ਭਾਰਤ ਨਾਲੋਂ ਕ੍ਰੋਏਸ਼ੀਆ ਕੋਰੋਨਾ ਸੰਕਟ ਵਿਚ ਜ਼ਿਆਦਾ ਸੁਰੱਖਿਆ ਤੇ ਤਿਆਰੀ ਦੇ ਲਿਹਾਜ਼ ਨਾਲ ਬਿਹਤਰ : ਮੌਦਗਿਲ

05/09/2021 4:57:49 PM

ਸਪੋਰਟਸ ਡੈਸਕ- ਟੋਕੀਓ ਓਲੰਪਿਕ ਜਾਣ ਵਾਲੀ ਭਾਰਤ ਦੀ ਰਾਈਫ਼ਲ ਨਿਸ਼ਾਨੇਬਾਜ਼ ਅੰਜੁਮ ਮੌਦਗਿਲ ਦਾ ਕਹਿਣਾ ਹੈ ਕਿ ਕੋਰੋਨਾ ਸੰਕਟ ਨਾਲ ਜੂਝ ਰਹੇ ਭਾਰਤ ਦੀ ਬਜਾਏ ਕ੍ਰੋਏਸ਼ੀਆ ਵਿਚ ਖੇਡਾਂ ਦੀ ਤਿਆਰੀ ਕਰਨਾ ਸੁਰੱਖਿਅਤ ਹੋਵੇਗਾ। ਓਲੰਪਿਕ ਜਾਣ ਵਾਲੀ ਭਾਰਤੀ 15 ਮੈਂਬਰੀ ਟੀਮ 11 ਮਈ ਨੂੰ ਜਗਰੇਬ ਰਵਾਨਾ ਹੋਵੇਗੀ ਜਿੱਥੋਂ ਉਹ ਸਿੱਧਾ ਟੋਕੀਓ ਚਲੀ ਜਾਵੇਗੀ। ਟੋਕੀਓ ਓਲੰਪਿਕ 23 ਜੁਲਾਈ ਤੋਂ ਸ਼ੁਰੂ ਹੋਣਗੇ। ਕ੍ਰੋਏਸ਼ੀਆ ਵਿਚ ਨਿਸ਼ਾਨੇਬਾਜ਼ 20 ਮਈ ਤੋਂ ਛੇ ਜੂਨ ਤਕ ਯੂਰਪੀ ਚੈਂਪੀਅਨਸ਼ਿਪ ਤੇ 22 ਜੂਨ ਤੋਂ ਤਿੰਨ ਜੁਲਾਈ ਤਕ ਵਿਸ਼ਵ ਕੱਪ ਵਿਚ ਹਿੱਸਾ ਲੈਣਗੇ।

ਇਹ ਵੀ ਪਡ਼੍ਹੋ ਸੁਨੀਲ ਗਾਵਸਕਰ ਨੇ ਦੱਸਿਆ ਸ਼ੁਭਮਨ ਗਿੱਲ ਦੀ ਖ਼ਰਾਬ ਬੱਲੇਬਾਜ਼ੀ ਦਾ ਮੁੱਖ ਕਾਰਨ

ਮੌਦਗਿਲ ਨੇ ਕਿਹਾ ਕਿ ਭਾਰਤ ਵਿਚ ਅਭਿਆਸ ਕਰਨਾ ਸਹੀ ਨਹੀਂ ਹੈ। ਮੇਰੇ ਕੋਲ 50 ਮੀਟਰ ਰਾਈਫਲ ਥ੍ਰੀ ਪੋਜ਼ੀਸ਼ਨਜ਼ ਲਈ ਨਿੱਜੀ ਅਭਿਆਸ ਰੇਂਜ ਨਹੀਂ ਹੈ। ਮੈਨੂੰ ਦਿੱਲੀ ਜਾਂ ਪੁਣੇ ਜਾਣਾ ਪਵੇਗਾ ਜੋ ਮੌਜੂਦਾ ਹਾਲਾਤ ਵਿਚ ਸੁਰੱਖਿਅਤ ਨਹੀਂ ਹੈ। ਕ੍ਰੋਏਸ਼ੀਆ ਮੌਜੂਦਾ ਹਾਲਾਤ ਵਿਚ ਭਾਰਤ ਤੋਂ ਕਿਤੇ ਬਿਹਤਰ ਹੈ ਤੇ ਟੀਮ ਨਾਲ ਰਹਿਣ ਨਾਲ ਵੀ ਆਤਮ ਵਿਸ਼ਵਾਸ ਆਉਂਦਾ ਹੈ। ਘਰ ਤੋਂ ਤਿੰਨ ਮਹੀਨੇ ਦੂਰ ਰਹਿਣ ਵਿਚ ਕੋਈ ਪਰੇਸ਼ਾਨੀ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਭਾਰਤੀ ਟੀਮ ਕ੍ਰੋਏਸ਼ੀਆ ਪੁੱਜਣ ਤੋਂ ਬਾਅਦ ਸੱਤ ਦਿਨ ਕੁਆਰੰਟਾਈਨ ਵਿਚ ਰਹੇਗੀ। ਟੀਮ 17 ਜੁਲਾਈ ਨੂੰ ਟੋਕੀਓ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸਾਈ ਨੇ ਸਾਡੇ ਲਈ ਚਾਰਟਰਡ ਉਡਾਣ ਦਾ ਇੰਤਜ਼ਾਮ ਕੀਤਾ ਹੈ ਤੇ ਉਥੇ ਬਾਇਓ ਬਬਲ ਵੀ ਬਣਾਇਆ ਗਿਆ ਹੈ। ਮੌਦਗਿਲ ਨੇ ਕਿਹਾ ਕਿ ਲੰਬੇ ਕੋਰੋਨਾ ਬ੍ਰੇਕ ਤੋਂ ਬਾਅਦ ਇਕ ਟੀਮ ਦੇ ਰੂਪ ਵਿਚ ਅਭਿਆਸ ਕਰਨ ਨਾਲ ਨਿਸ਼ਾਨੇਬਾਜ਼ਾਂ ਦਾ ਆਤਮ ਵਿਸ਼ਵਾਸ ਵਧੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News