ਦਿੱਲੀ ਕੈਪੀਟਲਸ ਦੀਆਂ ਵਧੀਆਂ ਮੁਸ਼ਕਲਾਂ, ਖ਼ੇਮੇ ''ਚ ਆਇਆ ਇਕ ਹੋਰ ਕੋਰੋਨਾ ਮਾਮਲਾ
Friday, Apr 22, 2022 - 06:20 PM (IST)
ਸਪੋਰਟਸ ਡੈਸਕ- ਦਿੱਲੀ ਕੈਪੀਟਲਸ ਦੀ ਟੀਮ ਨੂੰ ਅੱਜ ਰਾਜਸਥਾਨ ਰਾਇਲਜ਼ ਦੇ ਖ਼ਿਲਾਫ਼ ਖੇਡਣਾ ਹੈ ਪਰ ਉਸ ਤੋਂ ਪਹਿਲਾਂ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਦਿੱਲੀ ਕੈਪੀਟਲਸ ਦੇ ਮੁੱਖ ਕੋਚ ਰਿਕੀ ਪੋਂਟਿੰਗ ਦੇ ਪਰਿਵਾਰ ਦਾ ਇਕ ਮੈਂਬਰ ਕੋਰੋਨਾ ਦੀ ਲਪੇਟ 'ਚ ਆ ਗਿਆ ਹੈ ਜਿਸ ਕਾਰਨ ਉਹ ਆਪਣੇ ਪੂਰੇ ਪਰਿਵਾਰ ਨਾਲ ਇਕਾਂਤਵਾਸ 'ਚ ਜਾ ਰਹੇ ਹਨ। ਇਸ ਕਾਰਨ ਉਹ ਦਿੱਲੀ ਦੀ ਟੀਮ ਦੇ ਨਾਲ ਨਹੀਂ ਜੁੜ ਸਕਦੇ।
ਇਹ ਵੀ ਪੜ੍ਹੋ : ਕ੍ਰਿਕਟ ਦੀ ਅਨੋਖੀ ਮਿਸਾਲ ਬਣ ਚੁੱਕੇ ਹਨ ਮਿਸਟਰ ਫਿਨੀਸ਼ਰ, ਧੋਨੀ ਹੈ ਤਾਂ ਮੁਮਕਿਨ ਹੈ
ਇਸ ਬਾਰੇ ਦਿੱਲੀ ਕੈਪੀਟਲਸ ਦੀ ਟੀਮ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੋਂਟਿੰਗ ਦੇ ਪਰਿਵਾਰ 'ਚ ਕੋਰੋਨਾ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਕਾਰਨ ਉਹ ਟੀਮ ਤੋਂ ਦੂਰ ਰਹਿਣਗੇ ਤੇ ਪਰਿਵਾਰ ਦੇ ਨਾਲ ਕੁਆਰਨਟੀਨ ਰਹਿਣਗੇ। ਪੋਂਟਿੰਗ ਤੇ ਉਸ ਦੇ ਪਰਿਵਾਰ ਦਾ ਪੂਰਾ ਖ਼ਿਆਲ ਰਖਿਆ ਜਾ ਰਿਹਾ ਹੈ ਹਾਲਾਂਕਿ ਰਿਕੀ ਪੋਂਟਿੰਗ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਪਰ ਟੀਮ ਪ੍ਰਬੰਧਨ ਨੇ ਫ਼ੈਸਲਾ ਲਿਆ ਹੈ ਕਿ ਉਨ੍ਹਾਂ ਨੂੰ 5 ਦਿਨਾਂ ਤਕ ਇਕਾਂਤਵਾਸ 'ਚ ਰੱਖਿਆ ਜਾਵੇ।
ਇਹ ਵੀ ਪੜ੍ਹੋ : ਸਾਬਕਾ ਮੁੱਕੇਬਾਜ਼ ਮਾਈਕ ਟਾਇਸਨ ਨੇ ਜਹਾਜ਼ 'ਚ ਯਾਤਰੀ 'ਤੇ ਕੀਤੀ ਮੁੱਕਿਆਂ ਦੀ ਬਰਸਾਤ, ਵੀਡੀਓ ਵਾਇਰਲ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦਿੱਲੀ ਕੈਪੀਟਲਸ 'ਚੋਂ 6 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਸੀ ਜਿਸ 'ਚ ਟੀਮ ਦੇ ਦੋ ਖਿਡਾਰੀ ਮਿਸ਼ੇਲ ਮਾਰਸ਼ ਤੇ ਟਿਮ ਸੇਫਰਟ ਸਨ। ਜਦਕਿ ਟੀਮ ਦੇ ਫੀਜ਼ਿਓ ਪੈਟ੍ਰਿਕ ਫਰਹਾਰਟ ਦੀ ਰਿਪੋਰਟ ਦੀ ਕੋਰੋਨਾ ਪਾਜ਼ੇਟਿਵ ਆਈ ਸੀ। ਦਿੱਲੀ ਕੈਪੀਟਲਸ ਦਾ ਸੋਸ਼ਲ ਮੀਡੀਆ ਹੈਂਡਲ ਸੰਭਾਲਣ ਵਾਲੇ ਆਕਾਸ਼ ਮਾਨੇ, ਮਸਾਜ ਕਰਨ ਵਾਲੇ ਚੇਤਨ ਕੁਮਾਰ, ਡਾਕਟਰ ਅਭਿਜੀਤ ਸਾਲਵੀ ਦੀ ਰਿਪੋਰਟ ਵੀ ਪਾਜ਼ੇਟਿਵ ਆ ਚੁੱਕੀ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।