ਟੀਮ ਇੰਡੀਆ ਦਾ ਇਕ ਹੋਰ ਕ੍ਰਿਕਟਰ ਬੱਝਿਆ ਵਿਆਹ ਦੇ ਬੰਧਨ ''ਚ (ਦੇਖੋ ਤਸਵੀਰਾਂ)

Wednesday, Mar 09, 2016 - 11:53 AM (IST)

 ਟੀਮ ਇੰਡੀਆ ਦਾ ਇਕ ਹੋਰ ਕ੍ਰਿਕਟਰ ਬੱਝਿਆ ਵਿਆਹ ਦੇ ਬੰਧਨ ''ਚ (ਦੇਖੋ ਤਸਵੀਰਾਂ)

ਨਵੀਂ ਦਿੱਲੀ- ਇਰਫਾਨ ਪਠਾਨ ਤੋਂ ਬਾਅਦ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਮੋਹਿਤ ਸ਼ਰਮਾ ਨੇ ਵੀ ਵਿਆਹ ਕਰਵਾ ਲਿਆ ਹੈ। ਜੀ ਹਾਂ, ਤੇਜ਼ ਗੇਂਦਬਾਜ਼ ਮੋਹਿਤ ਸ਼ਰਮਾ ਨੇ ਕੋਲਕਾਤਾ ਦੀ ਸ਼ਵੇਤਾ ਨਾਲ 3 ਸਾਲਾਂ ਤੱਕ ਚਲੇ ਪ੍ਰੇਮ ਸਬੰਧ ਨੂੰ ਵਿਆਹ ਦੇ ਬੰਧਨ ''ਚ ਬੰਨ੍ਹ ਲਿਆ। ਰਾਜਧਾਨੀ ਦਿੱਲੀ ਦੇ ਇਕਹੋਟਲ ''ਚ ਮੰਗਲਵਾਰ ਨੂੰ ਸੰਪੰਨ ਹੋਏ ਵਿਆਹ ''ਚ ਟੀਮ ਦੇ ਹੋਰਨਾਂ ਖਿਡਾਰੀਆਂ ਤੋਂ ਇਲਾਵਾ ਵਿਦੇਸ਼ੀ ਖਿਡਾਰੀ ਵੀ ਸ਼ਾਮਲ ਹੋਏ। 27 ਸਾਲਾ ਮੋਹਿਤ ਮੂਲ ਰੂਪ ਨਾਲ ਫਰੀਦਾਬਾਦ ਦਾ ਨਿਵਾਸੀ ਹੈ।

ਦੋ ਮਹੀਨੇ ਪਹਿਲਾਂ ਜਨਵਰੀ ਮਹੀਨੇ ''ਚ ਹੀ ਮੋਹਿਤ ਅਤੇ ਸ਼ਵੇਤਾ ਦੀ ਮੰਗਣੀ ਹੋਈ ਸੀ। ਦੋਹਾਂ ਦਾ ਪ੍ਰੇਮ ਸਬੰਧ 3 ਸਾਲ ਤੋਂ ਚਲ ਰਿਹਾ ਸੀ। ਸ਼ਵੇਤਾ ਕੋਲਕਾਤਾ ''ਚ ਹੋਟਲ ਪ੍ਰਬੰਧਨ ਦੀ ਪੜ੍ਹਾਈ ਕਰ ਰਹੀ ਹੈ।


Related News