ਅਸੇਨਸਿਓ ਤੇ ਵੀਏਆਰ ਦੀ ਬਦੌਲਤ ਰੀਅਲ ਜਿੱਤੀ

Saturday, Feb 16, 2019 - 02:03 AM (IST)

ਅਸੇਨਸਿਓ ਤੇ ਵੀਏਆਰ ਦੀ ਬਦੌਲਤ ਰੀਅਲ ਜਿੱਤੀ

ਐਮਸਟਰਡੈਮ— ਰੀਅਲ ਮੈਡ੍ਰਿਡ ਨੇ ਮਾਰਕੋ ਅਸੇਨਸਿਓ ਦੇ ਆਖਰੀ ਸਮੇਂ 'ਚ ਕੀਤੇ ਗਏ ਗੋਲ ਤੇ ਚੈਂਪੀਅਨਸ ਲੀਗ ਫੁੱਟਬਾਲ ਟੂਰਨਾਮੈਂਟ ਦੇ ਤਮਗਾ ਜੇਤੂ ਵੀਏਆਰ ਦੀ ਮਦਦ ਨਾਲ ਆਖਰੀ 16 ਦੇ ਪਹਿਲੇ ਚਰਨ ਦੇ ਮੁਕਾਬਲੇ 'ਚ ਅਜਕਾਸ ਨੂੰ 2-1 ਨਾਲ ਹਰਾਇਆ। ਅਜਕਾਸ ਨੇ ਪਿਛਲੇ 24 ਸਾਲਾਂ ਤੋਂ ਰੀਆਲ ਮੈਡ੍ਰਿਡ ਨੂੰ ਨਹੀਂ ਹਰਾਇਆ ਹੈ ਤੇ ਜਦ ਨਿਕੋਲਸ ਟੇਗਲਿਆਫਿਕੋ ਨੇ ਥਿਥਾਟ ਕੁਟਿਸ ਦੀ ਗਲਤੀ ਦਾ ਫਾਇਦਾ ਲੈਂਦੇ ਹੋਏ ਗੋਲ ਕੀਤਾ ਤਾਂ ਲੱਗ ਰਿਹਾ ਸੀ ਕਿ ਉਹ ਇਕ ਕ੍ਰਮ ਨੂੰ ਤੋੜ ਦੇਣਗੇ। ਪਰ ਰੈਫਰੀ ਦਾਮਿਰ ਸਕੋਮਿਨਾ ਨੇ ਵੀਏਆਰ ਦੇ ਜਰੀਏ ਪਾਇਆ ਕਿ ਡੁਸਾਨ ਟੇਡਿਚ ਉਸ ਸਮੇਂ ਆਫ ਸਾਈਡ ਸੀ ਤੇ ਇਸ ਤਰ੍ਹਾਂ ਨਾਲ ਇਹ ਗੋਲ ਬੇਕਾਰ ਹੋ ਗਿਆ। ਕਰੀਮ ਬੇਂਜੇਮਾ (60ਵੇਂ ਮਿੰਟ) ਤੇ ਅਸੇਨਲਿਓ (87ਵੇਂ ਮਿੰਟ) ਨੇ ਦੂਸਰੇ ਹਾਫ 'ਚ 2 ਮਹੱਤਵਪੂਰਨ ਗੋਲ ਕੀਤੇ। ਹਕੀਮ ਜਿਏਚ (75ਵੇਂ ਮਿੰਟ) ਨੇ ਬਰਾਬਰੀ ਦਾ ਗੋਲ ਕੀਤਾ ਪਰ ਅਸੇਨਸਿਓ ਨੇ ਆਖਰੀ ਵਿਸਲ ਵੱਜਣ ਤੋਂ ਕੁਝ ਮਿੰਟ ਪਹਿਲਾਂ ਹੀ ਗੋਲ ਕਰਕੇ ਰੀਅਲ ਨੂੰ ਜਿੱਤ ਪ੍ਰਾਪਤ ਕਰਾਈ।
 


author

Gurdeep Singh

Content Editor

Related News