ਅਸ਼ਵਿਨ ਦਾ ਵੱਡਾ ਬਿਆਨ, ਗੇਂਦਬਾਜ਼ਾਂ ਦੀ ਤੁਲਨਾ ''ਲੇਬਰ ਕਲਾਸ'' ਨਾਲ ਕੀਤੀ
Monday, Jun 24, 2019 - 12:45 PM (IST)

ਨਵੀਂ ਦਿੱਲੀ : ਭਾਰਤ ਦੇ ਸਰਵਸ੍ਰੇਸ਼ਠ ਸਪਿਨਰਾਂ ਦੀ ਗੱਲ ਕਰੀਏ ਤਾਂ ਰਵੀਚੰਦਰਨ ਅਸ਼ਵਿਨ ਦਾ ਨਾਂ ਇਸ ਸੂਚੀ ਵਿਚ ਸ਼ਾਮਲ ਹੈ। ਤਾਮਿਲਨਾਡੂ ਦੇ ਆਫ ਸਪਿਨਰ ਨੇ ਆਪਣੇ ਕੌਮਾਂਤਰੀ ਕ੍ਰਿਕਟ ਕਰੀਅਰ ਦੀ ਸ਼ੁਰੂਆਤ 2010 ਵਿਚ ਜ਼ਿੰਬਾਬਵੇ ਖਿਲਾਫ ਵਨ ਡੇ ਮੈਚ ਤੋਂ ਕੀਤੀ ਸੀ। ਉਸਨੇ ਜਲਦੀ ਹੀ ਕੌਮਾਂਤਰੀ ਪੱਧਰ 'ਤੇ ਟੀ-20 ਖੇਡਣਾ ਸ਼ੁਰੂ ਕਰ ਦਿੱਤਾ। ਹਾਲੀ ਹੀ 'ਚ ਅਸ਼ਵਿਨ ਨੇ ਬ੍ਰੇਕਫਾਸਟ ਵਿਦ ਚੈਂਪੀਅਨਸ ਨਾਂ ਦੇ ਇਕ ਯੂ. ਟਿਊਬ ਟਾਕ ਸ਼ੋਅ ਵਿਚ ਰਵੀਚੰਦਰਨ ਅਸ਼ਵਿਨ ਨੇ ਕੁਝ ਗੱਲਾਂ ਦਾ ਖੁਲਾਸਾ ਕੀਤੀ।
ਅਸ਼ਵਿਨ ਨੇ ਗੇਂਦਬਾਜ਼ੀ ਨੂੰ ਦੱਸਿਆ 'ਲੇਬਰ ਕਲਾਸ'
ਅਸ਼ਵਿਨ ਨੇ ਇਸ ਚੈਟ ਸ਼ੋਅ ਦੌਰਾਨ ਖੁਲਾਸਾ ਕੀਤਾ ਕਿ ਅਨਿਲ ਕੁੰਬਲੇ ਨੇ ਇਕ ਵਾਰ ਉਸ ਨੂੰ ਕਿਹਾ ਸੀ ਕਿ ਉਸਦੀ ਜ਼ਿੰਦਗੀ ਲੋਕਾਂ ਨੂੰ ਗਲਤ ਸਾਬਤ ਕਰਨ 'ਚ ਕਿਸ ਤਰ੍ਹਾਂ ਨਿਕਲ ਗਈ ਅਤੇ ਅਸ਼ਵਿਨ ਦੀ ਯਾਤਰਾ ਅਤੇ ਪ੍ਰੇਰਣਾ ਵੀ ਉਸੇ ਸੋਚ 'ਤੇ ਅੱਗੇ ਵਧੀ। ਅਸ਼ਵਿਨ ਨੂੰ ਲਗਦਾ ਹੈ ਕਿ ਕੁੰਬਲੇ ਚਾਹੁੰਦੇ ਸੀ ਕਿ ਲੋਕ ਗੇਂਦਬਾਜ਼ ਹੋਣ ਦਾ ਅਹਿਸਾਸ ਕਰਨ। ਉਸਨੇ ਬੱਲੇਬਾਜ਼ਾਂ ਨੂੰ 'ਵਪਾਰਕ ਜਾਂ ਫਰਸਟ ਕਲਾਸ ਲੋਕ' ਦੇ ਰੂਪ 'ਚ ਵੀ ਟੈਗ ਕੀਤਾ ਜਦਕਿ ਗੇਂਦਬਾਜ਼ਾਂ ਦੀ ਤੁਲਨਾ 'ਲੇਬਰ ਕਲਾਸ' ਨਾਲ ਕੀਤੀ।
ਅਸ਼ਵਿਨ ਨੇ ਹਾਸਲ ਕੀਤੀਆਂ 500 ਵਿਕਟਾਂ
ਰਵੀਚੰਦਰਨ ਅਸ਼ਵਿਨ ਦਾ ਕਰੀਅਰ ਕਾਫੀ ਉਤਰਾਅ-ਚੜਾਅ ਭਰਿਆ ਰਿਹਾ ਹੈ ਪਰ ਉਹ ਭਾਰਤ ਦੇ ਮੁੱਖ ਸਪਿਨਰਾਂ ਦੀ ਸੂਚੀ ਵਿਚ ਸ਼ਾਮਲ ਹਨ। ਖਾਸ ਕਰ ਟੈਸਟ ਕ੍ਰਿਕਟ ਵਿਚ। 2017 ਵਿਚ ਉਹ ਭਾਰਤ ਦੀ ਪਹਿਲੀ ਪਸੰਦ ਸਫੇਦ ਬਾਲ ਸਪਿਨਰ ਸੀ। ਅਸ਼ਵਿਨ ਨੇ 9 ਸਾਲ ਤੱਕ ਕੌਮਾਂਤਰੀ ਕ੍ਰਿਕਟ ਖੇਡਿਆ ਅਤੇ ਸਾਰੇ ਸਵਰੂਪਾਂ ਵਿਚ 550 ਤੋਂ ਵੱਧ ਵਿਕਟਾਂ ਹਾਸਲ ਕੀਤੀਆਂ। ਉਸਦੇ ਨਾਂ ਨਾ ਸਿਰਫ ਇੰਨੀਆਂ ਵਿਕਟਾਂ ਹਨ ਸਗੋਂ ਉਸਨੇ ਕੌਮਾਂਤਰੀ ਕ੍ਰਿਕਟ ਵਿਚ 3000 ਤੋਂ ਵੱਧ ਦੌੜਾਂ ਵੀ ਬਣਾਈਆਂ ਹਨ ਅਤੇ 4 ਟੈਸਟ ਸੈਂਕੜੇ ਵੀ ਲਗਾਏ ਹਨ।