ਜੈਵਲਿਨ ਥ੍ਰੋ 'ਚ ਅੱਠਵੇ ਸਥਾਨ 'ਤੇ ਰਹੀ ਭਾਰਤੀ ਐਥਲੀਟ ਅਨੂੰ ਰਾਣੀ

Thursday, Oct 03, 2019 - 10:52 AM (IST)

ਜੈਵਲਿਨ ਥ੍ਰੋ 'ਚ ਅੱਠਵੇ ਸਥਾਨ 'ਤੇ ਰਹੀ ਭਾਰਤੀ ਐਥਲੀਟ ਅਨੂੰ ਰਾਣੀ

ਸਪੋਰਸਟ ਡੈਸਕ— ਭਾਰਤ ਦੀ ਮਹਿਲਾ ਐਥਲੀਟ ਅਨੂੰ ਰਾਣੀ ਨੇ ਸ਼ਲਾਘਾਯੋਗ ਪ੍ਰਦਰਸ਼ਨ ਨਾਲ ਆਪਣਾ ਹੀ ਰਾਸ਼ਟਰੀ ਰਿਕਾਰਡ ਤੋੜ ਕੇ ਵਰਲਡ ਅਥਲੈਟਿਕਸ ਚੈਂਪੀਅਨਸ਼ਿਪ 'ਚ ਜੈਵਲਿਨ ਥ੍ਰੋ ਮੁਕਾਬਲੇ ਦੇ ਫਾਈਨਲ 'ਚ ਥਾਂ ਬਣਾਈ ਪਰ ਮੰਗਲਵਾਰ ਰਾਤ ਨੂੰ ਉਹ ਫਾਈਨਲ 'ਚ ਨਿਰਾਸ਼ਾਜਨਕ ਪ੍ਰਦਰਸ਼ਨ ਕਰਦੀ ਹੋਈ ਅੱਠਵੇਂ ਸਥਾਨ 'ਤੇ ਰਹੀ। ਅਨੂ ਨੇ ਕੁਆਲੀਫਿਕੇਸ਼ਨ ਰਾਉਂਡ 'ਚ ਆਪਣੇ ਗਰੁੱਪ ਏ 'ਚ 62.43 ਮੀਟਰ ਦੀ ਥ੍ਰੋ ਸੁੱਟ ਕੇ ਆਪਣਾ ਰਾਸ਼ਟਰੀ ਰਿਕਾਰਡ ਤੋੜਿਆ ਸੀ ਪਰ ਫਾਈਨਲ 'ਚ ਆਪਣਾ ਪ੍ਰਦਰਸ਼ਨ ਦੋਹਰਾ ਨਹੀਂ ਸਕੀ ਅਤੇ 12 ਐਥਲੀਟਾਂ 'ਚੋਂ ਅੱਠਵੇਂ ਸਥਾਨ 'ਤੇ ਰਹੀ।PunjabKesari ਅਨੂੰ ਰਾਣੀ ਫਾਈਨਲ 'ਚ ਦੀ ਬੈਸਟ ਥ੍ਰੋ 61.12 ਮੀਟਰ ਸੀ। ਜੇਕਰ ਅਨੂ ਆਪਣਾ ਬੈਸਟ ਪ੍ਰਦਰਸ਼ਨ ਦੋਹਰਾ ਵੀ ਦਿੰਦੀ ਤਾਂ ਉਸ ਨੂੰ ਸੱਤਵਾਂ ਸਥਾਨ ਮਿਲਣਾ ਸੀ। ਭਾਰਤੀ ਮਹਿਲਾ ਐਥਲੀਟ ਅਨੂੰ ਰਾਣੀ ਨੇ ਪਹਿਲੀ ਕੋਸ਼ਿਸ਼ 'ਚ 59.25 ਮੀਟਰ, ਦੂਜੀ ਕੋਸ਼ਿਸ਼ 'ਚ 61.12, ਤੀਜੀ ਕੋਸ਼ਿਸ਼ 'ਚ 60.20 ਮੀਟਰ, ਚੌਥੀ ਕੋਸ਼ਿਸ਼ 'ਚ 60.40 ਮੀਟਰ, ਪੰਜਵੀਂ ਕੋਸ਼ਿਸ਼ 'ਚ 58.49 ਮੀਟਰ ਅਤੇ ਛੇਵੀਂ ਕੋਸ਼ਿਸ਼ 'ਚ 57 ਮੀਟਰ ਤੱਕ ਥ੍ਰੋ ਸੁੱਟੀ ਸੀ।


Related News