ਸਾਬਕਾ ਰਾਸ਼ਟਰੀ ਖਿਡਾਰੀ ਅਨੂਪ ਬਣੇ ਪੁਨੇਰੀ ਪਲਟਨ ਦੇ ਕੋਚ

Saturday, Apr 06, 2019 - 04:54 PM (IST)

ਸਾਬਕਾ ਰਾਸ਼ਟਰੀ ਖਿਡਾਰੀ ਅਨੂਪ ਬਣੇ ਪੁਨੇਰੀ ਪਲਟਨ ਦੇ ਕੋਚ

ਪੁਣੇ— ਸਾਬਕਾ ਰਾਸ਼ਟਰੀ ਕਪਤਾਨ ਅਨੂਪ ਕੁਮਾਰ ਨੂੰ ਪ੍ਰੋ ਕਬੱਡੀ ਲੀਗ ਦੀ ਟੀਮ ਪੁਣੇਰੀ ਪਲਟਨ ਨੇ ਆਗਾਮੀ ਸਤਵੇਂ ਸੈਸ਼ਨ ਲਈ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਹੈ। ਅਨੂਪ ਕੁਮਾਰ ਇਸ ਸੀਜ਼ਨ 'ਚ ਕਬੱਡੀ ਮੈਟ 'ਤੇ ਖਿਡਾਰੀ ਦੇ ਤੌਰ 'ਤੇ ਨਹੀਂ, ਸਗੋਂ ਕੋਚ ਦੀ ਹੈਸੀਅਤ ਨਾਲ ਨਜ਼ਰ ਆਉਣਗੇ। ਅਨੂਪ ਦਾ ਖਿਡਾਰੀ ਦੇ ਤੌਰ 'ਤੇ ਕਾਰਜਕਾਲ ਬਹੁਤ ਸਫਲ ਰਿਹਾ ਹੈ। ਉਹ 2006 ਦੇ ਦੱਖਣੀ ਏਸ਼ੀਆਈ ਖੇਡਾਂ 'ਚ ਪਹਿਲੀ ਵਾਰ ਕੌਮਾਂਤਰੀ ਪੱਧਰ 'ਤੇ ਖੇਡੇ ਅਤੇ ਸੋਨ ਤਮਗਾ ਵੀ ਜਿੱਤਿਆ। ਉਨ੍ਹਾਂ ਨੇ 2010 ਅਤੇ 2014 ਦੇ ਏਸ਼ੀਆਈ ਖੇਡਾਂ 'ਚ ਭਾਰਤੀ ਪੁਰਸ਼ ਸੰਘ ਦੀ ਕਪਤਾਨੀ ਦੀ ਕਮਾਨ ਸੰਭਾਲੀ ਅਤੇ ਸੋਨ ਤਮਗਾ ਜਿੱਤਣ 'ਚ ਉਨ੍ਹਾਂ ਦਾ ਵੱਡਾ ਯੋਗਦਾਨ ਰਿਹਾ।
PunjabKesari

ਸਾਲ 2016 'ਚ ਕਬੱਡੀ ਵਿਸ਼ਵ ਕੱਪ ਜਿੱਤ ਕੇ ਉਨ੍ਹਾਂ ਨੇ ਦੇਸ਼ ਨੂੰ ਮਾਣ ਮਹਿਸੂਸ ਕਰਾਇਆ। ਸਾਲ 2012 'ਚ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਕਬੱਡੀ 'ਚ ਦਿੱਤੇ ਵੱਡਮੁੱਲੇ ਯੋਗਦਾਨ ਲਈ 'ਅਰਜੁਨ ਪੁਰਸਕਾਰ' ਦੇ ਕੇ ਸਨਮਾਨਤ ਕੀਤਾ। ਪੁਣੇਰੀ ਪਲਟਨ ਦੇ ਕੋਚ ਦੀ ਭੂਮਿਕਾ 'ਤੇ ਅਨੂਪ ਨੇ ਕਿਹਾ, ''ਕਬੱਡੀ ਮੇਰਾ ਪਹਿਲਾ ਪਿਆਰ ਹੈ ਅਤੇ ਇਸ ਖੇਡ ਲਈ ਮੈਂ ਆਪਣੀ ਸਾਰੀ ਜ਼ਿੰਦਗੀ ਦਿੱਤੀ ਹੈ। ਮੈਂ ਪਹਿਲੀ ਵਾਰ ਪ੍ਰੋ ਕਬੱਡੀ ਲੀਗ 'ਚ ਕੋਚ ਦੀ ਹੈਸੀਅਤ 'ਚ ਤੁਹਾਨੂੰ ਨਜ਼ਰ ਆਵਾਂਗਾ। ਮੇਰੀ ਕੋਸ਼ਿਸ਼ ਇਹ ਹੋਵੇਗੀ ਕਿ ਮੈਂ ਆਪਣੇ ਖਿਡਾਰੀਆਂ ਦੇ ਹੁਨਰ ਅਤੇ ਫਿੱਟਨੈਸ 'ਤੇ ਖਾਸ ਧਿਆਨ ਦਵਾਂ।''


author

Tarsem Singh

Content Editor

Related News