ਮੈਸੀ ਦੇ ਨਾਲ ਅਰਜਨਟੀਨਾ ਦੀ ਵਿਸ਼ਵ ਕੱਪ ਟੀਮ ’ਚ ਕਈ ਖਿਡਾਰੀਆਂ ਨੂੰ ਮਿਲੀ ਜਗ੍ਹਾ

Saturday, May 30, 2026 - 10:35 AM (IST)

ਮੈਸੀ ਦੇ ਨਾਲ ਅਰਜਨਟੀਨਾ ਦੀ ਵਿਸ਼ਵ ਕੱਪ ਟੀਮ ’ਚ ਕਈ ਖਿਡਾਰੀਆਂ ਨੂੰ ਮਿਲੀ ਜਗ੍ਹਾ

ਬਿਊਨਸ ਆਇਰਸ- ਅਰਜਨਟੀਨਾ ਦੇ ਮੁੱਖ ਕੋਚ ਲਿਓਨਿਲ ਸਕਾਲੋਨੀ ਨੇ ਲਗਾਤਾਰ ਵਧਦੀਆਂ ਸੱਟਾਂ ਦੀਆਂ ਚਿੰਤਾਵਾਂ ਵਿਚਾਲੇ ਸਪੱਸ਼ਟ ਕੀਤਾ ਹੈ ਕਿ ਕਪਤਾਨ ਲਿਓਨਿਲ ਮੈਸੀ ਸਹਿਤ ਜ਼ਿਆਦਾਤਰ ਮੌਜੂਦਾ ਵਿਸ਼ਵ ਚੈਂਪੀਅਨ ਖਿਡਾਰੀ 2026 ਫੀਫਾ ਵਿਸ਼ਵ ਕੱਪ ਲਈ ਟੀਮ ਦਾ ਹਿੱਸਾ ਹੋਣਗੇ। ਅਰਜਨਟੀਨਾ ਲਗਾਤਾਰ ਦੂਜੀ ਵਾਰ ਵਿਸ਼ਵ ਖਿਤਾਬ ਜਿੱਤਣ ਦੇ ਟੀਚੇ ਨਾਲ ਮੈਦਾਨ ’ਚ ਉਤਰੇਗਾ। ਅਰਜਨਟੀਨਾ ਫੁੱਟਬਾਲ ਸੰਘ ਨੇ ਅੱਜ 26 ਮੈਂਬਰੀ ਵਿਸ਼ਵ ਕੱਪ ਟੀਮ ਦਾ ਐਲਾਨ ਕੀਤਾ, ਜਿਸ ’ਚ 39 ਸਾਲ ਦਾ ਹੋਣ ਜਾ ਰਿਹਾ ਲਿਓਨਿਲ ਮੈਸੀ ਸਭ ਤੋਂ ਵੱਡਾ ਖਿੱਚ ਦਾ ਕੇਂਦਰ ਹਨ। ਇਸ ਟੀਮ ’ਚ 17 ਅਜਿਹੇ ਖਿਡਾਰੀ ਹਨ ਜਿਨ੍ਹਾਂ ਨੇ 4 ਸਾਲ ਪਹਿਲਾਂ ਕਤਰ ’ਚ ਫਰਾਂਸ ਨੂੰ ਹਰਾ ਕੇ ਅਰਜਨਟੀਨਾ ਨੂੰ ਵਿਸ਼ਵ ਚੈਂਪੀਅਨ ਬਣਾਇਆ ਸੀ। 

ਟੀਮ ਐਲਾਨ ਹੋਣ ਤੋਂ ਪਹਿਲਾਂ ਕਈ ਖਿਡਾਰੀਆਂ ਦੀ ਫਿਟਨੈੱਸ ਨੂੰ ਲੈ ਕੇ ਸ਼ੱਕ ਬਣਿਆ ਹੋਇਆ ਸੀ। ਖੁਦ ਮੈਸੀ ਵੀ ਸੱਟ ਨਾਲ ਜੂਝ ਰਿਹਾ ਹੈ। ਇਸੇ ਕਾਰਨ ਉਹ ਪਿਛਲੇ ਐਤਵਾਰ ਇੰਟਰ ਮਿਆਮੀ ਦੇ ਮੈਚ ਨੂੰ ਪੂਰਾ ਨਹੀਂ ਖੇਡ ਸਕਿਆ ਸੀ। ਮੈਸੀ ਆਪਣੇ ਕਰੀਅਰ ਦਾ 6ਵਾਂ ਵਿਸ਼ਵ ਕੱਪ ਖੇਡਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਉਹ 2006 ’ਚ ਜਰਮਨੀ, 2010 ’ਚ ਦੱਖਣੀ ਅਫਰੀਕਾ, 2014 ’ਚ ਬ੍ਰਾਜ਼ੀਲ, 2018 ’ਚ ਰੂਸ ਤੇ 2022 ’ਚ ਕਤਰ ਵਿਸ਼ਵ ਕੱਪ ’ਚ ਹਿੱਸਾ ਲੈ ਚੁੱਕਾ ਹੈ।

ਅਰਜਨਟੀਨੀ ਟੀਮ- ਗੋਲਕੀਪਰ : ਐਮਿਲੀਆਨੋ ਮਾਰਟੀਨੇਜ, ਜੇਰੋਨੀਮੋ ਰੂਲੀ, ਜੁਆਨ ਮੁਸਸੋ। ਡਿਫੈਂਡਰ : ਗੋਂਜਾਲੋ ਮੋਂਟੀਅਲ, ਨਾਹੁਏਲ ਮੋਲੀਨਾ, ਲਿਸਾਂਦਰੋ ਮਾਰਟੀਨੇਜ, ਨਿਕੋਲਸ ਓਟਾਮੈਂਡੀ, ਲਿਓਨਾਰਡੋ ਬਾਲੇਰਡੀ, ਕ੍ਰਿਸਟੀਅਨ ਰੋਮੇਰੋ, ਨਿਕੋਲਸ ਟੈਗਲੀਆਫੀਕੋ, ਫਾਕੁੰਡੋ ਮੇਦੀਨਾ। ਮਿਡਫੀਲਡਰ : ਜੀਓਵਾਨੀ ਲੋ ਸੇਲਸੋ, ਲਿਏਂਡ੍ਰੋ ਪਰੇਡੇਸ, ਰੌਡ੍ਰਿਗੋ ਡੀ ਪਾਲ, ਐਕਸੇਕੀਏਲ ਪਾਲਾਸਿਓਸ, ਐਂਜੋ ਫਰਨਾਂਡੀਜ਼, ਐਲੇਕਸਿਸ ਮੈਕ ਐਲਿਸਟਰ, ਵੈਲੇਨਟਿਨ ਬਾਰਕੋ। ਫਾਰਵਰਡ : ਲਿਓਨਿਲ ਮੈਸੀ, ਨਿਕੋਲਸ ਗੋਂਜਾਲੇਜ, ਜੂਲੀਆਨੋ ਸਿਮੀਓਨੇ, ਲਾਉਤਾਰੋ ਮਾਰਟੀਨੇਜ, ਜੋਸ ਮੈਨੂਅਲ ਲੋਪੇਜ, ਜੂਲੀਅਨ ਅਲਵਾਰੇਜ, ਥਿਆਗੋ ਅਲਮਾਡਾ ਤੇ ਨਿਕੋ ਪਾਜ।


author

Tarsem Singh

Content Editor

Related News