ਨਿਊਜ਼ੀਲੈਂਡ ਵਿਰੁੱਧ ਟੈਸਟ ਲੜੀ ਲਈ ਆਲਰਾਊਂਡਰ ਨੇਸੇਰ ਦੀ ਆਸਟ੍ਰੇਲੀਅਨ ਟੀਮ ''ਚ ਵਾਪਸੀ

Friday, Feb 09, 2024 - 07:52 PM (IST)

ਮੈਲਬੋਰਨ– ਗੇਂਦਬਾਜ਼ੀ ਆਲਰਾਊਂਡਰ ਮਾਈਕਲ ਨੇਸੇਰ ਨੂੰ ਨਿਊਜ਼ੀਲੈਂਡ ਵਿਚ ਹੋਣ ਵਾਲੀ ਟੈਸਟ ਲੜੀ ਲਈ ਆਸਟ੍ਰੇਲੀਅਨ ਟੀਮ ਵਿਚ ਸ਼ਾਮਲ ਕੀਤਾ ਗਿਆ। ਆਸਟ੍ਰੇਲੀਆ ਦੀ ਨਿਊਜ਼ੀਲੈਂਡ ਵਿਚ 8 ਸਾਲ ਵਿਚ ਇਹ ਪਹਿਲੀ ਟੈਸਟ ਲੜੀ ਹੈ। ਨੇਸੇਰ ਨੇ ਆਪਣੇ ਆਖਰੀ ਦੋ ਟੈਸਟ ਦਸੰਬਰ 2022 ਵਿਚ ਖੇਡੇ ਸਨ।
ਆਸਟ੍ਰੇਲੀਆ ਦੇ ਮੁੱਖ ਚੋਣਕਾਰ ਜਾਰਜ ਬੇਲੀ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਵਿਚ ਕਿਹਾ,‘‘ਲੰਬੇ ਸਮੇਂ ਤਕ ਨਿਰੰਤਰ ਪ੍ਰਦਰਸ਼ਨ ਤੋਂ ਬਾਅਦ ਮਾਈਕਲ ਨੇਸੇਰ ਨੂੰ ਟੀਮ ਵਿਚ ਇਕ ਹੋਰ ਮੌਕਾ ਦੇਣਾ ਸ਼ਾਨਦਾਰ ਹੈ।’’
ਤੇਜ਼ ਗੇਂਦਬਾਜ਼ ਸਕਾਟ ਬੋਲੈਂਡ ਗੋਡੇ ਦੀ ਸੱਟ ਲੱਗਣ ਦੇ ਬਾਵਜੂਦ ਟੀਮ ਵਿਚ ਸ਼ਾਮਲ ਹੋਵੇਗਾ। ਹਾਲਾਂਕਿ ਨੇਸੇਰ ਤੇ ਬੋਲੈਂਡ ਨੂੰ ਨਿਊਜ਼ੀਲੈਂਡ ਵਿਰੁੱਧ ਤਦ ਖਿਡਾਇਆ ਜਾ ਸਕਦਾ ਹੈ ਜਦੋਂ ਪੈਟ ਕਮਿੰਸ, ਮਿਸ਼ੇਲ ਸਟਾਰਕ ਤੇ ਜੋਸ਼ ਹੇਜ਼ਲਵੁਡ ਦੀ ਸਟਾਰ ਤਿਕੜੀ ਵਿਚੋਂ ਕੋਈ ਜ਼ਖ਼ਮੀ ਹੋ ਜਾਵੇ। ਇਨ੍ਹਾਂ ਤਿੰਨਾਂ ਨੇ ਪਾਕਿਸਤਾਨ ਤੇ ਵੈਸਟਇੰਡੀਜ਼ ਵਿਰੁੱਧ ਆਸਟ੍ਰੇਲੀਆ ਦੇ ਸਾਰੇ 5 ਟੈਸਟ ਮੈਚ ਖੇਡੇ ਹਨ।
ਆਸਟ੍ਰੇਲੀਆ ਨੇ ਪਾਕਿਸਤਾਨ ਵਿਰੁੱਧ ਸਾਰੇ ਤਿੰਨੇ ਟੈਸਟ ਜਿੱਤੇ ਹਨ ਜਦਕਿ ਉਸਦੀ ਵੈਸਟਇੰਡੀਜ਼ ਨਾਲ ਦੋ ਟੈਸਟਾਂ ਦੀ ਲੜੀ ਬਰਾਬਰ ਰਹੀ ਹੈ। ਨਿਊਜ਼ੀਲੈਂਡ ਹੁਣ 2 ਟੈਸਟ ਮੈਚਾਂ ਦੀ ਲੜੀ 29 ਫਰਵਰੀ ਤੋਂ ਵੇਲਿੰਗਟਨ ਵਿਚ ਸ਼ੁਰੂ ਹੋਵੇਗੀ ਤੇ ਦੂਜਾ ਟੈਸਟ 8 ਤੋਂ 12 ਫਰਵਰੀ ਤਕ ਕ੍ਰਾਈਸਟਚਰਚ ਵਿਚ ਖੇਡਿਆ ਜਾਵੇਗਾ।
ਆਸਟ੍ਰੇਲੀਅਨ ਟੀਮ ਇਸ ਤਰ੍ਹਾਂ ਹੈ-ਪੈਟ ਕਮਿੰਸ (ਕਪਤਾਨ), ਸਕਾਟ ਬੋਲੈਂਡ, ਐਲਕਸ ਕੈਰੀ, ਕੈਮਰਨ ਗ੍ਰੀਨ, ਜੋਸ਼ ਹੇਜ਼ਲਵੁਡ, ਟ੍ਰੈਵਿਸ ਹੈੱਡ, ਉਸਮਾਨ ਖਵਾਜਾ, ਮਾਰਨਸ ਲਾਬੂਸ਼ੇਨ, ਨਾਥਨ ਲਿਓਨ, ਮਿਸ਼ੇਲ ਮਾਰਸ਼, ਮਾਈਕਲ ਨੇਸੇਰ, ਮੈਥਿਊ ਰੇਨਸ਼ਾ, ਸਟੀਵ ਸਮਿਥ ਤੇ ਮਿਸ਼ੇਲ ਸਟਾਰਕ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


Aarti dhillon

Content Editor

Related News