ਅਸ਼ਵਿਨ ਨੇ ਰਚਿਆ ਇਤਿਹਾਸ, ਭਾਰਤ ਲਈ ਸਭ ਤੋਂ ਵੱਧ ਟੈਸਟ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣੇ

Sunday, Feb 25, 2024 - 06:14 PM (IST)

ਅਸ਼ਵਿਨ ਨੇ ਰਚਿਆ ਇਤਿਹਾਸ, ਭਾਰਤ ਲਈ ਸਭ ਤੋਂ ਵੱਧ ਟੈਸਟ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣੇ

ਸਪੋਰਟਸ ਡੈਸਕ— ਇੰਗਲੈਂਡ ਖਿਲਾਫ ਚੌਥੇ ਟੈਸਟ ਮੈਚ 'ਚ ਭਾਰਤੀ ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਨੇ ਘਰੇਲੂ ਮੈਦਾਨ 'ਤੇ ਟੈਸਟ ਕ੍ਰਿਕਟ 'ਚ ਭਾਰਤ ਲਈ ਸਭ ਤੋਂ ਜ਼ਿਆਦਾ ਵਿਕਟਾਂ ਲੈ ਕੇ ਇਤਿਹਾਸ ਰਚ ਦਿੱਤਾ ਹੈ। ਘਰੇਲੂ ਮੈਦਾਨ 'ਤੇ ਆਪਣੇ 59ਵੇਂ ਟੈਸਟ 'ਚ 351ਵੀਂ ਵਿਕਟ ਲੈ ਕੇ ਅਸ਼ਵਿਨ ਨੇ ਮਹਾਨ ਅਨਿਲ ਕੁੰਬਲੇ ਨੂੰ ਪਿੱਛੇ ਛੱਡ ਦਿੱਤਾ ਹੈ।

ਇਹ ਵੀ ਪੜ੍ਹੋ : ਸਚਿਨ ਤੇਂਦੁਲਕਰ ਨੇ ਧਰਤੀ ਦੇ ਸਵਰਗ ਕਸ਼ਮੀਰ 'ਚ ਪਰਿਵਾਰ ਸਮੇਤ ਮਾਣਿਆ ਬਰਫਬਾਰੀ ਦਾ ਆਨੰਦ (ਦੇਖੋ ਤਸਵੀਰਾਂ)

ਅਸ਼ਵਿਨ ਨੇ ਰਾਂਚੀ ਦੇ JSCA ਇੰਟਰਨੈਸ਼ਨਲ ਕੰਪਲੈਕਸ 'ਚ ਇੰਗਲੈਂਡ ਖਿਲਾਫ ਚੌਥੇ ਟੈਸਟ ਦੇ ਤੀਜੇ ਦਿਨ ਦੁਪਹਿਰ ਦੇ ਖਾਣੇ ਤੋਂ ਬਾਅਦ ਦੇ ਸੈਸ਼ਨ 'ਚ ਇਹ ਉਪਲਬਧੀ ਹਾਸਲ ਕੀਤੀ। ਅਸ਼ਵਿਨ ਮੁਥੱਈਆ ਮੁਰਲੀਧਰਨ, ਜੇਮਸ ਐਂਡਰਸਨ, ਸਟੂਅਰਟ ਬ੍ਰਾਡ ਅਤੇ ਕੁੰਬਲੇ ਤੋਂ ਬਾਅਦ ਘਰs 'ਤੇ 350 ਜਾਂ ਇਸ ਤੋਂ ਵੱਧ ਟੈਸਟ ਵਿਕਟਾਂ ਲੈਣ ਵਾਲੇ 5ਵੇਂ ਗੇਂਦਬਾਜ਼ ਬਣ ਗਏ ਹਨ। ਬੇਨ ਡਕੇਟ ਨੂੰ ਆਊਟ ਕਰਨ ਤੋਂ ਬਾਅਦ ਅਸ਼ਵਿਨ ਨੇ ਕੁੰਬਲੇ ਦੀ ਬਰਾਬਰੀ ਕਰ ਲਈ, ਜਿਸ ਤੋਂ ਬਾਅਦ ਉਨ੍ਹਾਂ ਨੇ ਓਲੀ ਪੋਪ ਨੂੰ ਜ਼ੀਰੋ 'ਤੇ ਆਊਟ ਕਰਕੇ ਉਨ੍ਹਾਂ ਨੂੰ ਪਿੱਛੇ ਛੱਡ ਦਿੱਤਾ।

ਇਹ ਵੀ ਪੜ੍ਹੋ : ਸਚਿਨ ਤੇਂਦੁਲਕਰ ਨੇ ਅਪਾਹਜ ਕ੍ਰਿਕਟਰ ਆਮਿਰ ਨਾਲ ਕੀਤੀ ਮੁਲਾਕਾਤ, ਦੇਖੋ ਵੀਡੀਓ

ਉਹ ਗੇਂਦਬਾਜ਼ ਜਿਨ੍ਹਾਂ ਨੇ ਘਰੇਲੂ ਮੈਦਾਨ 'ਤੇ 350 ਜਾਂ ਇਸ ਤੋਂ ਵੱਧ ਟੈਸਟ ਵਿਕਟਾਂ ਲਈਆਂ ਹਨ

ਮੁਥੱਈਆ ਮੁਰਲੀਧਰਨ - 73 ਟੈਸਟ ਮੈਚਾਂ ਵਿੱਚ 493 ਵਿਕਟਾਂ
ਜੇਮਸ ਐਂਡਰਸਨ - 105 ਟੈਸਟ ਮੈਚਾਂ ਵਿੱਚ 434 ਵਿਕਟਾਂ
ਸਟੂਅਰਟ ਬਰਾਡ - 98 ਟੈਸਟ ਮੈਚਾਂ ਵਿੱਚ 398 ਵਿਕਟਾਂ
ਆਰ ਅਸ਼ਵਿਨ - 59 ਟੈਸਟ ਮੈਚਾਂ ਵਿੱਚ 351 ਵਿਕਟਾਂ
ਅਨਿਲ ਕੁੰਬਲੇ - 63 ਟੈਸਟਾਂ ਵਿੱਚ 350 ਵਿਕਟਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Tarsem Singh

Content Editor

Related News