ਧੋਨੀ ਨੂੰ IPL ਤੋਂ ਮਿਲਦੇ ਹਨ ਜਿੰਨੇ ਰੁਪਏ, ਰੋਨਾਲਡੋ ਨੇ 6 ਦਿਨ ’ਚ ਕਮਾਏ
Wednesday, Aug 28, 2024 - 12:59 PM (IST)
ਸਪੋਰਟਸ ਡੈਸਕ : ਆਪਣੇ ਯੂ-ਟਿਊਬ ਚੈਨਲ ਯੂ. ਆਰ. ਕ੍ਰਿਸਟਿਆਨੋ ਦੀ ਲਾਂਚਿੰਗ ਦੇ ਬਾਅਦ ਤੋਂ ਰਿਕਾਰਡ ਬਣਾ ਰਹੇ ਰੋਨਾਲਡੋ ਛੱਪਰ ਫਾੜ ਕਮਾਈ ਵੀ ਕਰ ਰਿਹਾ ਹੈ। ਸਿਰਫ 6 ਦਿਨਾਂ ’ਚ ਹੀ ਰੋਨਾਲਡੋ ਦੇ ਚੈਨਲ ’ਚ 48.5 ਮਿਲੀਅਨ ਸਬਸਕ੍ਰਾਈਬਰ ਆ ਚੁੱਕੇ ਹਨ। ਚੈਨਲ ’ਤੇ 21 ਵੀਡੀਓਜ਼ ਹਨ, ਜਿਸ ਤੋਂ ਉਹ ਔਸਤਨ 3 ਤੋਂ ਲੈ ਕੇ 14 ਕਰੋੜ ਰੁਪਏ ਤੱਕ ਕਮਾ ਚੁੱਕਾ ਹੈ। ਭਾਰਤੀ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਅਜੇ ਆਈ. ਪੀ. ਐੱਲ. ’ਚ ਪ੍ਰਤੀ ਸਾਲ 12 ਕਰੋੜ ਰੁਪਏ ਤੱਕ ਕਮਾ ਚੁੱਕਾ ਹੈ। ਭਾਵ ਰੋਨਾਲਡੋ ਨੇ 6 ਦਿਨਾਂ ਦੇ ਅੰਦਰ ਹੀ ਧੋਨੀ ਨੂੰ ਕਮਾਈ ਨੂੰ ਆਪਣੀ ਯੂ-ਟਿਊਬ ਚੈਨਲ ਤੋਂ ਆਈ ਕਮਾਈ ਨਾਲ ਹੀ ਪਿੱਛੇ ਛੱਡ ਦਿੱਤਾ ਹੈ। ਦੱਸ ਦੇਈਏ ਕਿ ਯੂ-ਟਿਊਬ ਤੋਂ ਕਮਾਈ ਚੈਨਲ ਦੇ ਸਟਾਰ ਅਟ੍ਰੈਕਸ਼ਨ, ਐਡ ਰੈਵੇਨਿਊ ਅਤੇ ਸਾਈਨ ਸਪਾਂਸਰਸ਼ਿਪ ਨਾਲ ਵਧਦੀ ਹੈ। ਰੋਨਾਲਡੋ ਕੋਲ ਜਿੰਨੇ ਸਪਾਂਸਰ ਹਨ, ਉਸ ਤੋਂ ਇਹ ਕਮਾਈ ਹੋਰ ਜ਼ਿਆਦਾ ਵੀ ਹੋ ਸਕਦੀ ਹੈ।
ਇਸ ਤਰ੍ਹਾਂ ਹੁੰਦੀ ਹੈ ਯੂ-ਟਿਊਬ ਤੋਂ ਕਮਾਈ
ਪ੍ਰਤੀ 1000 ਵਿਊ ਯੂ-ਟਿਊਬ ਪਲੇਟਫਾਰਮ ਦਿੰਦਾ ਹੈ ਔਸਤਨ ਡੇਢ ਤੋਂ 6 ਡਾਲਰ
