ਅੰਕਿਤਾ ਨੇ ਜਿੱਤੇ ਮੁਕਾਬਲੇ, ਭਾਰਤ ਨੇ ਥਾਈਲੈਂਡ ਨੂੰ 2-1 ਨਾਲ ਹਰਾਇਆ

Friday, Feb 08, 2019 - 02:05 AM (IST)

ਅੰਕਿਤਾ ਨੇ ਜਿੱਤੇ ਮੁਕਾਬਲੇ, ਭਾਰਤ ਨੇ ਥਾਈਲੈਂਡ ਨੂੰ 2-1 ਨਾਲ ਹਰਾਇਆ

ਅਸਤਾਨਾ— ਭਾਰਤ ਨੇ ਅੰਕਿਤਾ ਰੈਨਾ ਦੇ ਸਿੰਗਲ ਤੇ ਡਬਲਜ਼ ਦੋਵੇਂ ਮੈਚ ਜਿੱਤ ਕੇ ਵੀਰਵਾਰ ਨੂੰ ਇੱਥੇ ਫੈੱਡ ਕੱਪ ਦੇ ਸ਼ੁਰੂਆਤੀ ਮੁਕਾਬਲੇ 'ਚ ਹੇਠਲੀ ਰੈਂਕਿੰਗ 'ਤੇ ਕਬਜ਼ਾ ਥਾਈਲੈਂਡ 'ਤੇ 2-1 ਨਾਲ ਜਿੱਤ ਹਾਸਲ ਕੀਤੀ। ਕੋਰਟ 'ਤੇ ਪਹਿਲੇ ਉਤਰਣ ਵਾਲੀ ਕਰਮਨ ਕੌਰ ਥਾਂਡੀ (211 ਰੈਂਕਿੰਗ) ਨੂੰ ਨੁਦਿੰਡਾ ਲੁਆਂਗਨਾਮ (712 ਰੈਂਕਿੰਗ) ਨਾਲ 2-6, 6-3, 3-6 ਨਾਲ ਹਰਾਇਆ। ਇਸ ਤੋਂ ਬਾਅਦ ਟੀਮ ਨੂੰ ਵਾਪਸੀ ਦਿਵਾਉਣ ਦੀ ਜ਼ਿੰਮੇਵਾਰੀ ਦੇਸ਼ ਦੀ ਨੰਬਰ ਇਕ ਖਿਡਾਰਨ ਅੰਕਿਤਾ 'ਤੇ ਆ ਗਈ, ਜਿਸ ਨੇ ਦੂਸਰੇ ਸਿੰਗਲ 'ਚ ਪੀਯੰਗਟਾਰਨ ਪਿਲਪੁਏਚ 'ਤੇ 6-7, 6-2, 6-4 ਨਾਲ ਜਿੱਤ ਦਰਜ ਕੀਤੀ। ਹੁਣ ਦੋਵੇਂ ਟੀਮਾਂ 1-1 ਦੀ ਬਰਾਬਰੀ 'ਤੇ ਸੀ। ਕਪਤਾਨ ਵਿਸ਼ਾਲ ਉੱਪਲ ਨੇ ਦੋਵੇਂ ਸਿੰਗਲ ਖਿਡਾਰੀਆਂ ਨੂੰ ਖੇਡਾਉਣ ਦਾ ਫੈਸਲਾ ਕੀਤਾ। ਅੰਕਿਤਾ ਤੇ ਕਰਮਨ ਨੇ ਮਿਲ ਕੇ 2 ਘੰਟੇ 38 ਮਿੰਟ ਤੱਕ ਮੈਚ 'ਚ ਪੀਯੰਗਟਾਰਨ ਤੇ ਨੁਦਿੰਡਾ ਦੀ ਜੋੜੀ ਨੂੰ 6-4, 6-7, 7-5 ਨਾਲ ਹਰਾਇਆ। ਭਾਰਤ ਹੁਣ ਸ਼ੁੱਕਰਵਾਰ ਨੂੰ ਕਜ਼ਾਖਿਸਤਾਨ ਨਾਲ ਖੇਡੇਗਾ।


Related News