ਆਨੰਦ ਨੂੰ ਕਾਰੂਆਨਾ ਤੋਂ ਮਿਲੀ ਹਾਰ

06/07/2018 7:24:21 PM

ਸਟੇਵੇਂਗਰ : ਸਾਬਕਾ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੂੰ ਅਲਟੀਬਾਕਸ ਨਾਰਵੇ ਸ਼ਤਰੰਜ ਟੂਰਨਾਮੈਂਟ ਦੇ 8ਵੇਂ ਦੌਰ 'ਚ ਅਮਰੀਕਾ ਦੇ ਫੈਬਿਆਨੋ ਕਾਰੂਆਨਾ ਤੋਂ ਹਾਰ ਦਾ ਮੁੰਹ ਦੇਖਣਾ ਪਿਆ ਜਿਸ 'ਚ ਉਹ ਖਿਸਕ ਕੇ ਪੰਜਵੇਂ ਸਥਾਨ 'ਤੇ ਆ ਗਏ ਹਨ। ਫ੍ਰਾਂਸ ਦੇ ਮੈਕਸਿਮ ਵਾਚਿਏਰ ਲਾਗ੍ਰੇਵ 'ਤੇ ਸ਼ਾਨਦਾਰ ਜਿੱਤ ਦੇ ਬਾਅਦ ਸੰਯੁਕਤ ਬੜ੍ਹਤ ਬਣਾਉਣ ਵਾਲੇ ਆਨੰਦ ਇਹ ਕਾਰਨਾਮਾ ਦੌਬਾਰਾ ਨਾ ਕਰ ਸਕੇ ਅਤੇ ਕਾਰੂਆਨਾ ਤੋਂ ਹਾਰ ਗਏ ਜਿਨ੍ਹਾਂ ਨੂੰ ਜੋਖਮ ਚੁੱਕਣ ਦਾ ਫਾਇਦਾ ਮਿਲਿਆ।

ਉਥੇ ਹੀ ਦਿਨ ਹੋਰ ਬਾਜ਼ੀਆਂ 'ਚ ਅਮਰੀਕਾ ਦੇ ਹਕਾਰੂ ਨਾਕਾਮੁਰਾ ਨੇ ਰੂਸ ਦੇ ਸਰਗੇਈ ਕਾਰਜਾਕਿਨ ਨੂੰ ਮਾਤ ਦਿੱਤੀ ਜਦਕਿ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਅਜਰਬੇਜਾਨ ਦੇ ਸ਼ਖਰਿਆਰ ਮਾਮੇਦਯਾਰੋਵ ਖਿਲਾਫ ਮੌਕਿਆਂ ਦਾ ਫਾਇਦਾ ਨਹੀਂ ਚੁੱਕ ਸਕੇ ਅਤੇ ਉਨ੍ਹਾਂ ਡਰਾਅ ਨਾਲ ਸਬਰ ਕਰਨਾ ਪਿਆ। ਅਮਰੀਕਾ ਦੇ ਵੇਸਲੇ ਸੋ ਨੇ ਵੀ ਵਾਚਿਏਰ ਲਾਗ੍ਰੇਵ ਨਾਲ ਅੰਕ ਵੰਡੇ। ਸਾਲ ਦੇ ਇਸ ਸਭ ਤੋਂ ਵੱਡੇ ਟੂਰਨਾਮੈਂਟ 'ਚ ਹੁਣ ਬਸ ਇਕ ਦੌਰ ਹੀ ਬਚਿਆ ਹੈ। ਕਾਰਲਸਨ ਅਤੇ ਅਮਰੀਕਾ ਦੇ ਵੇਸਲੇ ਨਾਕਾਮੁਰਾ ਅਤੇ ਕਾਰੂਆਨਾ ਦੀ ਤਿਕੜੀ ਚਾਰ ਅੰਕ ਲੈ ਕੇ ਸੰਯੁਕਤ ਰੂਪ ਨਾਲ ਸਿਖਰ 'ਤੇ ਬਣੀ ਹੋਈ ਹੈ ਜਦਕਿ ਆਨੰਦ ਅਰਮੇਨੀਆ ਦੇ ਲੇਵੋਨ ਅਰੋਨਿਅਨ ਅਤੇ ਮਾਮੇਦਯਾਰੋਵ ਦੇ ਨਾਲ 3.5 ਅੰਕ ਦੇ ਨਾਲ ਸੰਯੁਕਤ ਰੂਪ ਨਾਲ ਪੰਜਵੇਂ ਸਥਾਨ 'ਤੇ ਹਨ। ਹੁਣ ਆਕਰੀ ਦੌਰ 'ਚ ਆਨੰਦ ਦਾ ਸਾਹਮਣਾ ਕਾਰਜਾਕਿਨ ਨਾਲ ਹੋਵੇਗਾ।


Related News