ਆਂਧਰਾ ਦੇ ਮੁੱਖ ਮੰਤਰੀ ਨੇ ਤੀਰਅੰਦਾਜ਼ ਸੁਰੇਖਾ ਨੂੰ ਕੀਤਾ ਸਨਮਾਨਿਤ
Tuesday, Dec 31, 2019 - 10:14 PM (IST)

ਅਮਰਾਵਤੀ— ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ ਐੱਸ. ਜਗਨ ਮੋਹਨ ਰੈੱਡੀ ਨੇ ਇਸ ਸਾਲ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਮਹਿਲਾ ਤੀਰਅੰਦਾਜ਼ ਵੇਨਮ ਜੋਤੀ ਸੁਰੇਖਾ ਨੂੰ ਮੰਗਲਵਾਰ ਸਨਮਾਨਿਤ ਕੀਤਾ। ਸੁਰੇਖਾ ਨੇ ਇਸ ਸਾਲ ਬੈਂਕਾਕ 'ਚ 21ਵੀਂ ਏਸ਼ੀਆਈ ਤੀਰਅੰਦਾਜ਼ ਪ੍ਰਤੀਯੋਗਿਤਾ 'ਚ ਮਿਕਸਡ ਟੀਮ ਈਵੇਂਟ 'ਚ ਸੋਨ ਤੇ ਹਾਲੈਂਡ 'ਚ 50ਵੀਂ ਵਿਸ਼ਵ ਚੈਂਪੀਅਨਸ਼ਿਪ 'ਚ ਕਾਂਸੀ ਤਮਗਾ ਜਿੱਤਿਆ ਸੀ। ਅਰਜੁਨ ਐਵਾਰਡ ਸੁਰੇਖਾ ਨੇ ਆਪਣੇ ਪਿਤਾ ਸੁਰਿੰਦਰ ਦੇ ਨਾਲ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੇ ਆਪਣੇ ਜਿੱਤੇ ਹੋਏ ਤਮਗਿਆਂ ਨੂੰ ਦਿਖਾਇਆ। ਰੈੱਡੀ ਨੇ ਤੀਰਅੰਦਾਜ਼ ਨੂੰ ਭਵਿੱਖ ਦੇ ਟੂਰਨਾਮੈਂਟ ਦੇ ਲਈ ਆਪਣੀ ਸ਼ੁਭਕਾਮਨਾਵਾਂ ਦਿੱਤੀਆਂ। ਸੁਰੇਖਾ ਨੇ ਨਵੰਬਰ 'ਚ ਅਭਿਸ਼ੇਕ ਵਰਮਾ ਦੇ ਨਾਲ ਏਸ਼ੀਆਈ ਤੀਰਅੰਦਾਜ਼ 'ਚ ਸੋਨ ਤਮਗਾ ਜਿੱਤਿਆ ਸੀ ਜਦਕਿ ਜੂਨ 'ਚ ਵਿਸ਼ਵ ਚੈਂਪੀਅਨਸ਼ਿਪ 'ਚ ਉਨ੍ਹਾਂ ਨੇ 2 ਕਾਂਸੀ ਤਮਗੇ ਜਿੱਤੇ ਸਨ।