Asia Cup 2023: ਪਾਕਿ ਖ਼ਿਲਾਫ਼ ਮੈਚ ਤੋਂ ਪਹਿਲਾਂ ਭਾਰਤੀ ਪ੍ਰਸ਼ੰਸਕਾਂ ਲਈ ਚੰਗੀ ਖ਼ਬਰ, ਬੁਮਰਾਹ ਦੀ ਟੀਮ 'ਚ ਹੋਈ ਵਾਪਸੀ

Friday, Sep 08, 2023 - 03:47 PM (IST)

Asia Cup 2023: ਪਾਕਿ ਖ਼ਿਲਾਫ਼ ਮੈਚ ਤੋਂ ਪਹਿਲਾਂ ਭਾਰਤੀ ਪ੍ਰਸ਼ੰਸਕਾਂ ਲਈ ਚੰਗੀ ਖ਼ਬਰ, ਬੁਮਰਾਹ ਦੀ ਟੀਮ 'ਚ ਹੋਈ ਵਾਪਸੀ

ਨਵੀਂ ਦਿੱਲੀ- ਏਸ਼ੀਆ ਕੱਪ 2023 ਦਾ ਤੀਜਾ ਸੁਪਰ ਫੋਰ ਮੈਚ ਐਤਵਾਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਜਾਵੇਗਾ। ਇਸ ਤੋਂ ਠੀਕ ਪਹਿਲਾਂ ਟੀਮ ਇੰਡੀਆ ਲਈ ਇਕ ਚੰਗੀ ਖ਼ਬਰ ਆਈ ਹੈ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਵਾਪਸੀ ਹੋਈ ਹੈ। ਉਹ ਨਿੱਜੀ ਕਾਰਨਾਂ ਕਰਕੇ ਸ੍ਰੀਲੰਕਾ ਤੋਂ ਭਾਰਤ ਗਏ ਸਨ। ਇਸ ਕਾਰਨ ਉਹ ਨੇਪਾਲ ਖ਼ਿਲਾਫ਼ ਮੈਚ ਨਹੀਂ ਖੇਡ ਸਕੇ। ਪਰ ਹੁਣ ਬੁਮਰਾਹ ਦੀ ਵਾਪਸੀ ਹੋ ਗਈ ਹੈ ਅਤੇ ਉਹ ਪਾਕਿਸਤਾਨ ਖ਼ਿਲਾਫ਼ ਮੈਦਾਨ 'ਚ ਉਤਰ ਸਕਦੇ ਹਨ।

