ਦੁਬਈ ''ਚ ਅੰਮ੍ਰਿਤਸਰ ਦੇ ਬੱਚਿਆਂ ਨੇ ਜਿਮਨਾਸਟਿਕ ਮੁਕਾਬਲਿਆਂ ''ਚ ਕੀਤਾ ਨਾਂ ਰੌਸ਼ਨ

12/10/2018 4:15:01 PM

ਅੰਮ੍ਰਿਤਸਰ (ਸੁਮਿਤ ਖੰਨਾ)—ਦੁਬਈ 'ਚ ਹੋਏ ਤੀਜੇ ਅੰਤਰਰਾਸ਼ਟਰੀ ਜਿਮਨਾਸਟਿਕ ਕੱਪ 2018 'ਚ ਭਾਗ ਲੈਣ ਗਏ ਅੰਮ੍ਰਿਤਸਰ ਦੇ 14 ਬੱਚਿਆਂ ਨੇ ਕੁਲ 40 ਮੈਡਲ ਜਿੱਤੇ ਹਨ ਜਿਨ੍ਹਾਂ 'ਚੋਂ 17 ਗੋਲਡ ਮੈਡਲ, 8 ਚਾਂਦੀ ਅਤੇ 15 ਤਾਂਬੇ ਦੇ ਹਨ। ਅੰਮ੍ਰਿਤਸਰ ਦੇ ਵੱਖ-ਵੱਖ ਸਕੂਲਾਂ-ਕਾਲਜਾਂ ਦੇ ਬੱਚੇ ਅੱਜ ਅੰਮ੍ਰਿਤਸਰ ਦੇ ਸ਼੍ਰੀ ਰਾਮਦਾਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੇ ਜਿੱਥੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਅਤੇ ਸਕੂਲ ਸਟਾਫ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। 

ਖਿਡਾਰੀ ਮਹਿਕ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਟੀਮ 'ਚੋਂ ਜਿੰਨੇ ਵੀ ਬੱਚੇ ਇਸ ਮੁਕਾਬਲੇ ਲਈ ਦੁਬਈ ਗਏ ਸਨ ਸਾਰਿਆ ਨੇ ਕੋਈ ਨਾ ਕੋਈ ਮੈਡਲ ਜਿੱਤਿਆ ਹੈ ਕੋਈ ਵੀ ਖਾਲੀ ਹੱਥ ਨਹੀਂ ਆਇਆ ਹੈ। ਉਨ੍ਹਾਂ ਕਿਹਾ ਉਹ ਬਹੁਤ ਖੁਸ਼ੀ ਹੈ ਅਤੇ ਅੱਗੇ ਵੀ ਇੰਝ ਹੀ ਮਿਹਨਤ ਕਰਕੇ ਮੈਡਲ ਜਿੱਤਣਗੇ ਅਤੇ ਸਭ ਨੂੰ ਮਾਣ ਮਹਿਸੂਸ ਕਰਵਾਉਣਗੇ।

ਇਸ ਮੌਕੇ 'ਤੇ ਕੋਚ ਨੀਤੂ ਬਾਲਾ ਨੇ ਕਿਹਾ ਕਿ ਉਨ੍ਹਾਂ ਦੇ ਬੱਚੇ 40 ਮੈਡਲ ਜਿੱਤ ਕੇ ਆਏ ਹਨ ਉਹ ਬਹੁਤ ਖੁਸ਼ ਹਨ ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਨੂੰ ਕਾਲਜ ਵਲੋਂ ਬਹੁਤ ਹੌਸਲਾ ਮਿਲਿਆ ਹੈ ਅਤੇ ਜੇਕਰ ਇੰਝ ਹੀ ਇਨ੍ਹਾਂ ਦਾ ਪ੍ਰਦਰਸ਼ਨ ਜਾਰੀ ਰਿਹਾ ਤਾਂ ਉਹ ਯਕੀਨ ਨਾਲ ਕਹਿ ਸਕਦੇ ਹਨ ਕਿ ਉਨ੍ਹਾਂ ਦੇ ਬੱਚੇ ਓਲੰਪਿਕ 'ਚ ਵੀ ਖੇਡਣਗੇ। 

ਇਸ ਮੌਕੇ 'ਤੇ ਖਿਡਾਰੀਆਂ ਦੇ ਪਰਿਵਾਰ ਵਾਲਿਆ ਨੇ ਵੀ ਖੁਸ਼ੀ ਜਾਹਿਰ ਕੀਤੀ ਅਤੇ ਉਨ੍ਹਾਂ ਨੇ ਬੱਚਿਆਂ ਦਾ ਮੂੰਹ ਮਿੱਠਾ ਕਰਵਾਇਆ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬੱਚੇ ਮੈਡਲ ਜਿੱਤ ਕੇ ਆਏ ਉਨ੍ਹਾਂ ਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਅਤੇ ਸਰਕਾਰਾਂ ਨੂੰ ਇਨ੍ਹਾਂ ਵੱਲ ਧਿਆਨ ਦੇਣਾ ਚਾਹੀਦਾ ਹੈ।


suman saroa

Content Editor

Related News