ਵਾਸ਼ਿੰਗਟਨ ਓਪਨ ''ਚ ਪਸੀਨਾ ਵਹਾ ਕੇ ਜਿੱਤੇ ਮਰੇ

Tuesday, Jul 31, 2018 - 04:24 PM (IST)

ਵਾਸ਼ਿੰਗਟਨ ਓਪਨ ''ਚ ਪਸੀਨਾ ਵਹਾ ਕੇ ਜਿੱਤੇ ਮਰੇ

ਵਾਸ਼ਿੰਗਟਨ— ਸਾਬਕਾ ਨੰਬਰ ਇਕ ਟੈਨਿਸ ਖਿਡਾਰੀ ਬ੍ਰਿਟੇਨ ਦੇ ਐਂਡੀ ਮਰੇ ਨੇ ਸ਼ੁਰੂਆਤ 'ਚ ਲੜਖੜਾਉਣ ਦੇ ਬਾਅਦ ਅਮਰੀਕਾ ਦੇ ਮੈਕੇਂਜੀ ਮੈਕਡੋਨਾਲਡ ਨੂੰ ਤਿੰਨ ਸੈੱਟਾਂ ਦੇ ਸੰਘਰਸ਼ 'ਚ 3-6, 6-4, 7-5 ਨਾਲ ਹਰਾ ਕੇ ਵਾਸ਼ਿੰਗਟਨ ਓਪਨ ਟੈਨਿਸ ਟੂਰਨਾਮੈਂਟ ਦੇ ਪਹਿਲੇ ਦੌਰ ਦਾ ਮੈਚ ਜਿੱਤਿਆ। ਜਨਵਰੀ 'ਚ ਕਮਰ ਦੀ ਸੱਟ ਨਾਲ ਜੂਝਣ ਦੇ ਬਾਅਦ ਫਿਰ ਤੋਂ ਸੰਸਾਰਕ ਟੈਨਿਸ 'ਚ ਵਾਪਸੀ 'ਚ ਲੱਗੇ ਮਰੇ ਨੂੰ ਮੀਂਹ ਨਾਲ ਪ੍ਰਭਾਵਿਤ ਪਹਿਲੇ ਰਾਊਂਡ ਦੇ ਮੈਚ 'ਚ ਕੁਝ ਸੰਘਰਸ਼ ਕਰਨਾ ਪਿਆ ਅਤੇ ਉਹ ਤਿੰਨ ਸਰਵਿਸ ਗੇਮ ਗੁਆਉਣ ਦੇ ਬਾਅਦ ਪਹਿਲਾ ਸੈੱਟ 3-6 ਨਾਲ ਹਾਰ ਗਏ।

ਦੂਜੇ ਸੈੱਟ 'ਚ ਵੀ ਅਮਰੀਕਾ ਦੇ ਖਿਡਾਰੀ ਨੇ ਮਰੇ ਦੀ ਸਰਵਿਸ ਬ੍ਰੇਕ ਕਰ ਕੇ 5-4 ਦੀ ਬੜ੍ਹਤ ਬਣਾਈ। ਤਿੰਨ ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਮਰੇ ਨੇ ਫਿਰ ਦੂਜੇ ਸੈੱਟ 'ਚ ਵਾਪਸੀ ਕੀਤੀ ਜਦਕਿ ਵਿੰਬਲਡਨ 'ਚ ਅੰਤਿਮ-16 'ਚ ਪਹੁੰਚੇ ਮੈਕਡੋਨਾਲਡ ਫੈਸਲਾਕੁੰਨ ਸੈੱਟ 'ਚ ਗਲਤੀ ਕਰ ਬੈਠੇ। ਮਰੇ ਹੁਣ ਦੂਜੇ ਦੌਰ 'ਚ ਹਮਵਤਨ ਕਾਈਲ ਐਡਮੰਡ ਦੇ ਖਿਲਾਫ ਖੇਡਣਗੇ ਜਿਨ੍ਹਾਂ ਖਿਲਾਫ ਉਨ੍ਹਾਂ ਦਾ 2-1 ਦਾ ਕਰੀਅਰ ਰਿਕਾਰਡ ਰਿਹਾ ਹੈ। 23 ਸਾਲ ਦੇ ਐਡਮੰਡ ਨੇ ਪਿਛਲੇ ਮਹਨੇ ਦੀ ਈਸਟਬੋਰਨ ਇੰਟਰਨੈਸ਼ਨਲ ਟੂਰਨਾਮੈਂਟ 'ਚ ਮਰੇ ਨੂੰ ਲਗਾਤਾਰ ਸੈੱਟਾਂ 'ਚ ਹਰਾਇਆ ਸੀ।


Related News