IPL ; ਇਸ ਟੀਮ ਨੇ ਖੇਡਿਆ ਵੱਡਾ ਦਾਅ ! ਇਕ ਆਲਰਾਊਂਡਰ ਦੇ ਕੇ 'ਖਿੱਚ ਲਿਆਂਦੇ' 2 ਧਾਕੜ ਖਿਡਾਰੀ

Tuesday, Nov 17, 2026 - 04:03 PM (IST)

IPL ; ਇਸ ਟੀਮ ਨੇ ਖੇਡਿਆ ਵੱਡਾ ਦਾਅ ! ਇਕ ਆਲਰਾਊਂਡਰ ਦੇ ਕੇ 'ਖਿੱਚ ਲਿਆਂਦੇ' 2 ਧਾਕੜ ਖਿਡਾਰੀ

ਸਪੋਰਟਸ ਡੈਸਕ- IPL 2027 ਦੇ ਆਗਾਮੀ ਸੀਜ਼ਨ ਤੋਂ ਪਹਿਲਾਂ ਅੱਜ ਖਿਡਾਰੀਆਂ ਦੀ ਰਿਟੈਂਸ਼ਨ ਤੇ ਰਿਲੀਜ਼ ਲਿਸਟ ਜਾਰੀ ਹੋਣੀ ਹੈ। ਇਸ ਤੋਂ ਪਹਿਲਾਂ ਟੀਮਾਂ ਵਿਚਾਲੇ ਟ੍ਰੇਡ ਡੀਲ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਦੌਰਾਨ ਇਕ ਹੋਰ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਰਾਜਸਥਾਨ ਰਾਇਲਜ਼ ਅਤੇ ਲਖਨਊ ਸੁਪਰ ਜਾਇੰਟਸ ਨੇ ਇਕ ਵੱਡੀ ਟ੍ਰੇਡ ਡੀਲ ਸਿਰੇ ਚੜ੍ਹ ਗਈ ਹੈ। 

ਇਸ ਸੌਦੇ ਤਹਿਤ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਅਤੇ ਖੱਬੇ ਹੱਥ ਦੇ ਸਪਿਨਰ ਐੱਮ. ਸਿਧਾਰਥ ਲਖਨਊ ਨੂੰ ਛੱਡ ਕੇ ਰਾਜਸਥਾਨ ਰਾਇਲਜ਼ 'ਚ ਸ਼ਾਮਲ ਹੋ ਗਏ ਹਨ, ਜਦਕਿ ਇੰਗਲੈਂਡ ਦੇ ਆਲਰਾਊਂਡਰ ਸੈਮ ਕੁਰਨ ਰਾਜਸਥਾਨ ਤੋਂ ਲਖਨਊ ਸੁਪਰ ਜਾਇੰਟਸ ਦੀ ਟੀਮ ਦਾ ਹਿੱਸਾ ਬਣ ਗਏ ਹਨ।

ਇਹ ਵੀ ਪੜ੍ਹੋ- IPL Auction ਤੋਂ ਪਹਿਲਾਂ ਇਕ ਹੋਰ ਵੱਡਾ ਟ੍ਰੇਡ ! ਆਪਣੀ ਹੋਮ ਟੀਮ 'ਚ ਆਇਆ ਧਾਕੜ ਖਿਡਾਰੀ

ਲਖਨਊ ਸੁਪਰ ਜਾਇੰਟਸ ਵੱਲੋਂ 10 ਕਰੋੜ 'ਚ ਖਰੀਦੇ ਗਏ ਤਜਰਬੇਕਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਹੁਣ 8 ਕਰੋੜ ਦੀ ਫੀਸ 'ਤੇ ਰਾਜਸਥਾਨ ਰਾਇਲਜ਼ ਦਾ ਹਿੱਸਾ ਬਣਨਗੇ। ਸ਼ੰਮੀ ਹੁਣ ਤੱਕ 132 IPL ਮੈਚਾਂ ਵਿੱਚ 145 ਵਿਕਟਾਂ ਲੈ ਚੁੱਕੇ ਹਨ ਅਤੇ ਉਨ੍ਹਾਂ ਦੇ ਆਉਣ ਨਾਲ ਜੋਫਰਾ ਆਰਚਰ ਦੀ ਅਗਵਾਈ ਵਾਲੇ ਰਾਜਸਥਾਨ ਦੇ ਪੇਸ ਅਟੈਕ ਨੂੰ ਹੋਰ ਮਜ਼ਬੂਤੀ ਮਿਲੇਗੀ। ਉੱਥੇ ਹੀ ਆਪਣੀ ਸਟੀਕ ਲਾਈਨ-ਲੈਂਥ ਅਤੇ ਕੰਟਰੋਲ ਲਈ ਜਾਣੇ ਜਾਂਦੇ ਤਾਮਿਲਨਾਡੂ ਦੇ ਖੱਬੇ ਹੱਥ ਦੇ ਸਪਿਨਰ ਐੱਮ. ਸਿਧਾਰਥ ਆਪਣੀ ਮੌਜੂਦਾ 75 ਲੱਖ ਰੁਪਏ ਦੀ ਫੀਸ 'ਤੇ ਹੀ ਲਖਨਊ ਤੋਂ ਰਾਜਸਥਾਨ ਰਾਇਲਜ਼ 'ਚ ਸ਼ਾਮਲ ਹੋਏ ਹਨ।

ਦੂਜੇ ਪਾਸੇ, ਇੰਗਲਿਸ਼ ਆਲਰਾਊਂਡਰ ਸੈਮ ਕਰਨ ਆਪਣੀ ਮੌਜੂਦਾ 2.4 ਕਰੋੜ ਰੁਪਏ ਦੀ ਫੀਸ 'ਤੇ ਰਾਜਸਥਾਨ ਰਾਇਲਜ਼ ਤੋਂ ਲਖਨਊ ਸੁਪਰ ਜਾਇੰਟਸ ਚਲੇ ਗਏ ਹਨ। IPL ਕਰੀਅਰ 'ਚ ਹੁਣ ਤੱਕ 59 ਵਿਕਟਾਂ ਅਤੇ 997 ਦੌੜਾਂ ਬਣਾਉਣ ਵਾਲੇ ਕੁਰਨ ਦੇ ਆਉਣ ਨਾਲ ਰਿਸ਼ਭ ਪੰਤ ਦੇ ਜਾਣ ਤੋਂ ਬਾਅਦ ਲਖਨਊ ਦੇ ਮਿਡਲ ਆਰਡਰ ਅਤੇ ਗੇਂਦਬਾਜ਼ੀ ਨੂੰ ਬੈਲੇਂਸ ਮਿਲੇਗਾ।

ਇਹ ਵੀ ਪੜ੍ਹੋ- IND vs NZ ਟੈਸਟ ਸੀਰੀਜ਼ ਤੋਂ ਪਹਿਲਾਂ ਧਾਕੜ ਖਿਡਾਰੀ ਦੇ ਹੱਥ ਦੀ ਟੁੱਟੀ ਹੱਡੀ ! ਪੂਰੀ ਸੀਰੀਜ਼ 'ਚੋਂ ਹੋਇਆ ਬਾਹਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News