ਦੱ. ਕੋਰੀਆ ਦੌਰੇ ਲਈ 18 ਮੈਂਬਰੀ ਭਾਰਤੀ ਮਹਿਲਾ ਟੀਮ ਦਾ ਐਲਾਨ

Saturday, May 11, 2019 - 01:20 AM (IST)

ਦੱ. ਕੋਰੀਆ ਦੌਰੇ ਲਈ 18 ਮੈਂਬਰੀ ਭਾਰਤੀ ਮਹਿਲਾ ਟੀਮ ਦਾ ਐਲਾਨ

ਨਵੀਂ ਦਿੱਲੀ - ਭਾਰਤੀ ਮਹਿਲਾ ਹਾਕੀ ਟੀਮ ਦੇ ਦੱਖਣੀ ਕੋਰੀਆ ਦੌਰੇ ਲਈ 18 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਦੌਰਾ 20 ਮਈ ਤੋਂ ਸ਼ੁਰੂ ਹੋਵੇਗਾ ਤੇ ਕਪਤਾਨੀ ਦੀ ਜ਼ਿੰਮੇਵਾਰੀ ਰਾਣੀ ਰਾਮਪਾਲ ਨੂੰ ਸੌਂਪੀ ਗਈ ਹੈ। ਭਾਰਤੀ ਟੀਮ ਕੋਚ ਸ਼ੂਆਰਡ ਮਰੀਨੇ ਦੇ ਮਾਰਗਦਰਸ਼ਨ ਵਿਚ 3 ਟੈਸਟ ਮੈਚਾਂ ਦੀ ਦੋ-ਪੱਖੀ ਸੀਰੀਜ਼ ਖੇਡੇਗੀ। ਰਾਣੀ ਨੂੰ ਕਪਤਾਨ, ਜਦਕਿ ਗੋਲਕੀਪਰ ਸਵਿਤਾ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਇਹ ਮੁਕਾਬਲੇ ਭਾਰਤੀ ਟੀਮ ਨੂੰ ਆਗਾਮੀ ਕੌਮਾਂਤਰੀ ਹਾਕੀ ਮਹਾਸੰਘ ਦੇ ਮਹਿਲਾ ਸੀਰੀਜ਼ ਫਾਈਨਲਸ-ਹਿਰੋਸ਼ਿਮਾ 2019 ਵਿਚ ਮਦਦ ਕਰਨਗੇ, ਜਿਹੜੇ ਜਾਪਾਨ ਦੇ ਹਿਰੋਸ਼ਿਮਾ ਵਿਚ 15 ਤੋਂ 23 ਜੂਨ ਤਕ ਖੇਡੇ ਜਾਣਗੇ। ਟੀਮ ਵਿਚ ਗੋਲਕੀਪਿੰਗ ਲਈ ਤਜਰਬੇਕਾਰ ਸਵਿਤਾ ਦੇ ਨਾਲ ਰਜਨੀ ਇਤਿਮਾਰਪੂ ਸ਼ਾਮਲ ਹੈ, ਜਦਕਿ ਜ਼ਖ਼ਮੀ ਗੁਰਜੀਤ ਕੌਰ ਦੀ ਡਿਫੈਂਡਰ ਦੇ ਤੌਰ 'ਤੇ ਟੀਮ ਵਿਚ ਵਾਪਸੀ ਹੋਈ ਹੈ। 
ਟੀਮ ਇਸ ਤਰ੍ਹਾਂ ਹੈ : ਗੋਲਕੀਪਰ-ਸਵਿਤਾ (ਉਪ ਕਪਤਾਨ), ਰਜਨੀ ਇਤਿਮਾਰਪੂ।
ਡਿਫੈਂਡਰ- ਸਲੀਮਾ ਟੇਟੇ, ਸੁਨੀਤਾ ਲਾਕੜਾ, ਦੀਪ ਗ੍ਰੇਸ ਏਕਾ, ਕ੍ਰਿਸ਼ਮਾ ਯਾਦਵ, ਗੁਰਜੀਤ ਕੌਰ, ਸੁਸ਼ੀਲਾ ਚਾਨੂ ਪੁਖਰਮਬਮ। ਮਿਡਫੀਲਡਰ-ਮੋਨਿਕਾ, ਨਵਜੋਤ ਕੌਰ, ਨਿੱਕੀ ਪ੍ਰਧਾਨ, ਨੇਹਾ ਗੋਇਲ, ਲਿਲਿਮਾ ਮਿੰਜ।
ਫਾਰਵਰਡ- ਰਾਣੀ ਰਾਮਪਾਲ (ਕਪਤਾਨ), ਵੰਦਨਾ ਕਟਾਰੀਆ, ਲਾਲਰੇਸਿਆਮੀ, ਜਯੋਤੀ, ਨਵਨੀਤ ਕੌਰ।


author

Gurdeep Singh

Content Editor

Related News