ਐਸ਼ ਬਾਰਟੀ ਦੀ ਸਵੈ ਜੀਵਨੀ ''My Dream Time'' ਲਾਂਚ, ਕਿਹਾ- ਵਾਪਸੀ ਦਾ ਇਰਾਦਾ ਨਹੀਂ

Tuesday, Nov 08, 2022 - 04:11 PM (IST)

ਐਸ਼ ਬਾਰਟੀ ਦੀ ਸਵੈ ਜੀਵਨੀ ''My Dream Time'' ਲਾਂਚ, ਕਿਹਾ- ਵਾਪਸੀ ਦਾ ਇਰਾਦਾ ਨਹੀਂ

ਸਪੋਰਟਸ ਡੈਸਕ : ਵਿਸ਼ਵ ਦੀ ਸਾਬਕਾ ਨੰਬਰ ਇਕ ਖਿਡਾਰਨ ਐਸ਼ ਬਾਰਟੀ ਦਾ ਟੈਨਿਸ ਵਿਚ ਵਾਪਸੀ ਕਰਨ ਜਾਂ ਕਿਸੇ ਹੋਰ ਖੇਡ ਨੂੰ ਅਪਣਾਉਣ ਦਾ ਕੋਈ ਇਰਾਦਾ ਨਹੀਂ ਹੈ। ਮੈਲਬੌਰਨ ਪਾਰਕ ਵਿਚ ਆਪਣੀ ਸਵੈ ਜੀਵਨੀ ਨੂੰ ਜਾਰੀ ਕਰਨ 'ਤੇ 26 ਸਾਲਾ ਖਿਡਾਰਨ ਨੇ ਕਿਹਾ ਕਿ ਉਨ੍ਹਾਂ ਦੀ ਉੱਚ ਪੱਧਰ ਦੀਆਂ ਖੇਡਾਂ ਵਿਚ ਵਾਪਸੀ ਕਰਨ ਦੀ ਕੋਈ ਇੱਛਾ ਨਹੀਂ ਹੈ ਤੇ ਭਵਿੱਖ ਵਿਚ ਵੀ ਉਹ ਅਜਿਹਾ ਨਹੀਂ ਕਰੇਗੀ।

ਇਸ ਸਾਲ ਦੇ ਸ਼ੁਰੂ ਵਿਚ ਆਸਟ੍ਰੇਲੀਆਈ ਓਪਨ ਦੀ ਜੇਤੂ ਰਹੀ ਬਾਰਟੀ ਨੇ ਕਿਹਾ ਕਿ ਮੇਰਾ ਵਾਪਸੀ ਦਾ ਕੋਈ ਇਰਾਦਾ ਨਹੀਂ ਹੈ। ਮੈਂ ਜੋ ਹਾਸਲ ਕਰਨਾ ਸੀ ਉਹ ਕਰ ਲਿਆ ਹੈ। ਬਾਰਟੀ ਤਿੰਨ ਵਾਰ ਗਰੈਂਡ ਸਲੈਮ ਜੇਤੂ ਰਹੀ ਹੈ, 121 ਹਫ਼ਤੇ ਤਕ ਉਹ ਵਿਸ਼ਵ ਦੀ ਨੰਬਰ ਇਕ ਖਿਡਾਰਨ ਵੀ ਰਹਿ ਚੁੱਕੀ ਹੈ। ਉਨ੍ਹਾਂ ਨੇ ਬਿ੍ਸਬੇਨ ਹੀਟ ਵੱਲ ਪੇਸ਼ੇਵਰ ਕ੍ਰਿਕਟ ਵੀ ਖੇਡਿਆ ਸੀ ਤੇ ਉਹ ਗੋਲਫ ਵੀ ਖੇਡਦੀ ਰਹੀ ਹੈ।

ਇਹ ਕਿਆਸ ਲਾਏ ਜਾ ਰਹੇ ਸਨ ਕਿ ਟੈਨਿਸ ਛੱਡਣ ਤੋਂ ਬਾਅਦ ਉਹ ਕਿਸੇ ਹੋਰ ਖੇਡ ਵਿਚ ਹੱਥ ਆਜ਼ਮਾ ਸਕਦੀ ਹੈ ਪਰ ਆਪਣੀ ਸਵੈ ਜੀਵਨੀ 'ਮਾਈ ਡ੍ਰੀਮ ਟਾਈਮ' ਨੂੰ ਜਾਰੀ ਕਰਦੇ ਹੋਏ ਬਾਰਟੀ ਨੇ ਸਪੱਸ਼ਟ ਕੀਤਾ ਕਿ ਉਹ ਆਪਣੀ ਨਵੀਂ ਜ਼ਿੰਦਗੀ ਤੋਂ ਬਹੁਤ ਖ਼ੁਸ਼ ਹੈ ਤੇ ਉਨ੍ਹਾਂ ਦਾ ਪੇਸ਼ੇਵਰ ਖੇਡਾਂ ਵਿਚ ਵਾਪਸੀ ਦਾ ਕੋਈ ਇਰਾਦਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਆਪਣੀ ਜ਼ਿੰਦਗੀ ਵਿਚ ਕਿਸੇ ਵੀ ਸਮੇਂ ਅਜਿਹਾ ਮਹਿਸੂਸ ਨਹੀਂ ਹੋਇਆ ਕਿ ਕੋਈ ਥਾਂ ਖਾਲੀ ਹੈ ਜਿਸ ਨੂੰ ਭਰਿਆ ਜਾਣਾ ਜ਼ਰੂਰੀ ਹੈ ਕਿਉਂਕਿ ਮੈਂ ਜੋ ਹਾਸਲ ਕਰਨਾ ਸੀ ਉਹ ਮੈਂ ਕਰ ਚੁੱਕੀ ਹਾਂ।


author

Tarsem Singh

Content Editor

Related News