ਏਸ਼ੀਆ ਕੱਪ 2022 : ਭਾਰਤ-ਪਾਕਿਸਤਾਨ ਵਿਚਾਲੇ ਮਹਾਮੁਕਾਬਲਾ ਅੱਜ, ਪ੍ਰਸ਼ੰਸਕ ਇੰਝ ਕਰ ਰਹੇ ਹੌਸਲਾ ਅਫ਼ਜ਼ਾਈ

Sunday, Aug 28, 2022 - 04:49 PM (IST)

ਸਪੋਰਟਸ ਡੈਸਕ : ਏਸ਼ੀਆ ਕੱਪ 2022 ਦਾ ਆਗ਼ਾਜ਼ ਹੋ ਚੁੱਕਾ ਹੈ। ਸ਼ਨੀਵਾਰ ਰਾਤ ਅਫ਼ਗਾਨਿਸਤਾਨ ਅਤੇ ਸ਼੍ਰੀਲੰਕਾ ਵਿਚਾਲੇ ਹੋਏ ਮੈਚ ਨਾਲ ਇਹ ਟੂਰਨਾਮੈਂਟ ਸ਼ੁਰੂ ਹੋਇਆ, ਜਿਸ ’ਚ ਅਫ਼ਗਾਨਿਸਤਾਨ ਨੇ ਸ਼੍ਰੀਲੰਕਾ ਨੂੰ 8 ਵਿਕਟਾਂ ਨਾਲ ਹਰਾਇਆ। ਅੱਜ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ’ਚ ਸ਼ਾਮ 7:30 ਵਜੇ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਇਸ ਟੂਰਨਾਮੈਂਟ ’ਚ ਆਹਮੋ-ਸਾਹਮਣੇ ਹੋਣਗੀਆਂ। ਅਜਿਹੀ ਹਾਲਤ ’ਚ ਪ੍ਰਸ਼ੰਸਕ ਟੀਮ ਇੰਡੀਆ ਦਾ ਹੌਸਲਾ ਵਧਾਉਣ ’ਚ ਪੂਰਾ ਯੋਗਦਾਨ ਪਾ ਰਹੇ ਹਨ। ਇਕ ਯੂਜ਼ਰ ਨੇ ਸਵਦੇਸ਼ੀ ਮਾਈਕ੍ਰੋ-ਬਲੌਗਿੰਗ ਪਲੇਟਫਾਰਮ ਕੂ ਐਪ ਰਾਹੀਂ ਟੀਮ ਇੰਡੀਆ ਨੂੰ ਚੀਅਰ-ਅਪ ਕਰਦਿਆਂ ਇਕ ਬਹੁਤ ਹੀ ਸੁੰਦਰ ਕਵਿਤਾ ਲਿਖੀ ਹੈ। ਯੂਜ਼ਰ ਨੇ ਕਵਿਤਾ ਲਿਖੀ, ਖ਼ੂਬ ਚਲੋ ਟੀਮ ਇੰਡੀਆ, ਇਹ ਇਕ ਬਹੁਤ ਹੀ ਮਹੱਤਵਪੂਰਨ ਮੁਹਿੰਮ ਦੀ ਸ਼ੁਰੂਆਤ ਹੈ... ‘‘ਆਂਧੀ ਔਰ ਤੂਫ਼ਾਨ ਸੇ ਭਿੜੇ ਹੌਸਲੇ ਕੀ ਕਸ਼ਤੀ ਨਾ ਡੂਬੇ ਹੋਗਾ ਇਤਿਹਾਸ ਕਾ ਤਾਜ ਤੂ, ਸਾਹਨੇ ਫ਼ੌਜ ਹੈ ਕਿਉਂਕਿ ਇਮਤਿਹਾਨ ਦੀ ਹੈ ਘੜੀ ਤੂ, ਤੇਰਾ ਅਸ਼ਤਰ ਹੈ ਤੂ ਹੀ ਮੇਰਾ ਸ਼ਸਤਰ ਹੈ...ਹਰ ਘੜੀ, ਏਸ਼ੀਆ ਕੱਪ 2022।’’

ਇਹ ਵੀ ਪੜ੍ਹੋ : ਸੁਖਪਾਲ ਖਹਿਰਾ ਦੀ ਨਸੀਹਤ ’ਤੇ ਰਾਜਾ ਵੜਿੰਗ ਦੀ ਦੋ-ਟੁੱਕ, ਕਿਹਾ- ‘ਬਿਨਾਂ ਮੰਗਿਆਂ ਸਲਾਹ ਨਹੀਂ ਦੇਣੀ ਚਾਹੀਦੀ....’

 

ਜਦੋਂ ਟੀਮ ਇੰਡੀਆ ਏਸ਼ੀਆ ਕੱਪ 2022 ’ਚ ਮੈਦਾਨ ’ਚ ਉਤਰੇਗੀ ਤਾਂ ਉਸ ਦਾ ਮਕਸਦ ਪਾਕਿਸਤਾਨ ਤੋਂ ਪਿਛਲੇ ਸਾਲ ਟੀ20 ਵਰਲਡ ਕੱਪ ’ਚ ਮਿਲੀ ਹਾਰ ਦਾ ਬਦਲਾ ਲੈਣਾ ਵੀ ਹੋਵੇਗਾ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਟੀਮ ਇੰਡੀਆ ਲਈ ਇਕ ਚੰਗੀ ਖ਼ਬਰ ਇਹ ਰਹੀ ਕਿ ਕੋਚ ਰਾਹੁਲ ਦ੍ਰਾਵਿੜ ਕੋਰੋਨਾ ਨੈਗੇਟਿਵ ਹੋ ਗਏ ਅਤੇ ਉਨ੍ਹਾਂ ਨੇ ਟੀਮ ਨੂੰ ਜੁਆਇਨ ਕਰ ਲਿਆ ਹੈ। ਇਸ ਦੇ ਨਾਲ ਹੀ ਸਾਬਕਾ ਭਾਰਤੀ ਕ੍ਰਿਕਟਰ ਵੀ.ਵੀ.ਐੱਸ. ਲਕਸ਼ਮਣ ਪਹਿਲਾਂ ਤੋਂ ਹੀ ਅੰਤ੍ਰਿਮ ਕੋਚ ਵਜੋਂ ਮੌਜੂਦ ਹਨ। ਅਜਿਹੀ ਹਾਲਤ ’ਚ ਭਾਰਤੀ ਟੀਮ ਨੂੰ ਹੁਣ ਦ੍ਰਾਵਿੜ ਦੇ ਨਾਲ-ਨਾਲ ਲਕਸ਼ਮਣ ਦੇ ਤਜਰਬੇ ਦਾ ਫ਼ਾਇਦਾ ਮਿਲੇਗਾ।
 


Manoj

Content Editor

Related News