ਜੂਡੋ ਖਿਡਾਰੀਆਂ ਲਈ 5 ਕਰੋੜ ਦੀ ਵਿੱਤੀ ਸਹਾਇਤਾ ਨੂੰ ਮਨਜ਼ੂਰੀ
Saturday, Apr 30, 2022 - 11:17 PM (IST)
ਨਵੀਂ ਦਿੱਲੀ- ਖੇਡ ਮੰਤਰਾਲਾ ਨੇ ਹਾਲ ਹੀ ’ਚ ਰਾਸ਼ਟਰੀ ਫੈੱਡਰੇਸ਼ਨ ਮਾਨਤਾ ਰੱਦ ਕਰਨ ਤੋਂ ਬਾਅਦ ਇਸ ਸਾਲ ਦੀਆਂ ਏਸ਼ੀਆਈ ਖੇਡਾਂ ਅਤੇ ਹੋਰ ਅੰਤਰਰਾਸ਼ਟਰੀ ਮੁਕਾਬਲਿਆਂ ਦੀ ਤਿਆਰੀ ਲਈ ਭਾਰਤ ਦੇ ਜੂਡੋ ਖਿਡਾਰੀਆਂ ਲਈ 5 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਨੂੰ ਮਨਜ਼ੂਰੀ ਦਿੱਤੀ ਹੈ। ਮੰਤਰਾਲੇ ਨੇ ਫਰਵਰੀ 2022 ਵਿਚ ਨਵੇਂ ਸਿਰਿਓਂ ਚੋਣਾਂ ਕਰਵਾਉਣ ਵਿਚ ਅਸਫਲ ਰਹਿਣ ਤੋਂ ਬਾਅਦ 22 ਅਪ੍ਰੈਲ ਨੂੰ ਜੂਡੋ ਫੈੱਡਰੇਸ਼ਨ ਆਫ਼ ਇੰਡੀਆ ਦੀ ਮਾਨਤਾ ਰੱਦ ਕਰ ਦਿੱਤੀ ਸੀ।
ਇਹ ਖ਼ਬਰ ਪੜ੍ਹੋ- IPL 2022 : ਜਡੇਜਾ ਨੇ ਛੱਡੀ ਚੇਨਈ ਦੀ ਕਪਤਾਨੀ, ਧੋਨੀ ਸੰਭਾਲਣਗੇ ਕਮਾਨ
ਫੈੱਡਰੇਸ਼ਨ ਦੀ ਮਾਨਤਾ ਰੱਦ ਕੀਤੇ ਜਾਣ ਤੋਂ ਬਾਅਦ 2022 ਬਰਮਿੰਘਮ ਰਾਸ਼ਟਰਮੰਡਲ ਖੇਡਾਂ ਅਤੇ ਏਸ਼ੀਆਈ ਖੇਡਾਂ ਦੀ ਤਿਆਰੀ ਕਰ ਰਹੇ ਜੂਡੋ ਖਿਡਾਰੀਆਂ ਦੇ ਭਵਿੱਖ ਨੂੰ ਲੈ ਕੇ ਅਨਿਸ਼ਚਿਤਤਾ ਪੈਦਾ ਹੋ ਗਈ ਸੀ। ਮੰਤਰਾਲਾ ਅਤੇ ਭਾਰਤੀ ਖੇਡ ਅਥਾਰਟੀ (ਸਾਈ) ਨੇ ਹਾਲਾਂਕਿ ਦੇਸ਼ ਦੇ ਸਾਬਕਾ ਦਿੱਗਜ ਜੂਡੋ ਖਿਡਾਰੀਆਂ ਦੀ ਇਕ ਕਮੇਟੀ ਦਾ ਗਠਨ ਕੀਤਾ। ਇਹ ਕਮੇਟੀ ਏਸ਼ੀਆਈ ਖੇਡਾਂ ਅਤੇ ਹੋਰ ਅੰਤਰਰਾਸ਼ਟਰੀ ਮੁਕਾਬਲਿਆਂ ਲਈ ਇਕ ਮਹੀਨਾ ਚੱਲਣ ਵਾਲਾ ਰਾਸ਼ਟਰੀ ਤਿਆਰੀ ਕੈਂਪ ਲਾਇਆ ਜਾਵੇਗਾ ਜੋ 1 ਮਈ ਤੋਂ ਸ਼ੁਰੂ ਹੋਵੇਗਾ।
ਇਹ ਖ਼ਬਰ ਪੜ੍ਹੋ- ਗੁਜਰਾਤ ਵਿਰੁੱਧ ਵਿਰਾਟ ਨੇ ਬਣਾਇਆ ਇਹ ਰਿਕਾਰਡ, ਅਜਿਹਾ ਕਰਨ ਵਾਲੇ ਦੁਨੀਆ ਦੇ ਇਕਲੌਤੇ ਬੱਲੇਬਾਜ਼
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।