ਧਨਾਸ਼੍ਰੀ ਨਾਲ ਗੱਲਬਾਤ ਕਰਦੀ ਦਿਖੀ ਅਨੁਸ਼ਕਾ, ਵਾਇਰਲ ਹੋਈ ਤਸਵੀਰ

Tuesday, Nov 03, 2020 - 01:20 AM (IST)

ਧਨਾਸ਼੍ਰੀ ਨਾਲ ਗੱਲਬਾਤ ਕਰਦੀ ਦਿਖੀ ਅਨੁਸ਼ਕਾ, ਵਾਇਰਲ ਹੋਈ ਤਸਵੀਰ

ਆਬੂ ਧਾਬੀ- ਆਈ. ਪੀ. ਐੱਲ. 2020 ਦੇ 55ਵੇਂ ਮੈਚ 'ਚ ਦਿੱਲੀ ਕੈਪੀਟਲਸ ਦੇ ਵਿਰੁੱਧ ਆਰ. ਸੀ. ਬੀ. ਨੇ ਪਹਿਲਾਂ ਬੱਲੇਬਾਜ਼ੀ ਕੀਤੀ ਤੇ 20 ਓਵਰਾਂ 'ਚ 7 ਵਿਕਟ 'ਤੇ 152 ਦੌੜਾਂ ਬਣਾਈਆਂ। ਆਰ. ਸੀ. ਬੀ. ਵਲੋਂ ਦੇਵਦਤ ਪਡੀਕਲ ਨੇ ਕਮਾਲ ਦੀ ਬੱਲੇਬਾਜ਼ੀ ਕੀਤੀ ਤੇ 5ਵਾਂ ਅਰਧ ਸੈਂਕੜਾ ਲਗਾਇਆ। ਦੇਵਦਤ 50 ਦੌੜਾਂ ਬਣਾਉਣ ਤੋਂ ਬਾਅਦ ਆਊਟ ਹੋਇਆ। ਬੈਂਗਲੁਰੂ ਵਲੋਂ ਵਿਰਾਟ ਕੋਹਲੀ ਨੇ 29 ਦੌੜਾਂ ਤੇ ਡਿਵੀਲੀਅਰਸ ਨੇ 21 ਗੇਂਦਾਂ 'ਤੇ 35 ਦੌੜਾਂ ਦੀ ਪਾਰੀ ਖੇਡੀ, ਜਿਸ ਦੇ ਕਾਰਨ ਬੈਂਗਲੁਰੂ 20 ਓਵਰ 'ਚ 7 ਵਿਕਟ 'ਤੇ 152 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਇਸ ਮੈਚ 'ਚ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਤੇ ਯੁਜਵੇਂਦਰ ਚਾਹਲ ਦੀ ਮੰਗੇਤਰ ਧਨਾਸ਼੍ਰੀ ਆਬੂ ਧਾਬੀ ਦੇ ਸਟੇਡੀਅਮ 'ਚ ਪਹੁੰਚੀ ਸੀ ਅਤੇ ਦਰਸ਼ਕ ਸਟੈਂਡ 'ਚ ਬੈਠ ਕੇ ਬੈਂਗਲੁਰੂ ਟੀਮ ਨੂੰ ਸਪੋਰਟ ਕਰਦੀ ਹੋਈ ਦਿਖਾਈ ਦਿੱਤੀ ਹੈ। ਦੋਵੇਂ ਇਕ ਦੂਜੇ ਦੇ ਨਾਲ ਗੱਲਬਾਤ ਕਰਦੀਆਂ ਹੋਈ ਨਜ਼ਰ ਆਈਆਂ ਹਨ। ਸੋਸ਼ਲ ਮੀਡੀਆ 'ਤੇ ਦੋਵਾਂ ਦੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ।  


ਜ਼ਿਕਰਯੋਗ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.)-13 ਸੈਸ਼ਨ ਦਾ 55ਵਾਂ ਮੁਕਾਬਲਾ ਆਬੂ ਧਾਬੀ 'ਚ ਦਿੱਲੀ ਕੈਪੀਟਲਸ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਖੇਡਿਆ ਗਿਆ। ਦਿੱਲੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੈਂਗਲੁਰੂ ਨੇ ਦਿੱਲੀ ਨੂੰ 153 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉਤਰੀ ਦਿੱਲੀ ਦੀ ਟੀਮ ਨੇ ਇਹ ਮੈਚ 6 ਵਿਕਟਾਂ ਨਾਲ ਜਿੱਤ ਲਿਆ।
 


author

Gurdeep Singh

Content Editor

Related News