ਮੈਨਚੈਸਟਰ ਸਿਟੀ ਦੇ ਖਿਡਾਰੀ ਮੇਂਡੀ ’ਤੇ ਜਬਰ-ਜ਼ਨਾਹ ਦਾ ਇਕ ਹੋਰ ਦੋਸ਼
Wednesday, Dec 22, 2021 - 08:58 PM (IST)
ਚੈਸਟਰ- ਮੈਨਚੈਸਟਰ ਸਿਟੀ ਦੇ ਖਿਡਾਰੀ ਬੇਂਜਾਮਿਨ ਮੇਂਡੀ ’ਤੇ ਜਬਰ-ਜ਼ਨਾਹ ਦਾ ਇਕ ਹੋਰ ਦੋਸ਼ ਲੱਗਾ ਹੈ। ਫਰਾਂਸ ਦੀ ਵਿਸ਼ਵ ਕੱਪ ਜੇਤੂ ਟੀਮ ਦਾ ਹਿੱਸਾ ਰਹੇ ਮੇਂਡੀ ’ਤੇ 5 ਵੱਖ-ਵੱਖ ਮਹਿਲਾਵਾਂ ਨੇ 8 ਦੋਸ਼ ਲਾਏ ਹਨ, ਜਿਸ ’ਚ 4 ਮਹਿਲਾਵਾਂ ਨਾਲ ਜੁੜੇ ਜਬਰ-ਜ਼ਨਾਹ ਦੇ 7 ਦੋਸ਼ਾਂ ’ਚ ਸ਼ਾਮਿਲ ਹੈ। ਅਗਲੇ ਸਾਲ ਹੋਣ ਵਾਲੇ ਟ੍ਰਾਇਲ ਨਾਲ ਪਹਿਲਾਂ ਮੇਂਡੀ ਬੁੱਧਵਾਰ ਨੂੰ ਚੈਸਟਰ ਕ੍ਰਾਊਨ ਕੋਰਟ ’ਚ ਸੁਣਵਾਈ ਲਈ ਪੇਸ਼ ਹੋਇਆ।
ਇਹ ਖ਼ਬਰ ਪੜ੍ਹੋ- ਜਨਤਕ ਇਸਤੇਮਾਲ ਲਈ ਖੁੱਲ੍ਹੇਗਾ ਟੋਕੀਓ ਓਲੰਪਿਕ ਸਥਾਨ
ਇਸ ਤੋਂ ਪਹਿਲਾਂ ਮੇਂਡੀ ’ਤੇ ਕਥਿਤ ਤੌਰ ’ਤੇ ਅਕਤੂਬਰ 2020 ’ਚ ਜਬਰ-ਜ਼ਨਾਹ ਦੇ 3 ਦੋਸ਼, ਇਸ ਸਾਲ ਜਨਵਰੀ ’ਚ ਗਲਤ ਇਰਾਦੇ ਨਾਲ ਛੂਹਣ ਦਾ ਦੋਸ਼, ਜੁਲਾਈ ’ਚ ਜਬਰ-ਜ਼ਨਾਹ ਦਾ ਦੋਸ਼ ਅਤੇ ਇਸ ਦੇ ਅਗਲੇ ਮਹੀਨੇ ਜਬਰ-ਜ਼ਨਾਹ ਦੇ 2 ਦੋਸ਼ ਲੱਗੇ ਸਨ। 27 ਸਾਲਾ ਮੇਂਡੀਸ ਨੂੰ ਅਗਸਤ ’ਚ ਸਿਟੀ ਨੇ ਸਸਪੈਂਡ ਕਰ ਦਿੱਤਾ ਸੀ, ਜਦੋਂ ਉਸ ’ਤੇ ਪਹਿਲੀ ਵਾਰ ਦੋਸ਼ ਲੱਗੇ ਸਨ। ਮੇਂਡੀ ਨੂੰ ਜ਼ਮਾਨਤ ਨਹੀਂ ਮਿਲੀ ਅਤੇ ਉਸ ਨੂੰ ਲੀਵਰਪੂਲ ’ਚ ਜੇਲ ’ਚ ਰੱਖਿਆ ਗਿਆ ਹੈ। ਉਹ 2017 'ਚ ਸਿਟੀ ਨਾਲ ਜੁੜੇ ਸਨ। ਉਹ ਤਿੰਨ ਵਾਰ ਪ੍ਰੀਮੀਅਰ ਲੀਗ ਤੇ 2 ਵਾਰ ਇਗਲਿੰਸ਼ ਲੀਗ ਕੱਪ ਜਿੱਤਣ ਵਾਲੀ ਸਿਟੀ ਦੀ ਟੀਮ ਦਾ ਹਿੱਸਾ ਰਹੇ।
ਇਹ ਖ਼ਬਰ ਪੜ੍ਹੋ- IPL ਦੀ ਮੈਗਾ ਨੀਲਾਮੀ ਬੈਂਗਲੁਰੂ ’ਚ 7 ਅਤੇ 8 ਫਰਵਰੀ ਨੂੰ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।