ਰਾਸ਼ਟਰੀ ਸ਼ਤਰੰਜ ਚੈਂਪੀਅਨਸ਼ਿਪ ''ਚ ਅਰਵਿੰਦ, ਸੰਦੀਪਨ ਨੂੰ ਬੜ੍ਹਤ
Tuesday, Dec 17, 2019 - 09:11 PM (IST)

ਮਾਜਿਤਾਰ (ਸਿੱਕਿਮ)— ਤਾਮਿਲਨਾਡੂ ਦੇ ਦੂਜੇ ਦਰਜਾ ਪ੍ਰਾਪਤ ਅਰਵਿੰਦ ਚਿਦੰਬਰਮ ਤੇ ਪੱਛਮੀ ਬੰਗਾਲ ਦੇ 7ਵੀਂ ਦਰਜਾ ਪ੍ਰਾਪਤ ਗ੍ਰੈਂਡ ਮਾਸਟਰ ਸੰਦੀਪਨ ਚੰਦਾ ਨੇ ਮੰਗਲਵਾਰ ਨੂੰ ਰਾਸ਼ਟਰੀ ਸੀਨੀਅਰ ਸ਼ਤਰੰਜ ਚੈਂਪੀਅਨਸ਼ਿਪ 'ਚ 7.5 ਅੰਕਾਂ ਦੇ ਨਾਲ ਸਾਂਝੇ ਤੌਰ 'ਤੇ ਬੜ੍ਹਤ ਬਣਾਈ। ਇਨ੍ਹਾਂ ਦੋਵਾਂ ਤੋਂ ਬਾਅਦ ਦਿੱਲੀ ਦੇ ਗ੍ਰੈਂਡ ਮਾਸਟਰ ਵੈਭਵ ਸੂਰੀ, ਗੋਆ ਦੇ ਅਨੁਰਾਗ ਮਾਮਲ, ਤਾਮਿਲਨਾਡੂ ਦੇ ਅੰਤਰਰਾਸ਼ਟਰੀ ਮਾਸਟਰ ਆਕਾਸ਼ ਜੀ, ਰੇਲਵੇ ਦੇ ਰਵੀ ਤੇਜਾ ਤੇ ਪੀ ਸ਼ਿਆਮਨਿਖਿਲ ਤੇ ਪੀ. ਐੱਸ. ਪੀ. ਬੀ. ਦੇ ਕੋਂਗੁਵੇਲ ਪੋਨੁਸਵਾਮੀ ਦਾ ਨੰਬਰ ਆਉਂਦਾ ਹੈ।
ਇਨ੍ਹਾਂ ਸਾਰਿਆਂ ਦੇ 7-7 ਅੰਕ ਹਨ। ਤਾਮਿਲਨਾਡੂ ਦੇ ਸਾਬਕਾ ਰਾਸ਼ਟਰੀ ਚੈਂਪੀਅਨ ਆਕਾਸ਼ ਜੀ ਨੇ ਇਸ ਵਿਚ ਆਪਣਾ ਤੀਜਾ ਤੇ ਆਖਰੀ ਗ੍ਰੈਂਡ ਮਾਸਟਰ ਨਾਰਮ ਵੀ ਹਾਸਲ ਕੀਤਾ।