਂ ਥੋੜ੍ਹਾ ਹੈਰਾਨ ਸੀ। ਪਰ ਅਸੀਂ ਟੂਰਨਾਮੈਂਟ ਦਾ ਆਯੋਜਨ ਨਹੀਂ ਕਰਦੇ, ਇਸ ਲਈ ਅਸੀਂ ਇਸ ਬਾਰੇ 'ਚ ਬਹੁਤ ਕੁਝ ਨਹੀਂ ਕਰ ਸਕਦੇ।" ਸ਼੍ਰੀਲੰਕਾ ਦੇ ਕੋਚ ਨੇ ਕਿਹਾ ਕਿ ਭਾਰਤ ਜਾਂ ਪਾਕਿਸਤਾਨ ਨੂੰ ਰਿਜ਼ਰਵ ਡੇ ਤੋਂ ਗਲਤ ਫ਼ਾਇਦਾ ਮਿਲ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ "ਇਮਾਨਦਾਰੀ ਨਾਲ ਕਹਾਂ ਤਾਂ,  ਮੈਂ ਇਸ ਨੂੰ ਸਿਰਫ਼ ਉਦੋਂ ਤੱਕ ਇੱਕ ਸਮੱਸਿਆ ਸਮਝਦਾ ਹਾਂ ਜਦੋਂ ਤੱਕ ਇਸ ਨਾਲ ਦੂਜੀਆਂ ਟੀਮਾਂ ਅੰਕ ਹਾਸਲ ਕਰਦੀਆਂ ਹਨ ਅਤੇ ਸਾਡੀ ਮੁਹਿੰਮ ਨੂੰ ਪ੍ਰਭਾਵਿਤ ਕਰਦਾ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Aarti dhillon

Content Editor

Related News