ਸੱਟ ਕਾਰਨ ਆਸਟਰੇਲੀਆ ਓਪਨ ਤੋਂ ਹਟੇ ਮਰੇ

Sunday, Dec 29, 2019 - 12:04 PM (IST)

ਸੱਟ ਕਾਰਨ ਆਸਟਰੇਲੀਆ ਓਪਨ ਤੋਂ ਹਟੇ ਮਰੇ

ਸਪੋਰਟਸ ਡੈਸਕ— ਬ੍ਰਿਟੇਨ ਦੇ ਸਟਾਰ ਟੈਨਿਸ ਖਿਡਾਰੀ ਐਂਡੀ ਮਰੇ ਸੱਟ ਕਾਰਨ ਅਗਲੇ ਮਹੀਨੇ ਹੋਣ ਵਾਲੇ ਸਾਲ ਦੇ ਪਹਿਲੇ ਗ੍ਰੈਂਡਸਲੈਮ ਆਸਟਰੇਲੀਆ ਓਪਨ ਤੋਂ ਹੱਟ ਗਏ ਹਨ। ਸਕਾਟਲੈਂਡ ਦੇ 32 ਸਾਲਾ ਮਰੇ ਨੂੰ ਪਿਛਲੇ ਮਹੀਨੇ ਡੇਵਿਸ ਕੱਪ 'ਚ ਬ੍ਰਿਟੇਨ ਵੱਲੋਂ ਖੇਡਦੇ ਹੋਏ ਚੂਲੇ ਦੇ ਕੋਲ ਸੱਟ ਲੱਗੀ ਸੀ। ਮਰੇ ਨੇ ਸ਼ਨੀਵਾਰ ਨੂੰ ਕਿਹਾ, ''ਚੋਟੀ ਦੇ ਪੱਧਰ 'ਤੇ ਖੇਡਣ ਲਈ ਖੁਦ ਨੂੰ ਤਿਆਰ ਕਰਨ 'ਚ ਮੈਂ ਕਾਫੀ ਮਿਹਨਤ ਕੀਤੀ ਸੀ ਅਤੇ ਜਨਵਰੀ 'ਚ ਆਸਟਰੇਲੀਆ ਓਪਨ 'ਚ ਨਹੀਂ ਖੇਡ ਸਕਣਾ ਬੇਹੱਦ ਨਿਰਾਸ਼ਾਜਨਕ ਹੈ।''
PunjabKesari
ਉਨ੍ਹਾਂ ਕਿਹਾ, ''ਇਸ ਸਾਲ ਆਸਟਰੇਲੀਆ ਓਪਨ ਦੇ ਬਾਅਦ ਮੈਨੂੰ ਮੁੜ ਖੇਡਣ ਦਾ ਯਕੀਨ ਨਹੀਂ ਸੀ। ਇਹੋ ਕਾਰਨ ਹੈ ਕਿ ਮੈਂ ਮੁੜ ਆਸਟਰੇਲੀਆ ਆਉਣ ਅਤੇ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਨੂੰ ਲੈ ਕੇ ਰੋਮਾਂਚਤ ਸੀ। ਪਰ ਹੁਣ ਮੈਂ ਹੋਰ ਜ਼ਿਆਦਾ ਨਿਰਾਸ਼ ਹਾਂ।'' ਮਰੇ ਨੇ ਕਿਹਾ, ''ਬਦਕਿਸਮਤੀ ਨਾਲ ਹਾਲ ਹੀ 'ਚ ਮੈਨੂੰ ਸੱਟ ਲੱਗੀ ਅਤੇ ਸਾਵਧਾਨੀ ਦੇ ਤੌਰ 'ਤੇ ਕੋਰਟ 'ਤੇ ਦੁਬਾਰਾ ਉਤਰਨ ਤੋਂ ਪਹਿਲਾਂ ਮੈਨੂੰ ਇਸ 'ਤੇ ਕੰਮ ਕਰਨਾ ਹੋਵੇਗਾ।'' ਇਸ ਸਾਲ ਜਨਵਰੀ 'ਚ ਆਪਰੇਸ਼ਨ ਦੇ ਬਾਅਦ ਮਰੇ ਨੂੰ ਉਮੀਦ ਸੀ ਕਿ ਉਹ ਅਗਲੇ ਸਾਲ ਆਸਟਰੇਲੀਆ ਓਪਨ ਦੇ ਨਾਲ ਵਾਪਸੀ ਕਰਨਗੇ।


author

Tarsem Singh

Content Editor

Related News