ਇਕ ਮਿਲੀਅਨ ਵਿਊ ’ਤੇ 1200 ਤੋਂ 6 ਹਜ਼ਾਰ ਡਾਲਰ ਦੀ ਕਮਾਈ (ਸੰਭਾਵੀ)
ਰੋਨਾਲਡੋ ਦੀ ਵੀਡੀਓਜ਼ ’ਤੇ 6 ਦਿਨਾਂ ’ਚ 282,480,111 ਵਿਊ (282 ਮਿਲੀਅਨ) ਆਏ
3,38,400 ਤੋਂ ਲੈ ਕੇ 16,92,000 ਡਾਲਰ ਦੇ ਵਿਚਾਲੇ ਕਮਾਈ ਹੋਈ। ਭਾਵ 2.84 ਕਰੋੜ ਤੋਂ ਲੈ ਕੇ 14.21 ਕਰੋੜ ਦੇ ਵਿਚਾਲੇ
ਇਸ ਤਰ੍ਹਾਂ ਰਿਕਾਰਡ ਤੋੜੇ ਸਨ ਰੋਨਾਲਡੋ ਨੇ
22 ਮਿੰਟ : ਸਿਲਵਰ ਪਲੇਅ ਬਟਨ (1 ਲੱਖ ਸਬਸਕ੍ਰਾਈਬਰਸ)
90 ਮਿੰਟ : ਗੋਲਡਨ ਪਲੇਅ ਬਟਨ (10 ਲੱਖ ਸਬਸਕ੍ਰਾਈਬਰਸ)
12 ਘੰਟਿਆਂ ’ਚ : ਡਾਇਮੰਡ ਪਲੇਅ ਬਟਨ (1 ਕਰੋੜ ਸਬਸਕ੍ਰਾਈਬਰਸ)
ਟਾਰਗੈੱਟ : ਰੈੱਡ ਡਾਇਮੰਡ ਪਲੇਅ ਬਟਨ (10 ਕਰੋੜ ਸਬਸਕ੍ਰਾਈਬਰਸ)
ਇੰਸਟਾਗ੍ਰਾਮ ’ਤੇ ਵੀ ਸਭ ਤੋਂ ਵੱਧ ਫਾਲੋਅਰਜ਼
ਸੋਸ਼ਲ ਮੀਡੀਆ ’ਤੇ ਰੋਨਾਲਡੋ ਸਭ ਤੋਂ ਵੱਧ ਫਾਲੋ ਕੀਤੀ ਜਾਣ ਵਾਲੀ ਸੈਲੇਬ੍ਰਿਟੀ ਹੈ। ਉਨ੍ਹਾਂ ਦੇ ਇੰਸਟਾਗ੍ਰਾਮ ’ਤੇ 637, ਫੇਸਬੁੱਕ ’ਤੇ 170 ਅਤੇ ਐਕਸ ’ਤੇ 112.7 ਮਿਲੀਅਨ ਫਾਲੋਅਰਜ਼ ਹਨ। ਇੰਸਟਾਗ੍ਰਾਮ ’ਤੇ ਉਨ੍ਹਾਂ ਤੋਂ ਬਾਅਦ ਦੂਜਾ ਨੰਬਰ ਲਿਓਨੇਲ ਮੇਸੀ (504) ਦਾ ਹੈ।
ਫੇਸਬੁੱਕ ’ਤੇ ਉਨ੍ਹਾਂ ਤੋਂ ਬਾਅਦ ਸੈਲੀਬ੍ਰਿਟੀ ਲਿਸਟ ’ਚ ਸ਼ਕੀਰਾ (123 ਮਿਲੀਅਨ) ਹੈ।
ਮਿਸਟਰ ਬੀਸਟ ਕਮਾ ਰਹੇ ਹਨ 5 ਮਿਲੀਅਨ ਡਾਲਰ ਪ੍ਰਤੀ ਮਹੀਨਾ
