ਵਿਰਾਟ ਨਾਲ ਕਲੀਨਿਕ ਪੁੱਜੀ ਅਨੁਸ਼ਕਾ ਸ਼ਰਮਾ; ਸੋਸ਼ਲ ਮੀਡੀਆ 'ਤੇ 'ਬੇਬੀ ਗਰਲ ਜਾਂ ਬੁਆਏ' ਨੂੰ ਲੈ ਕੇ ਭਿੜੇ ਪ੍ਰਸ਼ੰਸਕ

Thursday, Dec 31, 2020 - 11:36 AM (IST)

ਵਿਰਾਟ ਨਾਲ ਕਲੀਨਿਕ ਪੁੱਜੀ ਅਨੁਸ਼ਕਾ ਸ਼ਰਮਾ; ਸੋਸ਼ਲ ਮੀਡੀਆ 'ਤੇ 'ਬੇਬੀ ਗਰਲ ਜਾਂ ਬੁਆਏ' ਨੂੰ ਲੈ ਕੇ ਭਿੜੇ ਪ੍ਰਸ਼ੰਸਕ

ਮੁੰਬਈ : ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਜਨਵਰੀ 2021 ਵਿੱਚ ਮਾਤਾ-ਪਿਤਾ ਬਨਣ ਵਾਲੇ ਹਨ। ਬੁੱਧਵਾਰ ਸ਼ਾਮ ਨੂੰ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਨੂੰ ਮੁੰਬਈ ਵਿੱਚ ਡਾਕਟਰ ਦੇ ਕਲੀਨਿਕ ਜਾਂਦੇ ਹੋਏ ਵੇਖਿਆ ਗਿਆ। ਹਾਲਾਂਕਿ ਉਨ੍ਹਾਂ ਨੂੰ ਡਾਕਟਰ ਦੇ ਇੱਥੇ ਵੇਖ ਕੇ ਉਨ੍ਹਾਂ ਦੀ ਡਿਲਿਵਰੀ ਦੇ ਕਿਆਸ ਤੇਜ਼ ਹੋ ਗਏ। ਉਨ੍ਹਾਂ ਦੀ ਤਸਵੀਰਾਂ ਅਤੇ ਵੀਡੀਓ ਵਾਇਰਲ ਹੁੰਦੇ ਹੀ ਪ੍ਰਸ਼ੰਸਕ ਜੂਨੀਅਰ ਕੋਹਲੀ ਅਤੇ ਛੋਟੀ ਅਨੁਸ਼ਕਾ ਦੇ ਕਿਆਸ ਵੀ ਲਗਾਉਣ ਲੱਗੇ । ਅਨੁਸ਼ਕਾ ਨੇ ਚਿੱਟੇ ਰੰਗ ਦੀ ਸਵੀਲਲੈਸ ਟੀਸ਼ਰਟ ਪਾਈ ਹੋਈ ਸੀ। ਉਨ੍ਹਾਂ ਦੇ ਨਾਲ ਪਿਛਲੀ ਸੀਟ ’ਤੇ ਵਿਰਾਟ ਕੋਹਲੀ ਵੀ ਬੈਠੇ ਹੋਏ ਦਿਖਾਈ ਦਿੱਤੇ। 

ਇਹ ਵੀ ਪੜ੍ਹੋ: ਪੰਜਾਬ ’ਚ ਦੂਰਸੰਚਾਰ ਟਾਵਰਾਂ ’ਚ ਭੰਨਤੋੜ ਨਾਲ 1.5 ਕਰੋੜ ਮੋਬਾਇਲ ਖ਼ਪਤਕਾਰ ਹੋਏ ਪ੍ਰਭਾਵਿਤ

