IPL ''ਚ ਧੋਨੀ ਦਾ ਪ੍ਰਦਰਸ਼ਨ ਹੀ ਤੈਅ ਕਰੇਗਾ ਉਨ੍ਹਾਂ ਦੀ T-20 WC ਲਈ ਚੋਣ

12/31/2019 2:37:05 PM

ਸਪੋਰਟਸ ਡੈਸਕ— ਭਾਰਤ ਦੇ ਮਹਾਨ ਕਪਤਾਨ ਰਹਿ ਚੁੱਕੇ ਮਹਿੰਦਰ ਸਿੰਘ ਧੋਨੀ ਵਰਲਡ ਕੱਪ 2019 ਦੇ ਬਾਅਦ ਤੋਂ ਟੀਮ ਇੰਡੀਆ 'ਚੋਂ ਬਾਹਰ ਹਨ। ਹਰ ਪਾਸੇ ਇਕੋ ਹੀ ਚਰਚਾ ਹੈ ਕਿ ਧੋਨੀ ਟੀ-20 ਵਰਲਡ ਕੱਪ 'ਚ ਭਾਰਤੀ ਟੀਮ ਦਾ ਹਿੱਸਾ ਰਹਿਣਗੇ ਜਾਂ ਨਹੀਂ। ਇਕ ਪਾਸੇ ਜਿੱਥੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਪ੍ਰਧਾਨ ਸੌਰਭ ਗਾਂਗੁਲੀ ਨੇ ਧੋਨੀ ਦੇ ਭਵਿੱਖ ਨੂੰ ਲੈ ਕੇ ਕਿਹਾ ਕਿ ਇਹ ਸਭ ਧੋਨੀ 'ਤੇ ਨਿਰਭਰ ਹੈ ਕਿ ਉਹ ਖੇਡਣਾ ਚਾਹੁੰਦੇ ਹਨ ਜਾਂ ਨਹੀਂ।
PunjabKesari
ਹੁਣ ਭਾਰਤ ਦੇ ਸਪਿਨਰ ਅਤੇ ਸਾਬਕਾ ਕੋਚ ਅਨਿਲ ਕੁੰਬਲੇ ਨੇ ਧੋਨੀ ਦੇ ਭਵਿੱਖ ਨੂੰ ਲੈ ਕੇ ਇਕ ਵੱਡੀ ਗੱਲ ਕਹੀ ਹੈ। ਕੁਬੰਲੇ ਦਾ ਮੰਨਣਾ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2020 'ਚ ਧੋਨੀ ਦਾ ਪ੍ਰਦਰਸ਼ਨ ਹੀ ਉਨ੍ਹਾਂ ਦੇ ਭਵਿੱਖ ਨੂੰ ਤੈਅ ਕਰੇਗਾ। ਕੁੰਬਲੇ ਦਾ ਮੰਨਣਾ ਹੈ ਕਿ ਜੇਕਰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 'ਚ ਧੋਨੀ ਸ਼ਾਨਦਾਰ ਪ੍ਰਦਰਸ਼ਨ ਕਰ ਸਕੇ ਤਾਂ ਟੀਮ ਮੈਨੇਜਮੈਂਟ ਤੇ ਚੋਣਕਰਤਾ ਧੋਨੀ ਨੂੰ ਲੈ ਕੇ ਸੋਚ ਸਕਦੇ ਹਨ ਪਰ ਇਹ ਸਭ ਟੀਮ ਮੈਨੇਜਮੈਂਟ 'ਤੇ ਨਿਰਭਰ ਹੈ ਕਿ ਉਹ ਧੋਨੀ ਦੀ ਸਰਵਿਸ ਟੀ-20 ਵਰਲਡ ਕੱਪ 'ਚ ਚਾਹੁੰਦੇ ਹਨ ਜਾਂ ਨਹੀਂ। ਵੈਸੇ ਅਨਿਲ ਕੁੰਬਲੇ ਨੇ ਕਿਹਾ ਕਿ ਭਾਰਤੀ ਟੀਮ ਮੈਨੇਜਮੈਂਟ ਨੂੰ ਬਦਲਾਂ ਦੀ ਭਾਲ ਜਾਰੀ ਰੱਖਣੀ ਚਾਹੀਦੀ ਹੈ। ਕੁੰਬਲੇ ਦਾ ਮੰਨਣਾ ਹੈ ਕਿ ਦੂਜੇ ਵਿਕਟਕੀਪਰ ਦੀ ਚੋਣ ਟੀਮ ਨੂੰ ਟੀ-20 ਵਰਲਡ ਕੱਪ ਦੇ 10-12 ਮੈਚ ਤੋਂ ਪਹਿਲਾਂ ਹੀ ਕਰਨੀ ਚਾਹੀਦੀ ਹੈ।


Tarsem Singh

Content Editor

Related News