ਅਸਾਲੰਕਾ ਨਿਊਜ਼ੀਲੈਂਡ ਖਿਲਾਫ ਘਰੇਲੂ ਵਨਡੇ ਅਤੇ ਟੀ-20 ਮੈਚਾਂ ''ਚ ਸ਼੍ਰੀਲੰਕਾਈ ਟੀਮ ਦੀ ਕਰੇਗਾ ਕਪਤਾਨੀ

Wednesday, Nov 06, 2024 - 03:13 PM (IST)

ਅਸਾਲੰਕਾ ਨਿਊਜ਼ੀਲੈਂਡ ਖਿਲਾਫ ਘਰੇਲੂ ਵਨਡੇ ਅਤੇ ਟੀ-20 ਮੈਚਾਂ ''ਚ ਸ਼੍ਰੀਲੰਕਾਈ ਟੀਮ ਦੀ ਕਰੇਗਾ ਕਪਤਾਨੀ

ਕੋਲੰਬੋ- ਨਿਊਜ਼ੀਲੈਂਡ ਖਿਲਾਫ ਘਰੇਲੂ ਵਨਡੇ ਅਤੇ ਟੀ-20 ਸੀਰੀਜ਼ ਲਈ ਚਰਿਥ ਅਸਾਲੰਕਾ ਸ਼੍ਰੀਲੰਕਾਈ ਟੀਮ ਦੀ ਕਪਤਾਨੀ ਕਰੇਗਾ। ਸ੍ਰੀਲੰਕਾ ਨੇ ਉਨ੍ਹਾਂ ਤਜਰਬੇਕਾਰ ਖਿਡਾਰੀਆਂ ਨੂੰ ਵੀ ਸ਼ਾਮਲ ਕੀਤਾ ਹੈ ਜਿਨ੍ਹਾਂ ਨੇ ਹਾਲ ਹੀ ਵਿੱਚ ਭਾਰਤ ਅਤੇ ਵੈਸਟਇੰਡੀਜ਼ ਖ਼ਿਲਾਫ਼ ਦੋਵਾਂ ਫਾਰਮੈਟਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। 9 ਅਤੇ 10 ਨਵੰਬਰ ਨੂੰ ਦੋ ਟੀ-20 ਮੈਚ ਖੇਡੇ ਜਾਣਗੇ। ਵਨਡੇ ਮੈਚ 13, 17 ਅਤੇ 19 ਨਵੰਬਰ ਨੂੰ ਹੋਣਗੇ। ਪਹਿਲੇ ਤਿੰਨ ਮੈਚ ਰੰਗੀਰੀ ਦਾਂਬੁਲਾ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਖੇਡੇ ਜਾਣਗੇ ਅਤੇ ਆਖਰੀ ਦੋ ਵਨਡੇ ਪੱਲੇਕੇਲੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਖੇਡੇ ਜਾਣਗੇ। 

ਸ਼੍ਰੀਲੰਕਾ ਦੀ ਵਨਡੇ ਟੀਮ:: - ਚਰਿਥ ਅਸਾਲੰਕਾ, ਪਥਾਮ ਨਿਸਾਂਕਾ,ਅਵਿਸ਼ਕਾ ਫਰਨਾਂਡੋ,  ਕੁਸਲ ਪਰੇਰਾ, ਕੁਸਲ ਮੇਂਡਿਸ, ਕਾਮੇਂਦੂ ਮੇਂਡਿਸ,ਜੇਨਿਥ  ਲਿਆਨੇਗੇ। ਸਦੀਰਾ ਸਮਰਵਿਕਰਮਾ, ਨਿਸਾਨ ਮਦੁਸ਼ੰਕਾ, ਡੁਨਿਥ ਵੇਲਾਲੇਜ।

ਸ਼੍ਰੀਲੰਕਾ ਦੀ ਟੀ-20 ਟੀਮ:- ਚਰਿਥ ਅਸਾਲੰਕਾ (ਕਪਤਾਨ), ਪਥੁਮ ਨਿਸਾਂਕਾ, ਕੁਸਲ ਮੈਂਡਿਸ, ਕੁਸਲ ਪਰੇਰਾ, ਕਮਿੰਦੂ ਮੈਂਡਿਸ, ਦਿਨੇਸ਼ ਚਾਂਦੀਮਲ, ਅਵਿਸ਼ਕਾ ਫਰਨਾਂਡੋ, ਭਾਨੁਕਾ ਰਾਜਪਕਸ਼ੇ, ਵਾਨਿੰਦੁ ਹਸਾਰੰਗਾ, ਮਹਿਸ਼ ਥੀਕਸ਼ਾਨਾ, ਡੁਨੀਥ ਵੇਲਜ਼, ਜੇਫਰੀ ਵਾਂਡਰਸੇ,ਨੁਵਾਨ ਥੁਸ਼ਾਰਾ, ਮਤਿਸ਼ਾ ਪਥੀਰਾਨਾ, ਬਿਨੁਰਾ ਫਰਨਾਂਡੋ।


author

Tarsem Singh

Content Editor

Related News