ਸੇਬਾਲੇਂਕਾ ਨੇ ਮੈਡਿ੍ਰਡ ਓਪਨ ਦਾ ਖ਼ਿਤਾਬ ਜਿੱਤਿਆ, ਜਵੇਰੇਵ ਦਾ ਫ਼ਾਈਨਲ ’ਚ ਸਾਹਮਣਾ ਬੇਰੇਟਿਨੀ ਨਾਲ

05/09/2021 8:25:09 PM

ਮੈਡਿ੍ਰਡ— ਬੇਲਾਰੂਸ ਦੀ ਐਰੀਨਾ ਸੇਬਾਲੇਂਕਾ ਨੇ ਇੱਥੇ ਫ਼ਾਈਨਲ ’ਚ ਦੁਨੀਆ ਦੀ ਨੰਬਰ ਇਕ ਖਿਡਾਰੀ ਐਸ਼ਲੇਗ ਬਾਰਟੀ ਨੂੰ ਤਿੰਨ ਸੈੱਟਾਂ ਤਕ ਚਲੇ ਮੁਕਾਬਲੇ ’ਚ ਹਰਾ ਕੇ ਮੈਡਿ੍ਰਡ ਓਪਨ ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਜਿੱਤਿਆ। ਮਾਸਪੇਸ਼ੀਆਂ ’ਚ ਸੱਟ ਲੱਗਣ ਦੇ ਕਾਰਨ ਦੋ ਹਫ਼ਤੇ ਪਹਿਲਾਂ ਟੂਰਨਾਮੈਂਟ ਤੋਂ ਹਟਣ ਦੀ ਸੋਚ ਰਹੀ ਸੇਬਾਲੇਂਕਾ ਦੀ ਬਾਰਟੀ ਨੂੰ 6-3, 3-6, 6-4 ਨਾਲ ਹਰਾ ਕੇ ਆਪਣਾ 10ਵਾਂ ਡਬਲਿਊ. ਟੀ. ਏ. ਖ਼ਿਤਾਬ ਜਿੱਤਿਆ। 

ਇਹ ਵੀ ਪੜ੍ਹੋ : ਮਾਲਦੀਵ ਦੇ ਖੇਡ ਮੰਤਰੀ ਨੇ ਬੈਂਗਲੁਰੂ ਐੱਫ. ਸੀ. ’ਤੇ ਲਾਇਆ ਕੋਵਿਡ-19 ਨਿਯਮ ਤੋੜਨ ਦਾ ਦੋਸ਼

ਸੇਬਾਲੇਂਕਾ ਦਾ ਇਸ ਸਾਲ ਇਹ ਦੂਜਾ ਖ਼ਿਤਾਬ ਹੈ। ਉਨ੍ਹਾਂ ਨੇ ਅਬੂ ਧਾਬੀ ’ਚ ਸੈਸ਼ਨ ਦਾ ਪਹਿਲਾ ਟੂਰਨਾਮੈਂਟ ਵੀ ਜਿੱਤਿਆ ਸੀ। ਇਸ ਖ਼ਿਤਾਬੀ ਜਿੱਤ ਨਾਲ ਸੇਬਾਲੇਂਕਾ ਅਗਲੇ ਹਫ਼ਤੇ ਜਾਰੀ ਹੋਣ ਵਾਲੀ ਡਬਲਿਊ. ਟੀ. ਏ. ਰੈਂਕਿੰਗ ’ਚ ਚੌਥੇ ਸਥਾਨ ’ਤੇ ਪਹੁੰਚ ਜਾਵੇਗੀ। ਪੁਰਸ਼ ਸੈਮੀਫ਼ਾਈਨਲ ’ਚ ਜਵੇਰੇਵ ਨੇ ਡੋਮਿਨਿਕ ਥਿਏਮ ਨੂੰ 6-3, 6-4 ਨਾਲ ਹਰਾ ਕੇ ਇਕ ਵਾਰ ਫਿਰ ਮੈਡਿ੍ਰਡ ਓਪਨ ਦੇ ਫ਼ਾਈਨਲ ’ਚ ਜਗ੍ਹਾ ਬਣਾਈ ਜਿੱਤੇ ਉਨ੍ਹਾਂ ਦਾ ਸਾਹਮਣਾ 10ਵੇਂ ਨੰਬਰ ਦੇ ਖਿਡਾਰੀ ਬੇਰੇਟਿਨੀ ਨਾਲ ਹੋਵੇਗਾ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


Tarsem Singh

Content Editor

Related News