ਸ਼੍ਰੀਨਿਵਾਸ ਗੌੜਾ ਦਾ ਰਿਕਾਰਡ ਵੀ ਤੋੜ ਗਏ ਨਿਸ਼ਾਂਤ, 9.51 ਸੈਕੰਡ ''ਚ ਪੂਰੀ ਕੀਤੀ 100 ਮੀਟਰ ਦੌੜ

02/18/2020 5:07:44 PM

ਬੈਂਗਲੁਰੂ : ਕੰਬਾਲਾ ਰੇਸ (ਮੱਝਾਂ ਦੀ ਰਵਾਇਤੀ ਦੌੜ) ਵਿਚ 100 ਮੀਟਰ ਦੀ ਦੂਰੀ 9.55 ਸੈਕੰਡ ਵਿਚ ਪੂਰੀ ਕਰ ਚਰਚਾ ਵਿਚ ਆਏ ਸ਼੍ਰੀਨਿਵਾਸ ਗੌੜਾ ਵੀ ਰਿਕਾਰਡ ਟੁੱਟ ਗਿਆ ਹੈ। ਨਿਸ਼ਾਂਤ ਸ਼ੈੱਟੀ ਨਾਂ ਦੇ ਇਕ ਨੌਜਵਾਨ ਨੇ ਕੰਬਾਲਾ ਰੇਸ ਦੌਰਾਨ 9.51 ਸੈਕੰਡ ਵਿਚ 100 ਮੀਟਰ ਦੀ ਦੌੜ ਪੂਰੀ ਕਰ ਨਵਾਂ ਕੀਰਤੀਮਾਨ ਬਣਾ ਦਿੱਤਾ। ਨਿਸ਼ਾਂਤ ਨੇ 13.68 ਸੈਕੰਡ ਵਿਚ 143 ਮੀਟਰ ਦੀ ਦੂਰੀ ਤੈਅ ਕੀਤੀ। ਉਸ ਨੇ ਸ਼੍ਰੀਨਿਵਾਸ ਗੌੜਾ ਤੋਂ .04 ਸੈਕੰਡ ਬਿਹਤਰ ਪ੍ਰਦਰਸ਼ਨ ਕੀਤਾ। ਦੱਸ ਦਈਏ ਕਿ 100 ਮੀਟਰ ਦੀ ਰੇਸ ਵਿਚ ਸਭ ਤੋਂ ਤੇਜ਼ ਵਿਅਕਤੀ ਹੋਣ ਦਾ ਵਰਲਡ ਰਿਕਾਰਡ ਉਸੇਨ ਬੋਲਟ ਦੇ ਨਾਂ ਹੈ, ਜਿਸ ਨੇ 100 ਮੀਟਰ ਦੀ ਦੂਰੀ 9.58 ਸੈਕੰਡ ਵਿਚ ਪੂਰੀ ਕੀਤੀ ਸੀ।

PunjabKesari

ਸ਼੍ਰੀਨਿਵਾਸ ਗੌੜਾ ਠੁਕਰਾ ਚੁੱਕੇ ਹਨ ਸਾਈ ਤੋਂ ਟ੍ਰੈਲ
PunjabKesari
ਵੇਨੂੰਰ ਵਿਚ ਬਾਜਾਗੋਲੀ ਜੋਗੀਬੇੱਟੂ ਦੇ ਨਿਸ਼ਾਂਤ ਸ਼ੈੱਟੀ ਨੇ ਐਤਵਾਰ ਨੂੰ ਇਹ ਰਿਕਾਰਡ ਬਣਾਇਆ। ਇਸ ਤੋਂ ਪਹਿਲਾਂ ਸ਼੍ਰੀਨਿਵਾਸ ਗੌੜਾ ਨੂੰ ਮੁੱਖ ਮੰਤਰੀ ਬੀ. ਐੱਸ. ਯੇਡਿਯੁਰੱਪਾ ਨੇ ਸਨਮਾਨਿਤ ਵੀ ਕੀਤਾ ਸੀ। ਗੌੜਾ ਨੂੰ ਇਸ ਦੇ ਨਾਲ ਹੀ ਸੂਬਾ ਸਰਕਾਰ ਨੇ 3 ਲੱਖ ਰੁਪਏ ਬਤੌਰ ਪੁਰਸਕਾਰ ਦੇਣ ਦਾ ਵੀ ਐਲਾਨ ਕੀਤਾ ਹੈ। ਉੱਥੇ ਹੀ ਖੇਡ ਮੰਤਰੀ ਕਿਰੇਨ ਰਿਜਿਜੂ ਨੇ ਸ਼ੀਨਿਵਾਸ ਦੇ ਹੁਨਰ ਨੂੰ ਦੇਖਦਿਆਂ ਉਸ ਨੂੰ ਬੈਂਗਲੁਰੂ ਦੇ ਸਾਈ ਸੈਂਟਰ 'ਤੇ ਟ੍ਰਾਇਲ ਦੇਣ ਲਈ ਬੁਲਾਇਆ ਸੀ। ਹਾਲਾਂਕਿ ਗੌੜਾ ਨੇ ਟ੍ਰਾਇਲ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

ਗੌੜਾ ਨੇ ਇਸ ਲਈ ਕੀਤਾ ਸੀ ਟ੍ਰਾਇਲ ਤੋਂ ਇਨਕਾਰ
PunjabKesari
ਗੌੜਾ ਨੇ ਬੀਤੇ ਦਿਨ ਖੇਡ ਮੰਤਰੀ ਰਿਜਿਜੂ ਤੋਂ ਮਿਲੀ ਪੇਸ਼ਕਸ਼ ਨੂੰ ਠੁਕਰਾ ਦਿੱਤੀ ਸੀ। ਉਸ ਨੇ ਕਿਹਾ ਸੀ ਕਿ ਕੰਬਾਲਾ ਰੇਸ ਅਤੇ ਟ੍ਰੈਕ ਵਿਚ ਬਹੁਤ ਫਰਕ ਹੈ। ਗੌੜਾ ਨੇ ਕੰਬਾਲਾ ਰੇਸ ਵਿਚ ਹੀਲਸ ਦੇ ਮਹੱਤਵਪੂਰਨ ਰੋਲ 'ਤੇ ਸਭ ਦਾ ਧਿਆਨ ਦਿਵਾਇਆ ਸੀ। ਉਸ ਦਾ ਕਹਿਣਾ ਸੀ ਕਿ ਟ੍ਰੈਕ ਰੇਸ ਵਿਚ ਪੈਰਾਂ ਦੀਆਂ ਉਂਗਲਾਂ ਮਹੱਤਵਪੂਰਨ ਹੁੰਦੀਆਂ ਹਨ ਜਦਕਿ ਕੰਬਾਲਾ ਰੇਸ ਵਿਚ ਜਾਕੀ ਨੂੰ ਭਜਾਉਣ 'ਚ ਮੱਝਾਂ ਦੀ ਵੀ ਰੋਲ ਹੁੰਦਾ ਹੈ। ਟ੍ਰੈਕ ਰੇਸ ਵਿਚ ਇਕੱਲੇ ਭੱਜਣਾ ਪੈਂਦਾ ਹੈ।


Related News