ਅਰਜੁਨ ਨੂੰ ਹਰ ਮੌਕੇ ਦਾ ਫਾਇਦਾ ਚੁੱਕਣਾ ਪਵੇਗਾ : ਤੇਂਦੁਲਕਰ

Tuesday, Mar 19, 2019 - 09:46 PM (IST)

ਅਰਜੁਨ ਨੂੰ ਹਰ ਮੌਕੇ ਦਾ ਫਾਇਦਾ ਚੁੱਕਣਾ ਪਵੇਗਾ : ਤੇਂਦੁਲਕਰ

ਨਵੀਂ ਦਿੱਲੀ- ਅਰਜੁਨ ਤੇਂਦੁਲਕਰ ਨੂੰ ਆਪਣੇ ਮਸ਼ਹੂਰ ਉਪਨਾਮ ਨਾਲ ਜੁੜੀਆਂ ਉਮੀਦਾਂ ਦੇ ਬਾਰੇ ਵਿਚ ਪਤਾ ਹੈ ਪਰ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਚਾਹੁੰਦਾ ਹੈ ਕਿ ਕ੍ਰਿਕਟ ਵਿਚ ਉਭਰ ਰਹੇ ਉਸਦੇ ਬੇਟੇ ਕੋਲ 'ਹਰ ਸਵੇਰ ਉੱਠ ਕੇ ਆਪਣੇ ਟੀਚਾ ਦਾ ਪਿੱਛਾ ਕਰਨ ਦਾ ਕਾਰਨ ਹੋਣਾ ਚਾਹੀਦਾ ਹੈ' ਭਾਵੇਂ ਜਿਸ ਵੀ ਤਰ੍ਹਾਂ ਦੇ ਹਾਲਾਤ ਹੋਣ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਜੁਨ ਨੇ ਮੁੰਬਈ ਅੰਡਰ-19 ਦੀ ਪ੍ਰਤੀਨਿਧਤਾ ਕਰਨ ਤੋਂ ਬਾਅਦ ਭਾਰਤ ਲਈ ਅੰਡਰ-19 ਪੱਧਰ 'ਤੇ ਦੋ ਟੈਸਟ ਮੈਚ ਖੇਡੇ ਹਨ। ਉਹ 'ਟੀ-20 ਮੁੰਬਈ' ਦੇ ਦੂਜੇ ਸੈਸ਼ਨ ਦੀ ਨੀਲਾਮੀ ਲਈ ਮੌਜੂਦ ਰਹੇਗਾ। ਸੀਨੀਅਰ ਪੱਧਰ 'ਤੇ ਇਹ ਉਸਦਾ ਪਹਿਲਾ ਟੂਰਨਾਮੈਂਟ ਹੋਵੇਗਾ। 
ਤੇਂਦੁਲਕਰ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਸੀਨੀਅਰ ਪੱਧਰ 'ਤੇ ਕਰੀਅਰ ਸ਼ੁਰੂ ਕਰਨ ਦਾ ਇਹ ਸਹੀ ਤਰੀਕਾ ਹੋਵੇਗਾ, ਤਾਂ ਉਸ ਨੇ ਕਿਹਾ ਕਿ ਇਹ ਅਜਿਹਾ ਮੌਕਾ ਹੈ, ਜਿਸ ਦਾ ਅਰਜੁਨ ਨੂੰ ਫਾਇਦਾ ਚੁੱਕਣਾ ਪਵੇਗਾ।


author

Gurdeep Singh

Content Editor

Related News