ਅਲਾਵੇਸ ਨੂੰ ਹਰਾ ਸੇਵਿਲਾ ਲਾ ਲੀਗਾ ਦੇ ਚੋਟੀ ''ਤੇ

Monday, Sep 16, 2019 - 11:16 AM (IST)

ਮੈਡ੍ਰਿਡ : ਜੋਆਨ ਜੋਰਡਨ ਦੇ ਫ੍ਰੀ ਕਿਕ 'ਤੇ ਕੀਤੇ ਗੋਲ ਦੀ ਬਦੌਲਤ ਅਲਾਵੇਸ ਨੂੰ 1-0 ਨਾਲ ਹਰਾ ਕੇ ਸੇਵਿਲਾ ਲਾ ਲੀਗਾ ਫੁੱਟਬਾਲ ਟੂਰਨਾਮੈਂਟ ਦੇ ਚੋਟੀ 'ਤੇ ਪਹੁੰਚ ਗਿਆ ਹੈ। ਸੇਵਿਲਾ ਦੀ ਟੀਮ ਹੁਣ ਤਕ ਲੀਗ ਵਿਚ ਅਜੇਤੂ ਹੈ ਅਤੇ ਉਸਨੇ ਚੋਟੀ 'ਤੇ ਐਟਲੈਟਿਕੋ ਮੈਡ੍ਰਿਡ 'ਤੇ ਇਕ ਅੰਕ ਦੀ ਬੜ੍ਹਤ ਬਣਾ ਰੱਖੀ ਹੈ ਜਿਸ ਨੂੰ ਸ਼ਨੀਵਾਰ ਨੂੰ ਰੀਅਲ ਸੋਸੀਦਾਦ ਖਿਲਾਫ 0-2 ਨਾਲ ਹਾਰ ਝਲਣੀ ਪਈ। ਸੇਵਿਲਾ ਨੂੰ ਅਗਲੇ ਸ਼ਨੀਵਾਰ ਨੂੰ ਰੀਅਲ ਮੈਡ੍ਰਿਡ ਦੀ ਮੇਜ਼ਬਾਨੀ ਕਰਨੀ ਹੈ। ਇਨ੍ਹਾਂ ਦੋਵਾਂ ਹੀ ਟੀਮਾਂ ਨੇ ਹੁਣ ਤਕ ਕੋਈ ਵੀ ਮੈਚ ਗੁਆਇਆ ਨਹੀਂ ਹੈ। ਸੇਵਿਲਾ ਦੀ ਟੀਮ 4 ਮੈਚਾਂ ਵਿਚ 3 ਜਿੱਤ ਅਤੇ ਇਕ ਡਰਾਅ ਨਾਲ 10 ਅੰਕ ਬਟੋਰ ਕੇ ਚੋਟੀ 'ਤੇ ਹੈ। ਐਟਲੈਟਿਕੋ ਮੈਡ੍ਰਿਡ ਦੇ 4 ਮੈਚਾਂ ਵਿਚ 3 ਜਿੱਤ ਅਤੇ ਇਕ ਹਾਰ ਨਾਲ 9 ਅੰਕ ਹਨ ਅਤੇ ਉਹ ਦੂਜੇ ਸਥਾਨ 'ਤੇ ਹੈ।


Related News