ਐਂਡਰਸਨ ਅਤੇ ਬ੍ਰਾਡ ਦੀ ਵੈਸਟ ਇੰਡੀਜ਼ ਦੌਰੇ ਤੋਂ ਛੁੱਟੀ

Thursday, Feb 10, 2022 - 04:58 PM (IST)

ਲੰਡਨ (ਵਾਰਤਾ)- ਆਸਟਰੇਲੀਆ ਖ਼ਿਲਾਫ਼ ਏਸ਼ੇਜ਼ ਸੀਰੀਜ਼ ਵਿਚ ਇੰਗਲੈਂਡ ਦੇ ਖ਼ਰਾਬ ਪ੍ਰਦਰਸ਼ਨ ਦੀ ਭੜਾਸ ਹੁਣ ਟੀਮ ਮੈਨੇਜਮੈਂਟ ਤੋਂ ਡ੍ਰੈਸਿੰਗ ਰੂਮ ਤੱਕ ਪਹੁੰਚ ਗਈ ਹੈ। ਇਸ ਦੌਰਾਨ ਟੈਸਟ ਕ੍ਰਿਕਟ ਵਿਚ ਇੰਗਲੈਂਡ ਲਈ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਧਾਕੜ ਤੇਜ਼ ਗੇਂਦਬਾਜ਼ਾਂ ਜੇਮਸ ਐਂਡਰਸਨ ਅਤੇ ਸਟੁਅਰਟ ਬ੍ਰਾਡ ਨੂੰ ਵੈਸਟ ਇੰਡੀਜ਼ ਦੌਰੇ ਤੋਂ ਬਾਹਰ ਕਰ ਦਿੱਤਾ ਗਿਆ ਹੈ। ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਦੇ ਅੰਤ੍ਰਿਮ ਕ੍ਰਿਕਟ ਨਿਰਦੇਸ਼ਕ ਐਂਡਰਿਊ ਸਟਰਾਸ ਨੇ ਹਾਲਾਂਕਿ ਕਿਹਾ ਹੈ ਕਿ ਇਸ ਫ਼ੈਸਲੇ ਦਾ ਮਤਲਬ ਇਹ ਨਹੀਂ ਹੈ ਕਿ ਇਹ ਦੋਵਾਂ ਖਿਡਾਰੀਆਂ ਦੇ ਕਰੀਅਰ ਦਾ ਅੰਤ ਹੈ।

ਇਹ ਵੀ ਪੜ੍ਹੋ: WWE 'ਚ ਚੈਂਪੀਅਨ ਬਣਨ ਮਗਰੋਂ ਸਿਆਸਤ 'ਚ ਐਂਟਰੀ, ਜਾਣੋ ਦਿ ਗ੍ਰੇਟ ਖਲੀ ਦੇ ਜੀਵਨ ਨਾਲ ਜੁੜੀਆਂ ਖ਼ਾਸ ਗੱਲਾਂ

ਐਂਡਰਿਊ ਸਟਰਾਸ, ਪਾਲ ਕੋਲਿੰਗਵੁਡ ਅਤੇ ਜੇਮਸ ਟੇਲਰ ਦੇ ਅੰਤ੍ਰਿਮ ਚੋਣ ਪੈਨਲ ਨੇ ਵੈਸਟ ਇੰਡੀਜ਼ ਦੌਰੇ ਲਈ ਯੁਵਾ ਖਿਡਾਰੀਆਂ ਨੂੰ ਮੌਕਾ ਦੇਣ ਦਾ ਫ਼ੈਸਲਾ ਕੀਤਾ ਹੈ, ਜਿਸ ਵਿਚ ਸਾਕਿਬ ਮਹਿਮੂਦ ਅਤੇ ਮੈਥਿਊ ਫਿਸ਼ਰ ਵਰਗੇ ਤੇਜ਼ ਗੇਂਦਬਾਜ਼ਾਂ ਦੀ ਅਨਕੈਪਡ ਜੋਡ਼ੀ ਸ਼ਾਮਲ ਹੈ। ਮੁੱਖ ਕੋਚ ਅਤੇ ਮੁੱਖ ਚੋਣਕਰਤਾ ਕ੍ਰਿਸ ਸਿਲਵਰਵੁਡ ਨੂੰ ਪਿਛਲੇ ਹਫਤੇ ਬਰਖਾਸਤ ਕੀਤੇ ਜਾਣ ਤੋਂ ਬਾਅਦ ਇੰਗਲੈਂਡ ਦੀ ਪਹਿਲੀ ਟੈਸਟ ਟੀਮ ਚੁਣੀ ਗਈ, ਜਿਸ ਵਿਚ ਏਸ਼ੇਜ਼ ਸੀਰੀਜ਼ ਵਿਚ ਸ਼ਾਮਲ ਹੋਣ ਵਾਲੇ 8 ਖਿਡਾਰੀਆਂ ਨੂੰ ਬਾਹਰ ਕਰ ਦਿੱਤਾ ਗਿਆ ਹੈ। ਇਸ ਵਿਚ ਐਂਡਰਸਨ, ਬਰਾਡ, ਜੋਸ ਬਟਲਰ, ਰੋਰੀ ਬਰਨਜ਼, ਹਸੀਬ ਹਮੀਦ, ਡੇਵਿਡ ਮਲਾਨ, ਸੈਮ ਬਿਲਿੰਗਸ ਅਤੇ ਡਾਮ ਬੇਸ ਦਾ ਨਾਂ ਸ਼ਾਮਲ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਭਾਜਪਾ ’ਚ ਸ਼ਾਮਲ ਹੋਏ ਦਿ ਗ੍ਰੇਟ ਖਲੀ

ਇੰਗਲੈਂਡ ਦੀ ਟੀਮ : ਜੋ ਰੂਟ (ਕਪਤਾਨ), ਜੈਕ ਕਰਾਲੀ, ਓਲੀ ਪੋਪ, ਸਾਕਿਬ ਮਹਿਮੂਦ, ਅਲੇਕਸ ਲੀਜ਼, ਬੇਨ ਫੋਕਸ (ਵਿਕਟਕੀਪਰ), ਮਾਰਕ ਵੁਡ, ਕ੍ਰਿਸ ਵੋਕਸ, ਮੈਥਿਊ ਪਾਰਕਿੰਸਨ, ਜਾਨੀ ਬੇਅਰਸਟੋ, ਆਲੀ ਰਾਬਿੰਸਨ, ਮੈਥਿਊ ਫਿਸ਼ਰ, ਡੈਨ ਲਾਰੈਂਸ, ਕ੍ਰੇਗ ਓਵਟਰਨ, ਜੈਕ ਲੀਚ, ਬੇਨ ਸਟੋਕਸ।

ਇਹ ਵੀ ਪੜ੍ਹੋ: ਨਿਊਜ਼ੀਲੈਂਡ ਅਤੇ ਆਸਟਰੇਲੀਆ ਵਿਚਾਲੇ ਟੀ-20 ਕ੍ਰਿਕਟ ਸੀਰੀਜ਼ ਰੱਦ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News