ਅਮਿਤ ਰੋਹੀਦਾਸ ''ਤੇ ਇਕ ਮੈਚ ਦੀ ਪਾਬੰਦੀ, ਸੈਮੀਫਾਈਨਲ ਮੈਚ ਤੋਂ ਬਾਹਰ

Monday, Aug 05, 2024 - 11:23 AM (IST)

ਪੈਰਿਸ, (ਭਾਸ਼ਾ) ਭਾਰਤੀ ਹਾਕੀ ਟੀਮ ਦੇ ਮੁੱਖ ਡਿਫੈਂਡਰ ਅਮਿਤ ਰੋਹੀਦਾਸ ਨੂੰ ਗ੍ਰੇਟ ਬ੍ਰਿਟੇਨ ਖਿਲਾਫ ਕੁਆਰਟਰ ਫਾਈਨਲ ਮੈਚ ਵਿਚ ਲਾਲ ਕਾਰਡ ਮਿਲਣ ਕਾਰਨ ਇਕ ਮੈਚ ਲਈ ਮੁਅੱਤਲ ਕਰ ਦਿੱਤਾ ਗਿਆ ਹੈ ਉਹ ਮੰਗਲਵਾਰ ਨੂੰ ਜਰਮਨੀ ਖਿਲਾਫ ਹੋਣ ਵਾਲੇ ਓਲੰਪਿਕ ਸੈਮੀਫਾਈਨਲ 'ਚ ਨਹੀਂ ਖੇਡ ਸਕੇਗਾ। ਇਸ ਦਾ ਮਤਲਬ ਹੈ ਕਿ ਇਸ ਅਹਿਮ ਮੈਚ ਲਈ ਸਿਰਫ਼ 15 ਭਾਰਤੀ ਖਿਡਾਰੀ ਹੀ ਉਪਲਬਧ ਹੋਣਗੇ, ਜੋ ਅੱਠ ਵਾਰ ਦੇ ਓਲੰਪਿਕ ਚੈਂਪੀਅਨ ਲਈ ਵੱਡਾ ਝਟਕਾ ਹੈ। 

ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ (ਐਫਆਈਐਚ) ਨੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ, "ਅਮਿਤ ਰੋਹੀਦਾਸ ਨੂੰ 4 ਅਗਸਤ ਨੂੰ ਭਾਰਤ ਅਤੇ ਗ੍ਰੇਟ ਬ੍ਰਿਟੇਨ ਵਿਚਾਲੇ ਖੇਡੇ ਗਏ ਮੈਚ ਦੌਰਾਨ ਐਫਆਈਐਚ ਦੇ ਆਚਾਰ ਸੰਹਿਤਾ ਦੀ ਉਲੰਘਣਾ ਕਰਨ ਲਈ ਇੱਕ ਮੈਚ ਲਈ ਮੁਅੱਤਲ ਕੀਤਾ ਗਿਆ ਸੀ।" ਮੁਅੱਤਲੀ ਮੈਚ ਨੰਬਰ 35 (ਭਾਰਤ ਦਾ ਜਰਮਨੀ ਵਿਰੁੱਧ ਸੈਮੀਫਾਈਨਲ ਮੈਚ) 'ਤੇ ਹੋਵੇਗਾ, ਜਿਸ ਵਿਚ ਅਮਿਤ ਰੋਹੀਦਾਸ ਹਿੱਸਾ ਨਹੀਂ ਲੈਣਗੇ ਅਤੇ ਭਾਰਤ ਸਿਰਫ 15 ਖਿਡਾਰੀਆਂ ਦੀ ਟੀਮ ਨਾਲ ਖੇਡੇਗਾ।''ਰੋਹੀਦਾਸ ਨੂੰ ਐਤਵਾਰ ਨੂੰ ਗ੍ਰੇਟ ਬ੍ਰਿਟੇਨ ਖਿਲਾਫ ਮੈਚ ਦੇ ਆਖ਼ਰੀ ਹੂਟਰ ਤੋਂ ਲਗਭਗ 40 ਮਿੰਟ ਪਹਿਲਾਂ ਮੈਦਾਨ ਤੋਂ ਬਾਹਰ ਭੇਜ ਦਿੱਤਾ ਗਿਆ ਸੀ ਕਿਉਂਕਿ ਉਸਦੀ ਸਟਿਕ ਅਣਜਾਣੇ ਵਿੱਚ ਇੱਕ ਵਿਰੋਧੀ ਖਿਡਾਰੀ ਨੂੰ ਵੱਜੀ ਸੀ। 


Tarsem Singh

Content Editor

Related News