ਮੁੰਬਈ ਇੰਡੀਅਨਜ਼ ਦੇ ਖਿਡਾਰੀਆਂ ਦੇ ਨਾਲ ਮਸਤੀ ਕਰਦੇ ਦਿਖੇ ਅਰਜੁਨ ਤੇਂਦੁਲਕਰ

9/16/2020 1:21:52 AM

ਨਵੀਂ ਦਿੱਲੀ- ਆਈ. ਪੀ. ਐੱਲ. 2020 ਸ਼ੁਰੂ ਹੋਣ 'ਚ 4 ਦਿਨਾਂ ਦਾ ਸਮਾਂ ਰਹਿ ਗਿਆ ਹੈ। ਇੱਥੇ ਇਸ ਲੀਗ ਦਾ ਪਹਿਲਾ ਮੈਚ ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰ ਕਿੰਗਸ ਦੇ ਵਿਚਾਲੇ ਪਹਿਲਾ ਮੁਕਾਬਲਾ ਖੇਡਿਆ ਜਾਵੇਗਾ। ਇਸ ਦੌਰਾਨ ਮੁੰਬਈ ਦੇ ਕੁਝ ਖਿਡਾਰੀ ਅਭਿਆਸ ਤੋਂ ਬਾਅਦ ਪੂਲ 'ਚ ਮਸਤੀ ਕਰਦੇ ਹੋਏ ਦਿਖੇ। ਅਜਿਹੇ 'ਚ ਸੋਸ਼ਲ ਮੀਡੀਆ 'ਤੇ ਸਚਿਨ ਦੇ ਬੇਟੇ ਅਰਜੁਨ ਤੇਂਦੁਲਕਰ ਅਚਾਨਕ ਫੈਂਸ ਦੇ ਨਿਸ਼ਾਨੇ 'ਤੇ ਆ ਗਏ।


ਦਰਅਸਲ, ਮੁੰਬਈ ਇੰਡੀਅਨਜ਼ ਦੇ ਖਿਡਾਰੀ ਰਾਹੁਲ ਚਾਹਰ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ- ਤੁਸੀਂ ਕੇਵਲ ਇਕ ਵਧੀਆ ਮੂਡ ਨਾਲ ਦੂਰ ਤੈਰ ਰਹੇ ਹੋ... ਦੱਸ ਦੇਈਏ ਕਿ ਇਸ ਤਸਵੀਰ 'ਚ ਰਾਹੁਲ ਦੇ ਨਾਲ ਮੁੰਬਈ ਦੇ ਕੁਝ ਖਿਡਾਰੀ ਦਿਖਾਈ ਦੇ ਰਹੇ ਹਨ। ਜਿੱਥੇ ਉਹ ਸਾਰੇ ਸਵਿਮਿੰਗ ਪੂਲ 'ਚ ਨਹਾਉਂਦੇ ਹੋਏ ਦਿਖ ਰਹੇ ਹਨ ਪਰ ਖਾਸ ਗੱਲ ਇਹ ਹੈ ਕਿ ਇਨ੍ਹਾਂ ਖਿਡਾਰੀਆਂ ਦੇ ਨਾਲ ਅਰਜੁਨ ਤੇਂਦੁਲਕਰ ਵੀ ਨਜ਼ਰ ਆਏ। ਜਿਸ ਤੋਂ ਬਾਅਦ ਫੈਂਸ ਨੇ ਉਸ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਇਕ ਯੂਜ਼ਰ ਨੇ ਕੁਮੈਂਟ ਕਰਦੇ ਹੋਏ ਲਿਖਿਆ- ਦੇਖੋਂ ਨੇਪੋਟਿਜ਼ਮ...


 


Gurdeep Singh

Content Editor Gurdeep Singh