ਸੁਖਦਾਈ ਨਹੀਂ ਰਹੀ ਐਂਡੀ ਮਰੇ ਦੀ ਸਿੰਗਲਜ਼ ਵਾਪਸੀ
Wednesday, Aug 14, 2019 - 02:12 AM (IST)

ਵਾਸ਼ਿੰਗਟਨ- 3 ਵਾਰ ਦੀ ਗ੍ਰੈਂਡ ਸਲੈਮ ਜੇਤੂ ਬ੍ਰਿਟੇਨ ਦੇ ਐਂਡੀ ਮਰੇ ਦੀ ਸਿੰਗਲਜ਼ ਵਿਚ ਵਾਪਸੀ ਸੁਖਦਾਈ ਨਹੀਂ ਰਹੀ ਤੇ ਉਹ ਯੂ. ਐੱਸ. ਓਪਨ ਦੀ ਤਿਆਰੀ ਟੂਰਨਾਮੈਂਟ ਸਿਨਸਿਨਾਟੀ ਮਾਸਟਰਸ ਵਿਚ ਰਿਚਰਡ ਗਾਸਕੇ ਹੱਥੋਂ ਆਪਣਾ ਮੁਕਾਬਲਾ ਹਾਰ ਕੇ ਪਹਿਲੇ ਹੀ ਦੌਰ ਵਿਚੋਂ ਹੋ ਗਿਆ।
ਸਿਨਸਿਨਾਟੀ ਮਾਸਟਰਸ ਵਿਚ ਦੋ ਵਾਰ ਦੇ ਜੇਤੂ ਰਹੇ ਰਿਚਰਡ ਨੇ ਮਰੇ ਨੂੰ ਲਗਾਤਾਰ ਸੈੱਟਾਂ ਵਿਚ 6-4, 6-4 ਨਾਲ ਹਰਾ ਦਿੱਤਾ। ਇਸਦੇ ਨਾਲ ਹੀ ਮਰੇ ਦੀ ਸਿੰਗਲਜ਼ ਪ੍ਰਤੀਯੋਗਿਤਾਵਾਂ ਵਿਚ ਵਾਪਸੀ ਸੁਖਦਾਈ ਨਹੀਂ ਰਹੀ।