ਵੈਸਟਇੰਡੀਜ਼ ਦੇ ਆਲਰਾਊਂਡਰ ਆਂਦਰੇ ਰਸੇਲ ਦੇ ਘਰ ਆਈ ਨੰਨ੍ਹੀ ਪਰੀ, ਸ਼ੇਅਰ ਕੀਤੀ ਤਸਵੀਰ
Friday, Jan 24, 2020 - 11:05 AM (IST)

ਸਪੋਰਟਸ ਡੈਸਕ— ਵੈਸਟਇੰਡੀਜ਼ ਦੀ ਟੀਮ ਦੇ ਸਟਾਰ ਆਲਰਾਊਂਡਰ ਆਂਦਰੇ ਰਸੇਲ ਪਿਤਾ ਬਣ ਗਏ ਹਨ। ਉਨ੍ਹਾਂ ਦੀ ਪਤਨੀ ਜੈਸਿਮ ਲੋਰਾ ਨੇ ਇਕ ਪਿਆਰੀ ਧੀ ਨੂੰ ਜਨਮ ਦਿੱਤਾ ਹੈ। ਕੈਰੇਬੀਅਨ ਸਟਾਰ ਨੇ ਇੰਸਟਾਗ੍ਰਾਮ ਦੇ ਜ਼ਰੀਏ ਇਹ ਖੁਸ਼ਖਬਰੀ ਦਿੱਤੀ ਹੈ। ਉਨ੍ਹਾਂ ਆਪਣੀ ਧੀ ਦਾ ਹੱਥ ਫੜਕੇ ਇੱਕ ਫੋਟੋ ਸਾਂਝੀ ਕੀਤੀ ਅਤੇ ਲਿਖਿਆ, 'ਇਸ ਦੁਨੀਆਂ ਵਿੱਚ ਅਮਾਇਆ ਦਾ ਸਵਾਗਤ ਹੈ। ਰੱਬ ਹਰ ਵੇਲੇ ਸਹੀ ਹੁੰਦਾ ਹੈ। ਇਸ ਨੰਨ੍ਹੀ ਪਰੀ ਦੇ ਲਈ ਰੱਬ ਦਾ ਬਹੁਤ ਬਹੁਤ ਧੰਨਵਾਦ।'
ਰਸੇਲ ਨੇ ਆਪਣੀ ਪੋਸਟ ਚ ਲਿਖਿਆ, “ਤਾਂ ਇਹ ਬੇਬੀ ਗਰਲ ਹੈ।'' ਮੇਰੀ ਜਿੰਦਗੀ ਦਾ ਇੱਕ ਹੋਰ ਤੋਹਫਾ, ਇਹ ਮਾਇਨੇ ਨਹੀਂ ਰੱਖਦਾ ਕਿ ਉਹ ਕੁੜੀ ਹੈ ਜਾਂ ਮੁੰਡਾ, ਮੈਂ ਉਪਰ ਵਾਲੇ ਨੂੰ ਸਿਰਫ ਇਹੀ ਅਰਦਾਸ ਕਰ ਰਿਹਾ ਹਾਂ ਕਿ ਉਹ ਤੰਦਰੁਸਤ ਰਹੇ।”ਆਂਦਰੇ ਰਸੇਲ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਵਿਚ ਕੋਲਕਾਤਾ ਨਾਈਟ ਰਾਈਡਰਜ਼ ਲਈ ਖੇਡਦੇ ਹਨ ਅਤੇ ਭਾਰਤ ਚ ਇਕ ਬਹੁਤ ਮਸ਼ਹੂਰ ਕ੍ਰਿਕਟਰ ਵੀ ਹਨ। ਰਸੇਲ ਨੇ ਇਸ ਸਾਲ ਆਈ. ਪੀ. ਐਲ. ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਅਤੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਵਆਪਣੇ ਤੌਰ 'ਤੇ ਕਈ ਮੈਚ ਜਿੱਤਣ ਵਿਚ ਸਹਾਇਤਾ ਕੀਤੀ ਸੀ।