ਅਮਨਦੀਪ ਦ੍ਰਾਲ ਫਲਮਸਰਬਰਗ ''ਚ ਚੌਥੇ ਸਥਾਨ ''ਤੇ ਰਹੀ

Sunday, Sep 05, 2021 - 01:57 PM (IST)

ਅਮਨਦੀਪ ਦ੍ਰਾਲ ਫਲਮਸਰਬਰਗ ''ਚ ਚੌਥੇ ਸਥਾਨ ''ਤੇ ਰਹੀ

ਫਲਮਸਰਬਰਗ- ਭਾਰਤੀ ਗੋਲਫ਼ਰ ਅਮਨਦੀਪ ਦ੍ਰਾਲ ਨੇ ਆਖ਼ਰੀ ਦੇ 6 ਹੋਲ 'ਚ ਤਿੰਨ ਬਰਡੀ ਲਗਾ ਕੇ ਇਕ ਅੰਡਰ 71 ਦਾ ਕਾਰਡ ਖੇਡਿਆ ਜਿਸ ਨਾਲ ਉਹ ਫਲਮਸਰਬਰਗ ਲੇਡੀਜ਼ ਓਪਨ 'ਚ ਸਾਂਝੇ ਤੌਰ 'ਤੇ ਚੌਥੇ ਸਥਾਨ 'ਤੇ ਰਹੀ। ਲੇਡੀਜ਼ ਯੂਰਪੀਅਨ ਟੂਰ ਐਕਸੇਸ ਸੀਰੀਜ਼ (ਐੱਲ. ਟੀ. ਐੱਸ) ਦੇ ਤਹਿਤ ਖੇਡੀ ਪ੍ਰਤੀਯੋਗਿਤਾ 'ਚ ਉਨ੍ਹਾਂ ਨੇ ਸ਼ੁਰੂਆਤੀ ਦੋ ਦੌਰ 'ਚ 70 ਤੇ 69 ਦਾ ਕਾਰਡ ਖੇਡਿਆ ਸੀ ਜਿਸ ਨਾਲ ਉਨ੍ਹਾਂ ਦਾ ਕੁਲ ਸਕੋਰ 6 ਅੰਡਰ 210 ਦਾ ਰਿਹਾ।

ਪ੍ਰਤੀਯੋਗਿਤਾ 'ਚ ਹਿੱਸਾ ਲੈ ਰਹੇ ਹੋਰ ਭਾਰਤੀਆਂ 'ਚ ਵਾਣੀ ਕਪੂਰ ਨੇ ਤੀਜੇ ਤੇ ਆਖ਼ਰੀ ਦੌਰ 'ਚ ਪਾਰ 72 ਦਾ ਕਾਰਡ ਖੇਡਿਆ ਤੇ ਉਹ 2 ਅੰਡਰ 214 ਦੇ ਸਕੋਰ ਦੇ ਨਾਲ ਸਾਂਝੇ ਤੌਰ 'ਤੇ 16ਵੇਂ ਸਥਾਨ 'ਤੇ ਰਹੀ। ਐੱਲ. ਈ. ਟੀ. ਏ. ਐੱਸ. 'ਚ ਪਹਿਲੀ ਵਾਰ ਖੇਡ ਰਹੀ ਦੁਰਗਾ ਨਿੱਟੂਰ (72) 7 ਓਵਰ 223 ਦੇ ਸਕੋਰ ਦੇ ਨਾਲ ਸਾਂਝੇ 54ਵੇਂ ਤੇ ਅਸ਼ਮਿਤਾ ਸ਼ਤੀਸ਼ (77) ਸੰਯੁਕਤ 58ਵੇਂ ਸਥਾਨ 'ਤੇ ਰਹੀ।


author

Tarsem Singh

Content Editor

Related News