ਐਲਿਸੇ ਪੇਰੀ ਨਹੀਂ ਖੇਡੇਗੀ The Hundred League, ਦੱਸੀ ਇਹ ਵਜ੍ਹਾ
Saturday, Jul 10, 2021 - 09:07 PM (IST)
ਸਪੋਰਟਸ ਡੈਸਕ— ਆਸਟਰੇਲੀਆ ਦੀ ਤਜਰਬੇਕਾਰ ਹਰਫ਼ਨਮੌਲਾ ਐਲਿਸੇ ਪੇਰੀ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ‘ਦਿ ਹੰਡ੍ਰੇਡ’ ਟੂਰਨਾਮੈਂਟ ਦੇ ਉਦਘਾਟਨ ਸੈਸ਼ਨ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ। ਇਸ 30 ਸਾਲਾ ਖਿਡਾਰੀ ਨੂੰ 21 ਜੁਲਾਈ ਤੋਂ ਸ਼ੁਰੂ ਹੋਣ ਵਾਲੇ 100 ਗੇਂਦਾਂ ਦੇ ਮਹਿਲਾਵਾਂ ਦੇ ਟੂਰਨਾਮੈਂਟ ’ਚ ਬਰਮਿੰਘਮ ਫ਼ੀਨਿਕਸ ਦੀ ਨੁਮਾਇੰਦਗੀ ਕਰਨੀ ਸੀ।
ਖ਼ਬਰਾਂ ਮੁਤਾਬਕ ਮਹਿਲਾ ਪ੍ਰਤੀਯੋਗਿਤਾ ਦੀ ਪ੍ਰਮੁੱਖ ਬੇਥ ਬੈਰੇਟ-ਵਾਈਲਡ ਨੇ ਕਿਹਾ ਕਿ ਜ਼ਾਹਰ ਹੈ ਕਿ ਅਸੀਂ ਬਹੁਤ ਨਿਰਾਸ਼ ਹਾਂ ਕਿਉਂਕਿ ਐਲਿਸ ਪੇਰੀ ਇਸ ਲੀਗ ਦਾ ਹਿੱਸਾ ਨਹੀਂ ਹੋਵੇਗੀ। ਅਸੀਂ ਹਾਲਾਂਕਿ ਉਨ੍ਹਾਂ ਦੇ ਫ਼ੈਸਲੇ ਨੂੰ ਪੂਰੀ ਤਰ੍ਹਾਂ ਸਮਝਦੇ ਹਾਂ ਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹਾਂ। ਉਨ੍ਹਾਂ ਦਾ ਟੀਮ ਤੋਂ ਹਟਣਾ ਫ਼ੀਨਿਕਸ ਲਈ ਇਕ ਝਟਕਾ ਹੈ ਕਿਉਂਕਿ ਟੀਮ ਦੀ ਇਕ ਹੋਰ ਕੌਮਾਂਤਰੀ ਖਿਡਾਰੀ ਸੋਫ਼ੀ ਡਿਵਾਈਨ ਵੀ ਪਿਛਲੇ ਮਹੀਨੇ ਟੂਰਨਾਮੈਂਟ ਤੋਂ ਬਾਹਰ ਹੋ ਗਈ ਸੀ। ਪੇਰੀ ਦੀ ਹਮਤਵਤਨ ਐਲੀਸਾ ਹੀਲੀ, ਮੇੇਗ ਲੈਨਿੰਗ ਤੇ ਰਾਚੇਲ ਹੇਨਸ ਨੇ ਵੀ ਭਾਰਤ ਖ਼ਿਲਾਫ਼ 19 ਸਤੰਬਰ ਤੋਂ ਸ਼ੁਰੂ ਹੋ ਰਹੀ ਘਰੇਲੂ ਸੀਰੀਜ਼ ਤੋਂ ਪਹਿਲਾਂ ਆਯੋਜਿਤ ਹੋਣ ਵਾਲੇ ‘ਦਿ ਹੰਡ੍ਰੇਡ’ ਤੋਂ ਨਾਂ ਵਾਪਸ ਲੈ ਲਏ ਹਨ।