ਰੋਨਾਲਡੋ ਤੋਂ ਪਹਿਲਾਂ ਮਿਸਟਰ ਬੀਸਟ ਇਕ ਮਹੀਨੇ ’ਚ 5 ਮਿਲੀਅਨ ਡਾਲਰ ਕਮਾ ਰਹੇ ਸਨ ਪਰ ਪੁਰਤਗਾਲ ਦੇ ਸਟਾਰ ਫੁੱਟਬਾਲਰ ਨੇ ਕੁਝ ਦਿਨਾਂ ’ਚ ਹੀ ਇਸ ਤੋਂ 30 ਗੁਣਾ ਜ਼ਿਆਦਾ ਕਮਾਈ ਕਰ ਲਈ ਹੈ। ਬੀਸਟ ਦੇ ਯੂ-ਟਿਊਬ ’ਤੇ 12 ਸਾਲਾਂ ’ਚ ਸਭ ਤੋਂ ਵੱਧ 312 ਮਿਲੀਅਨ ਸਬਸਕ੍ਰਾਈਬਰ ਹਨ। ਰੋਨਾਲਡੋ ਦੀਆਂ ਨਜ਼ਰਾਂ ਹੁਣ ਇਸ ਰਿਕਾਰਡ ਨੂੰ ਤੋੜਣ ’ਤੇ ਹੋਣਗੀਆਂ।
ਸੁਪਰ ਮਾਡਲ ਨੇ ਗੁਆਏ ਸਨ 11 ਮਿਲੀਅਨ ਫਾਲੋਅਰਜ਼
ਕਦੇ ਰੋਨਾਲਡੋ ਦੀ ਗਰਲਫ੍ਰੈਂਡ ਰਹੀ ਸੁਪਰ ਮਾਡਲ ਈਰੀਨਾ ਸ਼ਾਇਕ ਨੇ ਇਕ ਵਾਰ ਇੰਸਟਾਗ੍ਰਾਮ ’ਤੇ ਫੈਨਜ਼ ਲਈ ਪੋਸਟ ਪਾਈ ਕਿ ਜੋ ਲੋਕ ਮੈਨੂੰ ਸਿਰਫ ਕ੍ਰਿਸਟਿਆਨੋ ਰੋਨਾਲਡੋ ਦੀ ਗਰਲਫ੍ਰੈਂਡ ਦੇ ਤੌਰ ’ਤੇ ਜਾਣਦੇ ਹਨ, ਉਹ ਮੈਨੂ ਅਨਫਾਲੋ ਕਰ ਦੇਣ। ਅਗਲੇ 24 ਘੰਟਿਆਂ ’ਚ ਹੀ ਈਰੀਨਾ ਨੇ ਆਪਣੇ 11 ਮਿਲੀਅਨ ਫਾਲੋਅਰਜ਼ ਗੁਆ ਲਏ।
ਭਾਰਤ ’ਚ ਵਿਰਾਟ ਦੇ ਸਭ ਤੋਂ ਵੱਧ ਫਾਲੋਅਰਜ਼
ਖਿਡਾਰੀ ਦੇ ਤੌਰ ’ਤੇ ਵਿਰਾਟ ਰੋਨਾਲਡੋ ਅਤੇ ਮੇਸੀ ਤੋਂ ਬਾਅਦ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਸੈਲੀਬ੍ਰਿਟੀ ਹੈ। ਵਿਰਾਟ ਦੇ ਇੰਸਟਾਗ੍ਰਾਮ ’ਤੇ 270 ਮਿਲੀਅਨ ਫਾਲੋਅਰਜ਼ ਹਨ। ਭਾਰਤੀਆਂ ਦੀ ਲਿਸਟ ’ਚ ਉਨ੍ਹਾਂ ਤੋਂ ਬਾਅਦ ਅਭਿਨੇਤਰੀ ਸ਼ਰਧਾ ਕਪੂਰ (91.9 ਮਿਲੀਅਨ) ਦਾ ਨਾਂ ਹੈ। ਵਿਰਾਟ ਦੇ ਫੇਸਬੁੱਕ ’ਤੇ 51 ਅਤੇ ਐਕਸ ’ਤੇ 64.7 ਮਿਲੀਅਨ ਫਾਲੋਅਰਜ਼ ਹਨ।