ਤਲਾਕ ਦੀਆਂ ਖ਼ਬਰਾਂ ਦਰਮਿਆਨ ਸ਼ੋਏਬ ਨੇ ਸਾਨੀਆ ਮਿਰਜ਼ਾ ਨੂੰ ਦਿੱਤੀਆਂ ਜਨਮਦਿਨ ਦੀਆਂ ਸ਼ੁਭਕਾਮਨਾਵਾਂ

11/15/2022 11:44:40 AM

ਨਵੀਂ ਦਿੱਲੀ- ਤਲਾਕ ਦੀਆਂ ਖ਼ਬਰਾਂ ਦਰਮਿਆਨ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਨੇ ਆਪਣੀ ਪਤਨੀ ਅਤੇ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੂੰ ਜਨਮਦਿਨ ਦੀ ਸ਼ੁਭਕਾਮਨਾਵਾਂ ਦਿੱਤੀਆਂ ਹਨ। ਸਾਨੀਆ ਮਿਰਜ਼ਾ 15 ਨਵੰਬਰ 2022 ਨੂੰ ਆਪਣਾ 36ਵਾਂ ਜਨਮਦਿਨ ਮਨਾ ਰਹੀ ਹੈ। 

PunjabKesari

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਦੋ ਹਫ਼ਤਿਆਂ ਤੋਂ ਸ਼ੋਏਬ ਅਤੇ ਸਾਨੀਆ ਵਿਚਾਲੇ ਤਲਾਕ ਦੀਆਂ ਖ਼ਬਰਾਂ ਆ ਰਹੀਆਂ ਹਨ। ਹਾਲਾਂਕਿ, ਜੋੜੇ ਨੇ ਇਸ ਨੂੰ ਲੈ ਕੇ ਕੋਈ ਟਿੱਪਣੀ ਨਹੀਂ ਕੀਤੀ ਹੈ। ਸ਼ੋਏਬ ਨੇ ਇੰਸਟਾਗ੍ਰਾਮ 'ਤੇ ਸਾਨੀਆ ਨਾਲ ਤਸਵੀਰ ਸਾਂਝੀ ਕੀਤੀ ਅਤੇ ਕੈਪਸ਼ਨ ਵਿਚ ਲਿਖਿਆ, "ਜਨਮਦਿਨ ਮੁਬਾਰਕ ਸਾਨੀਆ ਮਿਰਜ਼ਾ। ਤੁਹਾਡੇ ਬਹੁਤ ਸਿਹਤਮੰਦ ਅਤੇ ਖੁਸ਼ਹਾਲ ਜ਼ਿੰਦਗੀ ਦੀ ਕਾਮਨਾ ਕਰਦਾ ਹਾਂ! ਦਿਨ ਦਾ ਆਨੰਦ ਮਾਣੋ..."

PunjabKesari

ਸ਼ੋਏਬ ਅਤੇ ਸਾਨੀਆ ਦਾ ਵਿਆਹ 2010 ਵਿੱਚ ਹੋਇਆ ਸੀ। ਦੋਵਾਂ ਦਾ ਇੱਕ ਬੇਟਾ ਇਜ਼ਹਾਨ ਹੈ। ਉਸ ਦਾ ਜਨਮ ਵਿਆਹ ਦੇ 10 ਸਾਲ ਬਾਅਦ 2018 ਵਿੱਚ ਹੋਇਆ ਸੀ। 30 ਅਕਤੂਬਰ ਨੂੰ ਸਾਨੀਆ ਅਤੇ ਸ਼ੋਏਬ ਨੂੰ ਆਖਰੀ ਵਾਰ ਬੇਟੇ ਇਜ਼ਹਾਨ ਦੇ ਜਨਮਦਿਨ 'ਤੇ ਇਕੱਠੇ ਦੇਖਿਆ ਗਿਆ ਸੀ।


cherry

Content Editor

Related News