ਸ਼ੁਭਮਨ ਗਿੱਲ ਦੀ ਸੈਂਕੜੇ ਵਾਲੀ ਪਾਰੀ 'ਤੇ ਆਨੰਦ ਮਹਿੰਦਰਾ ਦਾ ਟਵੀਟ ਵਾਇਰਲ, 'ਵੋ ਥਾਰ ਜੋ ਹਮਨੇ...'

05/27/2023 8:56:20 PM

ਸਪੋਰਟਸ ਡੈਸਕ : ਆਈ. ਪੀ. ਐੱਲ 2023 'ਚ ਗੁਜਰਾਤ ਟਾਈਟਨਸ ਦੇ ਧਮਾਕੇਦਾਰ ਬੱਲੇਬਾਜ਼ ਸ਼ੁਭਮਨ ਗਿੱਲ ਦੀ ਕੁਆਲੀਫਾਇਰ 2 ਮੈਚ ਵਿੱਚ ਮੁੰਬਈ ਇੰਡੀਅਨਜ਼ ਦੇ ਖਿਲਾਫ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਲਈ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਸ਼ੁਭਮਨ ਨੇ  60 ਗੇਂਦਾਂ ਵਿੱਚ 129 ਦੌੜਾਂ ਬਣਾਈਆਂ ਅਤੇ ਲੰਬੇ ਸ਼ਾਟ ਖੇਡਣ ਦੀ ਆਪਣੀ ਕਾਬਲੀਅਤ ਦਾ ਇੱਕ ਸ਼ਾਨਦਾਰ ਉਦਾਹਰਣ ਦਿਖਾਇਆ, ਇਸ ਪਾਰੀ ਵਿੱਚ ਸੱਤ ਚੌਕੇ ਅਤੇ 10 ਛੱਕੇ ਲਗਾਏ। , ਗੁਜਰਾਤ ਟਾਈਟਨਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਤਿੰਨ ਵਿਕਟਾਂ 'ਤੇ 233 ਦੌੜਾਂ ਦਾ ਵੱਡਾ ਸਕੋਰ ਬਣਾਇਆ।

ਇਹ ਵੀ ਪੜ੍ਹੋ : 60 ਗੇਂਦਾਂ, 129 ਦੌੜਾਂ... ਸਾਲਾਂ ਤਕ ਯਾਦ ਰਹੇਗੀ ਸ਼ੁਭਮਨ ਦੀ ਇਹ ਪਾਰੀ, ਸਾਬਕਾ ਕ੍ਰਿਕਟਰਾਂ ਨੇ ਕੀਤੀ ਸ਼ਲਾਘਾ

ਇਸ ਦੌਰਾਨ ਮੁੰਬਈ ਇੰਡੀਅਨਜ਼ ਖਿਲਾਫ ਗਿੱਲ ਦੀ ਸ਼ਾਨਦਾਰ ਬੱਲੇਬਾਜ਼ੀ ਦੀ ਸ਼ਲਾਘਾ ਕਰਦੇ ਹੋਏ ਮਹਿੰਦਰਾ ਗਰੁੱਪ ਦੇ ਮਾਲਕ ਆਨੰਦ ਮਹਿੰਦਰਾ ਨੇ ਟਵੀਟ ਕਰਕੇ ਗਿੱਲ ਦੀ ਸੈਂਕੜੇ ਵਾਲੀ ਪਾਰੀ ਦੀ ਤਾਰੀਫ ਕੀਤੀ। ਆਨੰਦ ਮਹਿੰਦਰਾ ਨੇ ਲਿਖਿਆ - ਇਹ ਆਦਮੀ ਨਵੀਂ ਭਾਰਤੀ ਰਨ-ਮਸ਼ੀਨ ਹੈ, ਜੋ ਥਾਰ ਅਸੀਂ ਉਸਨੂੰ ਤੋਹਫਾ 'ਚ ਦਿੱਤੀ ਹੈ, ਜਦੋਂ ਵੀ ਉਹ ਪੈਡਲ 'ਤੇ ਪੈਰ ਰੱਖੇਗਾ ਤਾਂ ਮਾਣ ਨਾਲ ਗਰਜਿਆ ਕਰੇਗਾ।

ਇਹ ਵੀ ਪੜ੍ਹੋ : IPL 2023: ਮੁੰਬਈ ਨੂੰ ਹਰਾ ਕੇ ਫ਼ਾਈਨਲ 'ਚ ਪਹੁੰਚੀ ਗੁਜਰਾਤ, ਟਰਾਫ਼ੀ ਲਈ ਚੇਨਈ ਨਾਲ ਹੋਵੇਗੀ ਭਿੜੰਤ

ਜ਼ਿਕਰਯੋਗ ਹੈ ਕਿ ਸ਼ੁਭਮਨ ਗਿੱਲ ਦਾ ਇਹ ਤੀਜਾ ਸੈਂਕੜਾ ਹੈ। ਉਸ ਨੇ ਆਪਣੇ ਟੀ-20 ਕਰੀਅਰ ਦਾ ਸਭ ਤੋਂ ਵੱਡਾ ਸਕੋਰ ਵੀ ਬਣਾਇਆ। ਗਿੱਲ ਨੇ ਇਸ ਸੀਜ਼ਨ ਵਿੱਚ ਸਭ ਤੋਂ ਵੱਧ 851 ਦੌੜਾਂ ਬਣਾਈਆਂ ਹਨ। ਉਹ ਇਕ ਸੀਜ਼ਨ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ 'ਚ ਤੀਜੇ ਸਥਾਨ 'ਤੇ ਪਹੁੰਚ ਗਿਆ ਹੈ। ਐਤਵਾਰ ਨੂੰ ਗੁਜਰਾਤ ਟਾਈਟਨਸ ਤੇ ਚੇਨਈ ਸੁਪਰਕਿੰਗਜ਼ ਦਰਮਿਆਨ ਆਈ. ਪੀ. ਐੱਲ. 2023 ਦਾ ਫਾਈਨਲ ਮੈਚ ਖੇਡਿਆ ਜਾਵੇਗਾ।

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


Tarsem Singh

Content Editor

Related News