ਅਰਜੁਨ ਐਰਗਾਸੀ ਬਣਿਆ ਇੰਡੀਅਨ ਟੂਰ ਕੁਆਲੀਫਾਇਰ ਸ਼ਤਰੰਜ ਦਾ ਜੇਤੂ

Wednesday, May 12, 2021 - 01:23 AM (IST)

ਅਰਜੁਨ ਐਰਗਾਸੀ ਬਣਿਆ ਇੰਡੀਅਨ ਟੂਰ ਕੁਆਲੀਫਾਇਰ ਸ਼ਤਰੰਜ ਦਾ ਜੇਤੂ

ਨਵੀਂ ਦਿੱਲੀ (ਨਿਕਲੇਸ਼ ਜੈਨ)– ਭਾਰਤ ਦੇ 17 ਸਾਲਾ ਗ੍ਰੈਂਡ ਮਾਸਟਰ ਅਰਜੁਨ ਐਰਗਾਸੀ ਨੇ ਆਪਣੀ ਖੇਡ ਜ਼ਿੰਦਗੀ ਦੀ ਇਕ ਵੱਡੀ ਉਪਲੱਬਧੀ ਹਾਸਲ ਕਰਦੇ ਹੋਏ ਧਾਕੜ ਖਿਡਾਰੀਆਂ ਨੂੰ ਪਿੱਛੇ ਛੱਡ ਕੇ ਇੰਡੀਅਨ ਟੂਰ ਕੁਆਲੀਫਾਇਰ ਸ਼ਤਰੰਜ ਦਾ ਖਿਤਾਬ ਹਾਸਲ ਕਰ ਲਿਆ। ਅਰਜੁਨ ਨੇ ਫਾਈਨਲ ਮੁਕਾਬਲੇ ਵਿਚ ਟਾਪ ਸੀਡ ਅਧਿਬਨ ਭਾਸਕਰਨ ਨੂੰ 3.5-2.5 ਨਾਲ ਹਰਾਉਂਦੇ ਹੋਏ ਖਿਤਾਬ ਆਪਣੇ ਨਾਂ ਕੀਤਾ। ਦੋਵਾਂ ਵਿਚਾਲੇ ਖੇਡੇ ਗਏ ਚਾਰੋ ਰੈਪਿਡ ਮੁਕਾਬਲੇ ਡਰਾਅ ਰਹੇ ਤੇ ਸਕੋਰ 2-2 ਨਾਲ ਬਰਾਬਰ ਰਹਿਣ ਤੋਂ ਬਾਅਦ ਬਲਿਟਜ਼ ਟਾਈਬ੍ਰੇਕ ਖੇਡਿਆ ਗਿਆ।

ਇਹ ਖ਼ਬਰ ਪੜ੍ਹੋ- ਮਾਂ ਨੂੰ ਯਾਦ ਕਰ ਰੋਣ ਲੱਗੇ ਕ੍ਰਿਸ ਗੇਲ, ਵਾਇਰਲ ਹੋਈ ਵੀਡੀਓ


ਪਹਿਲੇ ਬਲਿਟਜ਼ ਵਿਚ ਅਧਿਬਨ ਨੇ ਸਫੇਦ ਮੋਹਰਿਆਂ ਨਾਲ ਬੀ-3 ਓਪਨਿੰਗ ਵਿਚ ਆਪਣੇ ਪਿਆਦਿਆਂ ਨਾਲ ਅਰਜੁਨ ਦੇ ਉਪਰ ਜ਼ੋਰਦਾਰ ਹਮਲਾ ਕਰਕੇ ਬੜ੍ਹਤ ਬਣਾ ਲਈ ਪਰ ਖੇਡ ਦੀ 31ਵੀਂ ਚਾਲ ਵਿਚ ਘੋੜੇ ਦੀ ਗਲਤ ਚਾਲ ਨੇ ਅਰਜੁਨ ਨੂੰ ਵਾਪਸੀ ਦਾ ਮੌਕਾ ਦੇ ਦਿੱਤਾ ਤੇ ਉਸ ਨੇ 35ਵੀਂ ਚਾਲ ਵਿਚ ਬਾਜ਼ੀ ਆਪਣੇ ਨਾਂ ਕਰ ਲਈ ਤੇ 3-2 ਨਾਲ ਅੱਗੇ ਹੋ ਗਿਆ। ਇਸ ਤੋਂ ਬਾਅਦ ਦੂਜਾ ਬਲਟਿਜ਼ ਅਰਜੁਨ ਨੇ ਡਰਾਅ ਖੇਡਦੇ ਹੋਏ 3.5-2.5 ਨਾਲ ਜਿੱਤ ਦਰਜ ਕੀਤੀ।


 ਇਹ ਖ਼ਬਰ ਪੜ੍ਹੋ- KKR ਦਾ ਗੇਂਦਬਾਜ਼ ਕਮਿੰਸ ਬਣਨ ਵਾਲਾ ਹੈ ਪਿਤਾ, ਪਤਨੀ ਨੇ ਸ਼ੇਅਰ ਕੀਤੀ ਪੋਸਟ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News