ਲਾਹਿੜੀ ਨੇ ਕਵਿਕੇਨ ਲੋਂਸ ਪੀ.ਜੀ.ਏ. ਪ੍ਰਤੀਯੋਗਿਤਾ ''ਚ ਚੰਗੀ ਸ਼ੁਰੂਆਤ ਕੀਤੀ

Saturday, Jun 30, 2018 - 12:18 PM (IST)

ਲਾਹਿੜੀ ਨੇ ਕਵਿਕੇਨ ਲੋਂਸ ਪੀ.ਜੀ.ਏ. ਪ੍ਰਤੀਯੋਗਿਤਾ ''ਚ ਚੰਗੀ ਸ਼ੁਰੂਆਤ ਕੀਤੀ

ਪੋਟੋਮੈਕ— ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਨੇ ਕਵਿਕੇਨ ਲੋਨਸ ਨੈਸ਼ਨਲ ਚੈਂਪੀਅਨਸ਼ਿਪ ਦੇ ਪਹਿਲੇ ਦੌਰ 'ਚ ਸ਼ੁੱਕਰਵਾਰ ਨੂੰ ਇੱਥੇ ਤਿੰੰਨ ਅੰਡਰ 67 ਦਾ ਕਾਰਡ ਖੇਡ ਕੇ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਇਸ ਸ਼ਾਨਦਾਰ ਪ੍ਰਦਰਸ਼ਨ ਦੇ ਬਾਅਦ ਵੀ ਉਹ ਸੰਯੁਕਤ ਤੌਰ 'ਤੇ 10ਵੇਂ ਸਥਾਨ 'ਤੇ ਰਹੇ।

ਪਿਛਲੇ ਹਫਤੇ ਟ੍ਰੈਵਲਰਸ ਚੈਂਪੀਅਨਸ਼ਿਪ 'ਚ ਚੋਟੀ 'ਤੇ ਰਹੇ ਲਾਹਿੜੀ 17ਵੇਂ ਹੋਲ 'ਚ ਬਰਡੀ ਕਰਨ ਦਾ ਆਸਾਨ ਮੌਕਾ ਗੁਆ ਬੈਠੇ ਨਹੀਂ ਤਾਂ ਉਨ੍ਹਾਂ ਦਾ ਸਕੋਰ ਹੋਰ ਵੀ ਬਿਹਤਰ ਹੁੰਦਾ। ਅਮਰੀਕਾ ਦੇ ਐਂਡ੍ਰਿਊ ਲੈਂਡ੍ਰੀ ਅਤੇ ਜੇ.ਜੇ. ਸਪੌਨ 7 ਅੰਡਰ 63 ਦੇ ਕਾਰਡ ਦੇ ਨਾਲ ਸੰਯੁਕਤ ਤੌਰ 'ਤੇ ਪਹਿਲੇ ਸਥਾਨ 'ਤੇ ਹਨ।


Related News