ਅਰਜੇਟੀਨਾ ਦੇ ਮਹਾਨ ਫੁੱਟਬਾਲਰ ਮਾਰਾਡੋਨਾ ਕਰਾਓਣਗੇ ਮੋਡੇ ਦੀ ਸਰਜਰੀ
Tuesday, May 21, 2019 - 06:05 PM (IST)

ਸਪੋਰਟਸ ਡੈਸਕ— ਵਿਸ਼ਵ ਦੇ ਦਿੱਗਜ ਫੁੱਟਬਾਲਰਾਂ ਦੀ ਸੂਚੀ 'ਚ ਸ਼ਾਮਲ ਅਰਜੇਟੀਨਾ ਦੇ ਸਾਬਕਾ ਖਿਡਾਰੀ ਡਿਏਗੋ ਮਾਰਾਡੋਨਾ ਆਪਣੇ ਖੱਬੇ ਮੋਡੇ ਦੀ ਸਰਜਰੀ ਲਈ ਬਿਊਨਸ ਆਇਰਸ ਜਾਣਗੇ। 58 ਸਾਲ ਦਾ ਮਹਾਨ ਖਿਡਾਰੀ ਮਾਰਾਡੋਨਾ ਮੈਕਸਿਕੋ ਤੋਂ ਇੱਥੇ ਆਉਣਗੇ। ਉਹ ਵਰਤਮਾਨ 'ਚ ਮੈਕਸਿਕੋ ਦੇ ਸੈਕਿੰਡ ਡਿਵੀਜਨ ਲੀਗ ਦੀ ਟੀਮ ਦੇ ਮੁੱਖ ਕੋਚ ਹਨ। ਉਨ੍ਹਾਂ ਦੇ ਦੋਸਤ ਤੇ ਏਜੰਟ ਮੋਰਲਾ ਨੇ ਉਨ੍ਹਾਂ ਦੀ ਮੋਡੇ ਦੀ ਸਰਜਰੀ ਦੇ ਬਾਰੇ 'ਚ ਇਹ ਜਾਣਕਾਰੀ ਦਿੱਤੀ।ਮੋਰਲਾ ਨੇ ਦੱਸਿਆ ਕਿ ਮਾਰਾਡੋਨਾ ਦੇ ਮੋਡੇ ਦੀ ਸਰਜਰੀ ਪਹਿਲਾਂ ਤੋਂ ਹੀ ਨਿਰਧਾਰਤ ਸੀ। ਸਾਲ 1986 ਵਿਸ਼ਵ ਕੱਪ ਦੇ ਖਿਤਾਬ ਦੇ ਜੇਤੂ ਮਾਰਾਡੋਨਾ ਉਪਚਾਰ ਤੋਂ ਬਾਅਦ ਮੈਕਸਿਕੋ ਪਰਤਣਗੇ ਤੇ ਕੂਲਿਕਾਨ ਸਥਿਤ ਕਲਬ ਦੇ ਕੋਚ ਬਣੇ ਰਹਿਣਗੇ।