ਇਹ ਵੀ ਪੜ੍ਹੋ- ਵਿਸ਼ਵ ਕੱਪ ਦੇ ਲਈ ਸਚਿਨ ਨੂੰ ਮਿਲਿਆ ਗੋਲਡਨ ਟਿਕਟ, BCCI ਨੇ ਜੈ ਸ਼ੰਕਰ ਨਾਲ ਸਾਂਝੀ ਕੀਤੀ ਤਸਵੀਰ
ਦਰਅਸਲ ਬੁਮਰਾਹ ਦੀ ਪਤਨੀ ਸੰਜਨਾ ਗਣੇਸ਼ਨ ਨੇ ਹਾਲ ਹੀ 'ਚ ਬੱਚੇ ਨੂੰ ਜਨਮ ਦਿੱਤਾ ਹੈ। ਬੁਮਰਾਹ ਇਸ ਕਾਰਨ ਸ਼੍ਰੀਲੰਕਾ ਤੋਂ ਭਾਰਤ ਪਰਤੇ ਸਨ। ਉਹ ਨੇਪਾਲ ਖ਼ਿਲਾਫ਼ ਮੈਚ 'ਚ ਨਹੀਂ ਖੇਡ ਪਾਏ। ਮੀਡੀਆ ਰਿਪੋਰਟਾਂ ਮੁਤਾਬਕ ਉਹ ਹੁਣ ਵਾਪਸ ਆ ਗਏ ਹਨ। ਐਤਵਾਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਖੇਡਿਆ ਜਾਵੇਗਾ। ਬੁਮਰਾਹ ਮੈਚ ਤੋਂ ਪਹਿਲਾਂ ਕਾਫ਼ੀ ਅਭਿਆਸ ਵੀ ਕਰ ਲੈਣਗੇ। ਉਹ ਟੀਮ ਇੰਡੀਆ ਲਈ ਐਕਸ ਫੈਕਟਰ ਸਾਬਤ ਹੋ ਸਕਦੇ ਹਨ।
ਕੋਲੰਬੋ 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਖੇਡਿਆ ਜਾਣਾ ਹੈ। ਇੱਥੇ ਮੀਂਹ ਕਾਰਨ ਟੀਮ ਇੰਡੀਆ ਦੇ ਖਿਡਾਰੀ ਇਨਡੋਰ ਅਭਿਆਸ ਕਰ ਰਹੇ ਹਨ। ਕ੍ਰਿਕਬਜ਼ ਦੀ ਰਿਪੋਰਟ ਮੁਤਾਬਕ ਬੁਮਰਾਹ ਸ਼ੁੱਕਰਵਾਰ ਸ਼ਾਮ ਤੋਂ ਅਭਿਆਸ ਸ਼ੁਰੂ ਕਰ ਦੇਣਗੇ। ਉਹ ਭਾਰਤੀ ਖਿਡਾਰੀਆਂ ਨਾਲ ਇਨਡੋਰ ਨੈੱਟ 'ਤੇ ਅਭਿਆਸ ਕਰ ਦੇਣਗੇ। ਬੁਮਰਾਹ ਦੀ ਵਾਪਸੀ ਨਾਲ ਟੀਮ ਇੰਡੀਆ ਦਾ ਗੇਂਦਬਾਜ਼ੀ ਹਮਲਾ ਹੋਰ ਮਜ਼ਬੂਤ ​​ਹੋ ਗਿਆ ਹੈ।

ਇਹ ਵੀ ਪੜ੍ਹੋ- ਕ੍ਰਿਕਟ ਵਿਸ਼ਵ ਕੱਪ ਟੀਮ ਤੋਂ ਬਾਹਰ ਹੋਣ 'ਤੇ ਸ਼ਿਖਰ ਧਵਨ ਦੀ ਪਹਿਲੀ ਪ੍ਰਤੀਕਿਰਿਆ ਆਈ ਸਾਹਮਣੇ
ਤੁਹਾਨੂੰ ਦੱਸ ਦੇਈਏ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਗਿਆ ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਇਸ ਤੋਂ ਬਾਅਦ ਭਾਰਤ ਨੇ ਨੇਪਾਲ ਨਾਲ ਮੈਚ ਖੇਡਿਆ। ਉਨ੍ਹਾਂ ਨੇ ਇਸ ਨੂੰ 10 ਵਿਕਟਾਂ ਨਾਲ ਜਿੱਤ ਲਿਆ। ਹੁਣ ਟੀਮ ਇੰਡੀਆ ਸੁਪਰ ਫੋਰ ਵਿੱਚ ਪਾਕਿਸਤਾਨ ਦੇ ਖ਼ਿਲਾਫ਼ ਮੈਦਾਨ ਵਿੱਚ ਉਤਰੇਗੀ। ਉਨ੍ਹਾਂ ਦਾ ਸ਼੍ਰੀਲੰਕਾ ਨਾਲ ਵੀ ਮੈਚ ਹੋਵੇਗਾ। ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਮੈਚ 12 ਸਤੰਬਰ ਨੂੰ ਖੇਡਿਆ ਜਾਵੇਗਾ। ਟੀਮ ਇੰਡੀਆ 15 ਸਤੰਬਰ ਨੂੰ ਬੰਗਲਾਦੇਸ਼ ਨਾਲ ਮੁਕਾਬਲਾ ਕਰੇਗੀ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News