ਅਨੁਸ਼ਕਾ ਨੇ ਹਾਲ ਹੀ ਵਿਚ ਮੈਗਜ਼ੀਨ ਦੇ ਲਈ ਕਵਰ ਫੋਟੋਸ਼ੂਟ ਕਰਵਾਇਆ, ਜਿਸ ’ਚ ਉਹ ਬੇਬੀ ਬੰਪ ਨੂੰ ਫਲਾਂਟ ਕਰਦੀ ਹੋਏ ਨਜ਼ਰ ਆ ਰਹੀ ਹੈ। ਇਸ ਫੋਟੋਸ਼ੂਟ ਦੀਆਂ ਤਸਵੀਰਾਂ ਖ਼ੁਦ ਅਨੁਸ਼ਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀਆਂ ਕੀਤੀਆ ਸਨ। ਉਥੇ ਹੀ ਕੋਹਲੀ ਨੇ ਆਪਣੀ ਪਤਨੀ ਦੀਆਂ ਇਨ੍ਹਾਂ ਤਸਵੀਰਾਂ ’ਤੇ ਕੂਮੈਂਟ ਕੀਤਾ ਅਤੇ ਲਿਖਿਆ—‘ਬੇਹੱਦ ਖੂਬਸੂਰਤ।’ ਅਨੁਸ਼ਕਾ ਸ਼ਰਮਾ ਨੇ ਇੰਸਟਾਗ੍ਰਾਮ ’ਤੇ ਇਨ੍ਹਾਂ ਤਸਵੀਰਾਂ ਨੂੰ ਸਾਂਝੇ ਕਰਦੇ ਹੋਏ ਕੈਪਸ਼ਨ ’ਚ ਲਿਖਿਆ- ‘ਆਪਣੇ ਲਈ ਅਤੇ ਪੂਰੀ ਜ਼ਿੰਦਗੀ ਦੇ ਲਈ ਇਸ ਨੂੰ ਕੈਪਚਰ ਕੀਤਾ। ਇਹ ਬੇਹੱਦ ਹੀ ਮਜ਼ੇਦਾਰ ਰਿਹਾ।’

PunjabKesari

ਦੱਸ ਦੇਈਏ ਕਿ 11 ਦਸੰਬਰ ਨੂੰ ਅਨੁਸ਼ਕਾ ਅਤੇ ਵਿਰਾਟ ਨੇ ਆਪਣੇ ਵਿਆਹ ਦੀ ਤੀਜੀ ਵਰ੍ਹੇਗੰਢ ਮਨਾਈ ਸੀ ਅਤੇ ਅਗਲੇ ਮਹੀਨੇ ਜਨਵਰੀ 2021 ਵਿਚ ਇਹ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਣਗੇ। ਵਿਰਾਟ ਅਤੇ ਅਨੁਸ਼ਕਾ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਸੀ ਕਿ ਜਨਵਰੀ 2021 ਵਿਚ ਉਹ 2 ਤੋਂ 3 ਹੋ ਜਾਣਗੇ।

ਇਹ ਵੀ ਪੜ੍ਹੋ : ਵਿਰਾਟ ਕੋਹਲੀ ਨੇ ਹਾਸਲ ਕੀਤੀ ਵੱਡੀ ਉਪਲਬੱਧੀ, ICC ਨੇ ਚੁਣਿਆ ਦਹਾਕੇ ਦਾ ਸਰਵਸ੍ਰੇਸ਼ਠ ਖਿਡਾਰੀ

PunjabKesari

ਦੱਸਣਯੋਗ ਹੈ ਕਿ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਨੇ 11 ਦਸੰਬਰ 2017 ਵਿਚ ਵਿਆਹ ਕਰਾਇਆ ਸੀ। ਦੋਵਾਂ ਨੇ ਇਟਲੀ ਦੀ ਸਿਟੀ ਟਸਕਨੀ ਦੇ ਬੋਰਗੋ ਫਿਨੋਸ਼ਿਟੋ ਰਿਜ਼ਾਰਟ ’ਚ ਪਰਿਵਾਰਕ ਪੰਡਿਤ ਅਨੰਤ ਬਾਬਾ ਦੀ ਮੌਜੂਦਗੀ ’ਚ ਸੱਤ ਫੇਰੇ ਲਏ। ਇਸ ਮੌਕੇ ਪਰਿਵਾਰਕ ਮੈਂਬਰ ਤੇ ਨਜ਼ਦੀਕੀ ਦੋਸਤ ਹੀ ਮੌਜੂਦ ਸਨ। ਦੱਸਣਯੋਗ ਹੈ ਕਿ 2013 ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਇਨ੍ਹਾਂ ਦੀ ਪਹਿਲੀ ਮੁਲਾਕਾਤ ਇਕ ਐਡ ਸ਼ੂਟ ਦੌਰਾਨ ਹੋਈ ਸੀ।

ਇਹ ਵੀ ਪੜ੍ਹੋ : ਸਾਲ 2021 ’ਚ ਇੰਨੇ ਦਿਨ ਬੰਦ ਰਹਿਣਗੇ ਬੈਂਕ, RBI ਨੇ ਜਾਰੀ ਕੀਤਾ ਕੈਲੰਡਰ, ਵੇਖੋ ਪੂਰੀ ਲਿਸਟ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


author

cherry

Content Editor

Related News